White Hair: ਚਿੱਟੇ ਵਾਲ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਮੁੜ ਹੋ ਜਾਣਗੇ ਕਾਲੇ...ਜਾਣੋ ਇਸ ਬਾਰੇ

White Hair Treatment: ਆਮ ਤੌਰ ਤੇ ਲੋਕਾਂ ਦੇ ਵਾਲ 50 ਸਾਲ ਦੀ ਉਮਰ ਤੋਂ ਬਾਅਦ ਸਫੈਦ ਹੋ ਜਾਂਦੇ ਹਨ ਪਰ ਅੱਜ-ਕੱਲ੍ਹ ਵਾਲ 30 ਸਾਲ ਦੀ ਉਮਰ ਚ ਹੀ ਚਿੱਟੇ ਹੋਣ ਲੱਗਦੇ ਹਨ।

( Image Source : Freepik )

1/5
ਆਯੁਰਵੇਦ ਮਾਹਿਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ 20 ਤੋਂ 30 ਸਾਲ ਦੀ ਉਮਰ 'ਚ ਹੀ ਵਾਲ ਸਫੈਦ ਹੋ ਰਹੇ ਹਨ। ਇਹ ਮੇਲਾਨਿਨ ਦੇ ਘੱਟ ਉਤਪਾਦਨ ਕਾਰਨ ਵੀ ਹੁੰਦਾ ਹੈ। ਕੁਝ ਲੋਕਾਂ ਵਿੱਚ ਜੈਨੇਟਿਕ ਕਾਰਨਾਂ ਕਰਕੇ ਵਾਲ ਜਲਦੀ ਸਫੈਦ ਹੋਣ ਲੱਗਦੇ ਹਨ। ਵਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਲਈ ਆਯੁਰਵੇਦ ਦੇ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ। ਤੁਸੀਂ ਇਨ੍ਹਾਂ ਸੁਝਾਵਾਂ ਦੀ ਪਾਲਣਾ ਕਰ ਸਕਦੇ ਹੋ।
2/5
ਭ੍ਰੰਗਰਾਜ ਵਾਲਾਂ ਲਈ ਵਧੀਆ ਦਵਾਈ ਹੈ। ਇਸ ਆਯੁਰਵੈਦਿਕ ਜੜੀ-ਬੂਟੀ ਦੀ ਮਦਦ ਨਾਲ ਵਾਲਾਂ ਦੇ ਸਫੈਦ ਹੋਣ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਭ੍ਰੰਗਰਾਜ ਪਾਊਡਰ ਨੂੰ ਪਾਣੀ ਜਾਂ ਦਹੀਂ ਵਿੱਚ ਮਿਲਾ ਕੇ ਇੱਕ ਮਾਸਕ ਤਿਆਰ ਕਰੋ ਤੇ ਇਸ ਨੂੰ ਆਪਣੇ ਵਾਲਾਂ 'ਤੇ ਲਗਾਓ। ਇਸ ਹੇਅਰ ਮਾਸਕ ਨੂੰ ਵਾਲਾਂ 'ਤੇ ਘੱਟ ਤੋਂ ਘੱਟ 15 ਮਿੰਟ ਤੱਕ ਲਗਾ ਕੇ ਰੱਖੋ ਤੇ ਬਾਅਦ 'ਚ ਕਿਸੇ ਚੰਗੇ ਸ਼ੈਂਪੂ ਨਾਲ ਵਾਲਾਂ ਨੂੰ ਸਾਫ ਕਰ ਲਓ।
3/5
ਨਾਰੀਅਲ ਤੇਲ ਵਾਲਾਂ ਲਈ ਵੀ ਚੰਗੀ ਦਵਾਈ ਹੈ। ਇਸ ਨਾਲ ਵਾਲਾਂ ਦਾ ਸਫੈਦ ਹੋਣਾ ਮੱਠਾ ਹੋ ਸਕਦਾ ਹੈ। ਨਾਰੀਅਲ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਵਾਲਾਂ 'ਤੇ ਲਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।
4/5
ਦੇਸੀ ਮਹਿੰਦੀ ਤੇ ਮੇਥੀ ਪਾਊਡਰ ਦਾ ਘੋਲ ਬਣਾ ਲਓ। ਇਸ ਘੋਲ ਨਾਲ ਆਪਣੇ ਸਿਰ ਦੀ ਮਾਲਿਸ਼ ਕਰੋ ਤੇ ਇਸ ਵਿੱਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਵੀ ਮਿਲਾਓ। ਮਾਲਸ਼ ਕਰਨ ਤੋਂ ਬਾਅਦ ਆਪਣੇ ਸਿਰ ਨੂੰ ਧੋ ਲਵੋ।
5/5
ਆਂਵਲਾ ਤੇ ਤਿਲ ਵੀ ਵਾਲਾਂ ਨੂੰ ਸਫੈਦ ਹੋਣ ਤੋਂ ਰੋਕ ਸਕਦੇ ਹਨ। ਆਂਵਲੇ ਨੂੰ ਪੀਸ ਕੇ ਇਸ ਵਿੱਚ ਤਿਲ ਮਿਲਾ ਕੇ ਪੇਸਟ ਬਣਾ ਲਓ। ਇਨ੍ਹਾਂ ਨੂੰ ਮਿਲਾ ਕੇ ਵਾਲਾਂ 'ਤੇ ਲਾਓ। ਇਸ ਨੂੰ ਅੱਧੇ ਘੰਟੇ ਲਈ ਛੱਡ ਦਿਓ ਤੇ ਫਿਰ ਸਿਰ ਨੂੰ ਧੋ ਲਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।
Sponsored Links by Taboola