ਭਾਰਤ 'ਚ ਇਸ ਜਗ੍ਹਾ 'ਤੇ ਕੋਈ ਵੀ ਨਹੀਂ ਖਾਂਦਾ Nov-Veg, ਵੇਚਣ 'ਤੇ ਵੀ ਪਾਬੰਧੀ, ਜਾਣੋ ਵਜ੍ਹਾ
ਭੋਜਨ ਪ੍ਰੇਮੀ ਮਾਸਾਹਾਰੀ ਅਤੇ ਸ਼ਾਕਾਹਾਰੀ, ਭੋਜਨ ਵਿੱਚ ਆਪਣੀ ਖੋਜ ਨੂੰ ਪੂਰਾ ਕਰਦੇ ਹਨ। ਭਾਰਤ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਖਾਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।
Download ABP Live App and Watch All Latest Videos
View In Appਜੀ ਹਾਂ, ਇਹ ਸ਼ਹਿਰ ਪੂਰੀ ਤਰ੍ਹਾਂ ਸ਼ਾਕਾਹਾਰੀ ਲੋਕਾਂ ਲਈ ਹੈ। ਜਿੱਥੇ ਨਾਨ-ਵੈਜ ਨਾ ਤਾਂ ਪਕਾਇਆ ਜਾਂਦਾ ਹੈ ਅਤੇ ਨਾ ਹੀ ਵੇਚਿਆ ਜਾਂਦਾ ਹੈ।
ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਪਾਲੀਟਾਨਾ ਸ਼ਹਿਰ ਦੀ। ਇਹ ਸ਼ਹਿਰ ਮਾਸਾਹਾਰੀ ਭੋਜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।
ਰਿਪੋਰਟਾਂ ਦੇ ਅਨੁਸਾਰ, ਇਹ ਸਭ ਜੈਨ ਭਿਕਸ਼ੂਆਂ ਦੇ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਹੋਇਆ, ਜਿਸ ਵਿੱਚ 2014 ਵਿੱਚ ਲਗਭਗ 200 ਭਿਕਸ਼ੂਆਂ ਦੁਆਰਾ ਲਗਭਗ 250 ਕਸਾਈ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਭੁੱਖ ਹੜਤਾਲ ਵੀ ਸ਼ਾਮਲ ਸੀ।
ਜੈਨ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਰਕਾਰ ਨੇ ਇਹ ਪਾਬੰਦੀ ਲਾਗੂ ਕੀਤੀ ਹੈ। ਅਜਿਹੇ 'ਚ ਮਾਸ, ਅੰਡੇ ਦੀ ਵਿਕਰੀ ਅਤੇ ਜਾਨਵਰਾਂ ਦੇ ਕਤਲ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਉਲੰਘਣਾ ਕਰਨ 'ਤੇ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਸੀ।