ਔਰਤਾਂ ਭੁੱਲ ਕੇ ਵੀ ਨਾ ਕਰਨ ਪੈਰਾਂ ਦੇ ਦਰਦ ਨੂੰ ਨਜ਼ਰ ਅੰਦਾਜ਼! ਕਾਰਨ ਤੇ ਬਚਾਅ ਦੇ ਅਸਾਨ ਤਰੀਕੇ ਜਾਣੋ

ਬਹੁਤ ਸਾਰੀਆਂ ਕੰਮਕਾਜ਼ੀ ਔਰਤਾਂ ਪੈਰਾਂ ਦੇ ਦਰਦ ਨਾਲ ਪਰੇਸ਼ਾਨ ਰਹਿੰਦੀਆਂ ਹਨ। ਕਈ ਵਾਰ ਅੱਡੀਆਂ ਜਾਂ ਪੈਰਾਂ ਦੇ ਥੱਲੇ ਦਰਦ ਹੁੰਦਾ ਹੈ। ਇਸ ਦੇ ਪਿੱਛੇ ਵਜ਼ਨ ਵਧਣਾ, ਹਾਰਮੋਨਸ ਦਾ ਬਦਲਾਅ, ਮਾਸਪੇਸ਼ੀਆਂ ਚ ਖਿੱਚ, ਤਣਾਅ, ਸੱਟ ਜਾਂ ਪੋਸ਼ਕ ਤੱਤਾਂ..

( Image Source : Freepik )

1/6
ਪੈਰਾਂ 'ਚ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਟੈਂਡੋਨਾਈਟਿਸ ਉਸ ਸਮੇਂ ਹੁੰਦਾ ਹੈ ਜਦੋਂ ਮਾਸਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਵਾਲੇ ਟੈਂਡਨ ਨੂੰ ਸੱਟ ਜਾਂ ਸੋਜ਼ ਆਉਂਦੀ ਹੈ। ਇਸ ਨਾਲ ਪੈਰਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਦ ਹੁੰਦਾ ਹੈ। ਸਾਈਟਿਕਾ ਇੱਕ ਹੋਰ ਕਾਰਨ ਹੈ, ਜੋ ਸਾਈਟਿਕ ਨਰਵ ਦੇ ਦੱਬਣ ਕਾਰਨ ਹੁੰਦਾ ਹੈ ਅਤੇ ਇਹ ਦਰਦ ਰੀੜ੍ਹ ਦੀ ਹੱਡੀ ਤੋਂ ਪੈਰ ਤੱਕ ਫੈਲਦਾ ਹੈ।
2/6
ਫਾਈਬ੍ਰੋਮਾਇਲਜੀਆ ਇਕ ਅਜਿਹੀ ਹਾਲਤ ਹੈ ਜਿਸ 'ਚ ਸਰੀਰ ਦੇ ਕੁਝ ਹਿੱਸਿਆਂ ਨੂੰ ਛੂਹਣ ਨਾਲ ਕਰੰਟ ਵਰਗਾ ਦਰਦ ਮਹਿਸੂਸ ਹੁੰਦਾ ਹੈ। ਇਹ ਦਰਦ ਆਮ ਤੌਰ 'ਤੇ ਅੱਡੀਆਂ ਅਤੇ ਪਿੰਨੀਆਂ 'ਚ ਹੁੰਦਾ ਹੈ।
3/6
ਤਣਾਅ, ਨਸਾਂ ਦੀ ਖਿੱਚ ਅਤੇ ਖ਼ੂਨ ਦੇ ਪ੍ਰਵਾਹ ਦੀ ਘਾਟ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ। ਜਦੋਂ ਸਰੀਰ 'ਚ ਆਕਸੀਜਨ ਅਤੇ ਪੋਸ਼ਕ ਤੱਤ ਠੀਕ ਤਰੀਕੇ ਨਾਲ ਨਹੀਂ ਪਹੁੰਚਦੇ ਤਾਂ ਮਾਸਪੇਸ਼ੀਆਂ 'ਚ ਦਰਦ ਹੋਣ ਲੱਗਦਾ ਹੈ।
4/6
ਹਾਰਮੋਨਲ ਬਦਲਾਅ ਔਰਤਾਂ ਦੇ ਪੈਰਾਂ ਦੇ ਦਰਦ ਦਾ ਇਕ ਆਮ ਕਾਰਨ ਹੈ। ਮਾਹਵਾਰੀ, ਗਰਭਧਾਰਣ ਜਾਂ ਮੀਨੋਪੌਜ਼ ਦੌਰਾਨ ਐਸਟਰੋਜਨ ਤੇ ਪ੍ਰੋਜੈਸਟੇਰੋਨ ਹਾਰਮੋਨ 'ਚ ਵੱਡਾ ਫਰਕ ਆਉਂਦਾ ਹੈ, ਜੋ ਮਾਸਪੇਸ਼ੀਆਂ ਤੇ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਪੈਰਾਂ 'ਚ ਸੋਜ, ਦਰਦ, ਭਾਰੀਪਣ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
5/6
ਜਦੋਂ ਪਿੰਨੀਆਂ ਨੇੜੇ ਨਸਾਂ ਉਭਰ ਕੇ ਦਿਸਣ ਲੱਗਣ, ਤਾਂ ਇਹਨੂੰ ਵੈਰੀਕੋਜ਼ ਵੇਨਜ਼ ਕਹਿੰਦੇ ਹਨ। ਇਸ ਵਿਚ ਖੂਨ ਨਸਾਂ 'ਚ ਜੰਮ ਜਾਂਦਾ ਹੈ ਜਿਸ ਕਾਰਨ ਦਰਦ ਤੇ ਸੋਜ ਆਉਂਦੀ ਹੈ। ਹੋਰ ਪਾਸੇ, ਜਦੋਂ ਸਰੀਰ ਵਿਚ ਵਿਟਾਮਿਨ, ਆਇਰਨ ਜਾਂ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਪੈਰਾਂ 'ਚ ਦਰਦ ਹੋ ਸਕਦਾ ਹੈ।
6/6
ਪੈਰਾਂ ਦੇ ਦਰਦ ਤੋਂ ਰਾਹਤ ਲਈ ਨਮਕ ਵਾਲੇ ਗਰਮ ਪਾਣੀ 'ਚ ਪੈਰ ਡੁਬੋਣਾ ਫਾਇਦੇਮੰਦ ਹੈ। ਐਕਿਊਪ੍ਰੈਸ਼ਰ ਪੌਇੰਟ ਦਬਾਉਣ ਨਾਲ ਵੀ ਆਰਾਮ ਮਿਲਦਾ ਹੈ। ਰੋਜ਼ਾਨਾ ਸਟ੍ਰੈਚਿੰਗ ਕਰੋ, ਸਵੇਰੇ ਦੀ ਧੁੱਪ ਲਵੋ ਅਤੇ ਸਰੀਰ ਨੂੰ ਹਾਈਡਰੇਟ ਰੱਖੋ। ਰਸੀਲੇ ਫਲ ਤੇ ਹਰੀ ਸਬਜ਼ੀਆਂ ਖਾਓ ਅਤੇ ਆਇਰਨ ਦੀ ਜਾਂਚ ਕਰਵਾਓ।
Sponsored Links by Taboola