‘ਪਲਾਸਟਿਕ ਬੇਬੀ’ ਕੀ ਹੁੰਦਾ ਹੈ? ਗਰਭਅਵਸਥਾ ਦੌਰਾਨ ਮਹਿਲਾਵਾਂ ਰੱਖਣ ਖਾਸ ਗੱਲਾਂ ਦਾ ਧਿਆਨ
‘ਪਲਾਸਟਿਕ ਬੇਬੀ’ ਕੋਈ ਰੋਬੋਟ ਜਾਂ ਕ੍ਰਿਤਰਿਮ ਬੱਚਾ ਨਹੀਂ ਹੁੰਦਾ, ਬਲਕਿ ਇਹ ਉਹ ਨਵਜਾਤ ਸ਼ਿਸ਼ੂ ਹੁੰਦਾ ਹੈ ਜਿਸਦਾ ਵਿਕਾਸ ਮਾਂ ਦੇ ਗਰਭ ਵਿੱਚ ਦੌਰਾਨ ਪਲਾਸਟਿਕ ਉਤਪਾਦਾਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਰਸਾਇਣਾਂ ਦੇ ਸੰਪਰਕ ਕਾਰਨ ਪ੍ਰਭਾਵਿਤ..
( Image Source : Freepik )
1/5
ਜੇਕਰ ਗਰਮ ਭੋਜਨ ਜਾਂ ਪਾਣੀ ਦੇ ਲਈ ਪਲਾਸਟਿਕ ਦੇ ਬਰਤਨ ਦੀ ਵਰਤੋਂ ਕੀਤੀ ਜਾਏ, ਤਾਂ ਪਲਾਸਟਿਕ ਵਿੱਚ ਮੌਜੂਦ ਜ਼ਹਿਰੀਲੇ ਰਸਾਇਣ ਭੋਜਨ ਵਿੱਚ ਮਿਲ ਸਕਦੇ ਹਨ। ਇਹ ਰਸਾਇਣ ਗਰਭ ਵਿੱਚ ਪਲ ਰਹੇ ਬੱਚੇ ਦੇ ਹਾਰਮੋਨਲ ਤੰਦਰੁਸਤੀ 'ਤੇ ਨਕਾਰਾਤਮਕ ਅਸਰ ਪਾ ਸਕਦੇ ਹਨ।
2/5
ਗਰਭਵਤੀ ਮਹਿਲਾਵਾਂ ਅਕਸਰ ਸੋਚਣ ਤੋਂ ਬਿਨਾਂ ਮਾਈਕ੍ਰੋਵੇਵ ਵਿੱਚ ਪਲਾਸਟਿਕ ਡੱਬੇ 'ਚ ਖਾਣਾ ਗਰਮ ਕਰ ਲੈਂਦੀਆਂ ਹਨ। ਪਲਾਸਟਿਕ ਗਰਮ ਹੋਣ 'ਤੇ ਜ਼ਹਿਰੀਲੇ ਰਸਾਇਣ ਛੱਡ ਸਕਦਾ ਹੈ, ਜੋ ਬੱਚੇ ਦੀ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ।
3/5
ਪੈਕਡ ਅਤੇ ਪ੍ਰੋਸੈਸਡ ਖਾਣੇ ਜਿਹੜੇ ਪਲਾਸਟਿਕ ਦੀ ਪੈਕਿੰਗ ਵਿੱਚ ਮਿਲਦੇ ਹਨ, ਉਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਗਰਭ ਅਵਸਥਾ ਦੌਰਾਨ ਅਜਿਹੇ ਖਾਣੇ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਗੰਭੀਰ ਅਸਰ ਪਾ ਸਕਦੇ ਹਨ, ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
4/5
ਗਰਭ ਅਵਸਥਾ ਦੌਰਾਨ ਵਰਤੇ ਜਾਣ ਵਾਲੇ ਕੁਝ ਕਾਸਮੈਟਿਕਸ ਅਤੇ ਸਕਿਨ ਪ੍ਰੋਡਕਟਸ ਵਿੱਚ ਮਾਈਕ੍ਰੋਪਲਾਸਟਿਕ ਅਤੇ ਅਜਿਹੇ ਰਸਾਇਣ ਹੁੰਦੇ ਹਨ ਜੋ ਹਾਰਮੋਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਰਸਾਇਣ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ, ਇਸ ਲਈ ਅਜਿਹੇ ਉਤਪਾਦਾਂ ਤੋਂ ਬਚਣਾ ਚਾਹੀਦਾ ਹੈ।
5/5
ਰੋਜ਼ਾਨਾ ਦੀ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਉਤਪਾਦ, ਜਿਵੇਂ ਕਿ ਕਟੋਰੀ, ਥਾਲੀ, ਦੁੱਧ ਦੀ ਬੋਤਲ ਆਦਿ, ਸਾਡੀ ਰੁਟੀਨ ਦਾ ਹਿੱਸਾ ਬਣ ਚੁੱਕੇ ਹਨ। ਪਰ ਗਰਭ ਅਵਸਥਾ ਦੌਰਾਨ ਇਹ ਪਲਾਸਟਿਕ ਸਮੱਗਰੀ ਬੱਚੇ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ, ਕਿਉਂਕਿ ਇਨ੍ਹਾਂ ਵਿੱਚੋਂ ਨਿਕਲਣ ਵਾਲੇ ਰਸਾਇਣ ਮਾਂ ਅਤੇ ਬੱਚੇ ਦੇ ਹਾਰਮੋਨਲ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਚਾਹੀਦਾ ਹੈ ਕਿ ਪਲਾਸਟਿਕ ਦੀ ਥਾਂ ਸਟੀਲ, ਕਾਂਚ ਜਾਂ ਮਿੱਟੀ ਦੇ ਬਰਤਨ ਵਰਤਣ।
Published at : 06 Jun 2025 02:58 PM (IST)