Tongue: ਜੀਭ ਦਾ ਰੰਗ ਖੋਲ੍ਹਦਾ ਸਿਹਤ ਦੇ ਕਈ ਰਾਜ, ਕਿਤੇ ਤੁਹਾਨੂੰ ਇਹ ਬਿਮਾਰੀ ਤਾਂ ਨਹੀਂ?
ਜੀਭ ਸਿਰਫ਼ ਖਾਣੇ ਦਾ ਸੁਆਦ ਨਹੀਂ ਸਗੋਂ ਸਿਹਤ ਦੇ ਕਈ ਰਾਜ ਵੀ ਖੋਲ੍ਹਦੀ ਹੈ। ਖੋਜ ਦੇ ਅਨੁਸਾਰ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਡਾਕਟਰ ਤੁਹਾਡੀ ਜੀਭ ਚੈੱਕ ਕਰਦਾ ਹੈ,ਕਿਉਂਕਿ ਜੀਭ ਤੁਹਾਡੀ ਸਿਹਤ ਬਾਰੇ ਬਹੁਤ ਕੁਝ ਦੱਸ ਦਿੰਦੀ ਹੈ। ਜੀਭ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਜੀਭ ਵਿੱਚ ਹੀ ਉਹ ਸੂਝ ਹੁੰਦੀ ਹੈ ਜਿਸ ਰਾਹੀਂ ਤੁਸੀਂ ਭੋਜਨ ਦਾ ਸੁਆਦ ਲੈ ਸਕਦੇ ਹੋ। ਸਾਡੀ ਜੀਭ ਦਾ ਰੰਗ ਵੀ ਸਾਡੀ ਸਿਹਤ ਨੂੰ ਦਰਸਾਉਂਦਾ ਹੈ।
Download ABP Live App and Watch All Latest Videos
View In Appਜੇਕਰ ਤੁਹਾਡੀ ਜੀਭ ਦਾ ਰੰਗ ਬਦਲ ਰਿਹਾ ਹੈ, ਤਾਂ ਬਿਨਾਂ ਸਮਾਂ ਬਰਬਾਦ ਕੀਤਿਆਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਰਅਸਲ ਹਾਲ ਹੀ 'ਚ ਇਕ ਰਿਸਰਚ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਲਿਖਿਆ ਹੈ ਕਿ ਕਈ ਗੰਭੀਰ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ 'ਚ ਜੀਭ ਦਾ ਰੰਗ ਬਦਲ ਜਾਂਦਾ ਹੈ।
ਜੇਕਰ ਤੁਹਾਡੀ ਜੀਭ ਦਾ ਰੰਗ ਚਿੱਟਾ ਹੋ ਗਿਆ ਹੈ ਤਾਂ ਇਹ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਹੈ। ਮਾਹਰਾਂ ਦੇ ਅਨੁਸਾਰ, ਜਦੋਂ ਤੁਹਾਡੀ ਜੀਭ ਚਿੱਟੀ ਹੋ ਜਾਂਦੀ ਹੈ, ਤਾਂ ਤੁਹਾਡੇ ਸਰੀਰ ਵਿੱਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ। ਚਿੱਟੀ ਜੀਭ ਲਿਊਕੋਪਲਾਕੀਆ, ਓਰਲ ਲਿਚੇਨ ਪਲੇਨਸ ਅਤੇ ਸਿਫਿਲਿਸ ਵਰਗੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਨੂੰ ਦਰਸਾਉਂਦੀ ਹੈ।
ਡਾਕਟਰਾਂ ਮੁਤਾਬਕ ਜੇਕਰ ਤੁਹਾਡੀ ਜੀਭ ਦਾ ਰੰਗ ਲਾਲ ਹੋ ਗਿਆ ਹੈ ਤਾਂ ਅਕਸਰ ਅਜਿਹੀ ਸਥਿਤੀ 'ਚ ਹੁੰਦਾ ਹੈ ਜਦੋਂ ਫਲੂ, ਬੁਖਾਰ ਜਾਂ ਇਨਫੈਕਸ਼ਨ ਨੇ ਸਰੀਰ 'ਚ ਦਸਤਕ ਦਿੱਤੀ ਹੋਵੇ। ਲਾਲ ਜੀਭ ਵਿਟਾਮਿਨ ਬੀ ਅਤੇ ਆਇਰਨ ਦੀ ਕਮੀ ਦੇ ਲੱਛਣਾਂ ਨੂੰ ਦਰਸਾਉਂਦੀ ਹੈ।
ਜੀਭ ਦਾ ਕਾਲਾ ਹੋਣਾ ਇੱਕ ਗੰਭੀਰ ਅਤੇ ਵੱਡੀ ਬਿਮਾਰੀ ਦੀ ਨਿਸ਼ਾਨੀ ਹੈ। ਮਾਹਰਾਂ ਅਨੁਸਾਰ ਜੀਭ ਦਾ ਕਾਲਾ ਹੋਣਾ ਕੈਂਸਰ, ਫੰਗਸ ਅਤੇ ਅਲਸਰ ਵਰਗੀਆਂ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ। ਗਲੇ ਵਿੱਚ ਬੈਕਟੀਰੀਆ ਜਾਂ ਫੰਗਸ ਹੋਣ ਕਾਰਨ ਅਕਸਰ ਜੀਭ ਦਾ ਰੰਗ ਕਾਲਾ ਹੋ ਜਾਂਦਾ ਹੈ।
ਡਾਕਟਰਾਂ ਮੁਤਾਬਕ ਪੀਲੀ ਜੀਭ ਜ਼ਿਆਦਾ ਖਾਣ ਨਾਲ ਵੀ ਹੋ ਸਕਦੀ ਹੈ। ਦੂਜੇ ਪਾਸੇ ਜੇਕਰ ਬਿਮਾਰੀਆਂ ਦੀ ਗੱਲ ਕਰੀਏ ਤਾਂ ਡਾਇਰੀਆ, ਲੀਵਰ ਜਾਂ ਮੂੰਹ ਵਿੱਚ ਜ਼ਿਆਦਾ ਬੈਕਟੀਰੀਆ ਹੋਣ ਕਾਰਨ ਜੀਭ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਸਾਹ ਦੀ ਬਦਬੂ, ਥਕਾਵਟ ਅਤੇ ਬੁਖਾਰ ਹੋ ਸਕਦਾ ਹੈ।