Summer Health Tips: ਗਰਮੀਆਂ 'ਚ ਹੋ ਗਿਆ ਪੇਟ ਖਰਾਬ, ਤਾਂ ਜਾਣ ਲਓ ਠੀਕ ਕਰਨ ਦੇ ਤਰੀਕੇ
Summer Health Tips: ਗਰਮੀਆਂ ਵਿੱਚ ਅਕਸਰ ਗੈਸ, ਅਪਚ ਜਾਂ ਪੇਟ ਖਰਾਬ ਦੀ ਸਮੱਸਿਆ ਪਰੇਸ਼ਾਨ ਕਰ ਰਹੀ ਹੈ ਤਾਂ ਅਪਣਾਓ ਆਹ ਤਰੀਕੇ। ਇਨ੍ਹਾਂ ਤਰੀਕਿਆਂ ਨਾਲ ਤੁਰੰਤ ਮਿਲੇਗੀ ਰਾਹਤ।
Indigestion
1/5
ਗਰਮੀਆਂ ਵਿੱਚ ਖਾਣਪੀਣ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਗੈਸ, ਬਦਹਜ਼ਮੀ, ਪੇਟ ਵਿੱਚ ਗੁੜਗੁੜ ਹੋਣਾ, ਪੇਟ ਦਰਦ, ਜੀਅ ਕੱਚਾ ਹੋਣਾ ਅਤੇ ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
2/5
ਜੇਕਰ ਤੁਸੀਂ ਗਰਮੀਆਂ 'ਚ ਪੇਟ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਖਾਸ ਨੁਸਖੇ ਦੱਸ ਰਹੇ ਹਾਂ ਜਿਸ ਨਾਲ ਤੁਹਾਨੂੰ ਪਲ ਭਰ 'ਚ ਰਾਹਤ ਮਿਲੇਗੀ।
3/5
ਜੇਕਰ ਕਿਸੇ ਵਿਅਕਤੀ ਨੂੰ ਪੇਟ ਵਿੱਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਗਈ ਹੈ ਤਾਂ ਉਸ ਨੂੰ ਹਿੰਗ ਜ਼ਰੂਰ ਖਾਣੀ ਚਾਹੀਦੀ ਹੈ। ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਹੀਂਗ ਮਿਲਾ ਕੇ ਪੀ ਲਓ, ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ। ਹਿੰਗ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਪੇਟ ਖਰਾਬ ਹੋਣ ਅਤੇ ਗੈਸ ਦੀ ਸਮੱਸਿਆ ਵੀ ਕੰਟਰੋਲ 'ਚ ਰਹਿੰਦੀ ਹੈ।
4/5
ਅਜਵਾਈਨ ਪੇਟ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਗੈਸ ਤੋਂ ਤੁਰੰਤ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਇਸ ਮੌਸਮ 'ਚ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਅਜਵਾਈਨ ਨੂੰ ਭੁੰਨ ਕੇ ਮੋਟਾ-ਮੋਟਾ ਪੀਸ ਲਓ ਅਤੇ ਫਿਰ ਕੋਸੇ ਪਾਣੀ ਨਾਲ ਪੀ ਲਓ।
5/5
ਜੇਕਰ ਤੁਸੀਂ ਗੈਸ ਤੋਂ ਰਾਹਤ ਚਾਹੁੰਦੇ ਹੋ ਤਾਂ ਕੜੀ ਪੱਤਾ ਵੀ ਖਾ ਸਕਦੇ ਹੋ। ਇਸ ਨਾਲ ਪੇਟ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ ਅਤੇ ਫਿਰ ਇਸ ਰਸ ਨੂੰ ਪਾਣੀ 'ਚ ਮਿਲਾ ਕੇ ਪੀਓ।
Published at : 27 Apr 2024 12:28 PM (IST)