Wheat: ਕਣਕ ਤੋਂ ਬਣੇ ਇਹ ਪੌਸ਼ਟਿਕ ਫਾਸਟ ਫੂਡ ਸਿਹਤ ਦੇ ਨਾਲ ਕਾਰੋਬਾਰ ਲਈ ਵੀ ਫਾਇਦੇਮੰਦ

Wheat: ਕਣਕ ਤੋਂ ਬਣੇ ਇਹ ਪੌਸ਼ਟਿਕ ਫਾਸਟ ਫੂਡ ਸਿਹਤ ਦੇ ਨਾਲ ਕਾਰੋਬਾਰ ਲਈ ਵੀ ਫਾਇਦੇਮੰਦ

wheat are beneficial for business

1/8
ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੁਟੀਨ ਤੇ ਖੁਰਾਕ ਨੂੰ ਬਦਲਨਾ ਪਵੇਗਾ। ਲੋਕਾਂ ਨੂੰ ਆਪਣੀ ਡਾਈਟ 'ਚ ਅਜਿਹੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਪੈਣਗੀਆਂ, ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਨਾ ਹੋਣ।
2/8
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਣਕ ਸਾਡੀ ਸਿਹਤ ਲਈ ਫਾਇਦੇਮੰਦ ਹੈ। ਇਸ ਕਰਕੇ ਸਾਨੂੰ ਮੈਦੇ ਤੋਂ ਬਣੇ ਭੋਜਨ ਪਦਾਰਥਾਂ ਦੀ ਬਜਾਏ ਕਣਕ ਦੇ ਆਟੇ ਤੋਂ ਬਣੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
3/8
ਅੱਜ-ਕਲ ਲੋਕਾਂ ਦਾ ਧਿਆਨ ਹੁਣ ਆਪਣੀ ਸਿਹਤ ਨੂੰ ਸੁਧਾਰਣ ਵਲ ਜਾ ਰਿਹਾ ਹੈ। ਅਜਿਹੇ `ਚ ਉਨ੍ਹਾਂ ਨੂੰ ਇੱਹ ਕਣਕ ਤੋਂ ਬਣੇ ਪੌਸ਼ਟਿਕ ਅਤੇ ਸਵਾਦਿਸ਼ਟ ਭੋਜਨ ਦੀ ਭਾਲ ਹੋਵੇਗੀ। ਹਾਲੇ ਇਨ੍ਹਾਂ ਦਾ ਕਾਰੋਬਾਰ ਬਹੁਤਾ ਨਹੀਂ ਫੈਲਿਆ ਹੋਇਆ। ਇਸ ਕਰਕੇ ਤੁਸੀਂ ਇਨ੍ਹਾਂ ਦਾ ਕਾਰੋਬਾਰ ਸ਼ੁਰੂ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹੋ।
4/8
ਸਵੇਰ ਦੇ ਨਾਸ਼ਤੇ ਚ ਜ਼ਿਆਦਾਤਰ ਲੋਕ ਬ੍ਰੈਡ ਦਾ ਸੇਵਨ ਕਰਦੇ ਹਨ। ਜਿਵੇਂ ਕਿ ਬ੍ਰੈਡ-ਬਟਰ, ਬ੍ਰੈਡ-ਜੈਮ ਜਾਂ ਬ੍ਰੈਡ-ਦੁੱਧ। ਆਮ ਵਾਈਟ ਬ੍ਰੈੱਡ(White bread) ਮੈਦੇ ਤੋਂ ਬਣਿਆ ਹੁੰਦਾ ਹੈ। ਇਸ ਕਰਕੇ ਲੋਕਾਂ ਨੂੰ ਵਾਈਟ ਬ੍ਰੈੱਡ ਦੀ ਬਜਾਏ ਬ੍ਰਾਊਨ ਬ੍ਰੈੱਡ ਦੀ ਵਰਤੋਂ ਕਰਨੀ ਚਾਹੀਦੀ ਹੈ।
5/8
ਸ਼ਾਮ ਦੇ ਸਨੈਕਸ `ਚ ਲੋਕਾਂ ਨੂੰ ਮਸਾਲੇਦਾਰ ਖਾਣਾ ਪਸੰਦ ਹੁੰਦਾ ਹੈ। ਅਜਿਹੇ 'ਚ ਉਹ ਕਣਕ ਦੇ ਆਟੇ ਤੋਂ ਬਣਿਆ ਪਾਸਤਾ ਬਣਾ ਸਕਦੇ ਹਨ। ਇੱਹ ਪਾਸਤਾ ਸਿਹਤ ਲਈ ਵਧਿਆ ਹੁੰਦਾ ਹੈ ਤੇ ਨਾਲ ਹੀ ਸਵਾਦਿਸ਼ਟ ਵੀ ਹੁੰਦਾ ਹੈ।
6/8
ਛੋਟੇ ਬੱਚਿਆਂ ਤੋਂ ਲੈਕੇ ਵੱਡਿਆਂ ਨੂੰ ਵੀ ਮੋਮੋਜ਼ ਖਾਣਾ ਬਹੁਤ ਪਸੰਦ ਹੈ। ਪਰ ਰੋਜ਼ਾਨਾ ਮੈਦਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਇਸ ਕਰਕੇ ਸਾਨੂੰ ਮੈਦੇ ਦੀ ਬਜਾਏ ਕਣਕ ਦੇ ਆਟੇ ਤੋਂ ਬਣੇ ਮੋਮੋਜ਼ ਖਾਣੇ ਚਾਹੀਦੇ ਹਨ। ਇਹ ਸਾਡੇ ਲਈ ਇੱਕ ਸਵਾਦਿਸ਼ਟ ਤੇ ਪੌਸ਼ਟਿਕ ਆਹਾਰ ਬਣੇਗਾ।
7/8
ਉਹ ਕਣਕ ਦੇ ਆਟੇ ਤੋਂ ਬਣੇ ਫਾਸਟ ਫ਼ੂਡ ਦਾ ਸੇਵਨ ਕਰਨ। ਜਿਵੇਂ ਕਿ ਪੀਜ਼ਾ, ਕਣਕ ਦੇ ਆਟੇ ਤੋਂ ਬਣਿਆ ਪੀਜ਼ਾ ਸਵਾਦ 'ਚ ਬਿਲਕੁਲ ਸਮਾਨ ਹੁੰਦਾ ਹੈ ਤੇ ਸੇਹਤਮੰਦ ਵੀ ਹੁੰਦਾ ਹੈ।
8/8
ਲੋਕੀ ਚਾਹ ਨਾਲ ਕੂਕੀਜ਼ ਖਾਣਾ ਪਸੰਦ ਕਰਦੇ ਹਨ। ਬਾਜ਼ਾਰ ਵਿੱਚ ਬਹੁਤ ਤਰੀਕੇ ਦੀਆਂ ਕੁਕੀਜ਼ ਮਿਲਦੀਆਂ ਹਨ, ਪਰ ਸਾਨੂੰ ਕਣਕ ਦੇ ਆਟੇ ਤੋਂ ਬਣੀਆਂ ਕੂਕੀਜ਼ ਦਾ ਸੇਵਨ ਹੀ ਕਰਨਾ ਚਾਹੀਦਾ ਹੈ। ਇਹ ਸਾਡੇ ਪਾਚਨ-ਤੰਤਰ ਨੂੰ ਠੀਕ ਰੱਖਦਾ ਹੈ।
Sponsored Links by Taboola