Alcohol: ਸ਼ਰਾਬ ਪੀਣ ਵੇਲੇ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਰਹਿੰਦਾ ਸਹੀ? ਸਰੀਰ ਨੂੰ ਨੁਕਸਾਨ ਤੋਂ ਬਚਾਉਂਦੀਆਂ
liquor ਦੇ ਸੇਵਨ ਵੇਲੇ ਲੋਕ ਕੁੱਝ ਸਨੈਕਸ ਵੀ ਖਾਂਦੇ ਹਨ। ਇਸ ਵਿੱਚ ਜ਼ਿਆਦਾਤਰ ਮਸਾਲੇਦਾਰ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਹਾਲਾਂਕਿ, ਸ਼ਰਾਬ ਦੇ ਨਾਲ ਇਨ੍ਹਾਂ ਦਾ ਸੇਵਨ ਕਰਨਾ ਖਤਰਨਾਕ ਹੈ। ਕੁਝ Snacks ਅਜਿਹੇ ਹੁੰਦੇ ਹਨ ਜੋ ਸਰੀਰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਐਸਿਡ ਰਿਫਲਕਸ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ।
Download ABP Live App and Watch All Latest Videos
View In Appਸ਼ਰਾਬ ਦੇ ਨਾਲ ਜ਼ਿਆਦਾਤਰ ਸਨੈਕਸ ਕਰਕੇ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ। ਚਰਬੀ, ਮਸਾਲੇਦਾਰ ਅਤੇ ਨਮਕੀਨ ਚੀਜ਼ਾਂ ਨੂੰ ਲਗਾਤਾਰ ਖਾਣ ਨਾਲ ਲੀਵਰ ਖੋਖਲਾ ਹੋ ਜਾਂਦਾ ਹੈ ਅਤੇ ਸਰੀਰ ਵਿਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸੇਵਨ ਸ਼ਰਾਬ ਨਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਨਾਲ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ।
ਸ਼ਰਾਬ ਪੀਂਦੇ ਸਮੇਂ ਤੁਸੀਂ ਚੱਖਣੇ ਲਈ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ। ਇਹ ਇੱਕ ਸੰਪੂਰਣ ਸੁਮੇਲ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਮੂੰਗਫਲੀ ਵਿਚ ਮੌਜੂਦ ਚਰਬੀ ਅਲਕੋਹਲ ਦੇ ਸੋਖਣ ਨੂੰ ਹੌਲੀ ਕਰ ਦਿੰਦੀ ਹੈ, ਜਿਸ ਨਾਲ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ।
ਸ਼ਰਾਬ ਦੇ ਨਾਲ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਸ਼ਰਾਬ ਘੱਟ ਪੀਓਗੇ ਅਤੇ ਤੁਹਾਡਾ ਪੇਟ ਵੀ ਭਰਿਆ ਮਹਿਸੂਸ ਹੋਵੇਗਾ।
ਸ਼ਰਾਬ ਦੇ ਨਾਲ ਸਨੈਕਸ ਦੇ ਤੌਰ 'ਤੇ ਨਮਕੀਨ ਚੀਜ਼ਾਂ ਦੀ ਬਜਾਏ ਸਲਾਦ ਅਤੇ ਬਦਾਮ ਖਾਓ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖੋ ਕਿ ਇਨ੍ਹਾਂ 'ਚ ਨਮਕ ਦੀ ਮਿਲਾਵਟ ਨਾ ਹੋਵੇ।
ਸੇਬ ਅਤੇ ਕੇਲੇ ਦੇ ਨਾਲ ਸ਼ਰਾਬ ਪੀਣ ਨਾਲ ਇਹ Dilute ਹੋ ਜਾਂਦੀ ਹੈ। ਇਹ ਦੋਵੇਂ ਫਲ ਸੋਜ ਦੀ ਸਮੱਸਿਆ ਨੂੰ ਘਟਾ ਕੇ ਅੰਤੜੀਆਂ ਦੇ ਨੁਕਸਾਨ ਨੂੰ ਰੋਕ ਸਕਦੇ ਹਨ।