Heart Attack In Women : 40 ਤੋਂ ਬਾਅਦ ਔਰਤਾਂ 'ਚ ਵੱਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ ! ਇਹ ਹੈ ਬਚਾਅ ਦਾ ਤਰੀਕਾ
ਡਾਈਟ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਭੋਜਨ ਵਿੱਚ ਜੰਕ ਫੂਡ, ਕੋਲੈਸਟ੍ਰੋਲ ਵਧਾਉਣ ਵਾਲਾ ਭੋਜਨ, ਮਿੱਠੇ ਵਾਲਾ ਭੋਜਨ ਅਤੇ ਨਮਕ ਦੀ ਮਾਤਰਾ ਘੱਟ ਕਰੋ।
Download ABP Live App and Watch All Latest Videos
View In Appਜੇਕਰ ਤੁਹਾਨੂੰ ਬੀਪੀ ਜਾਂ ਸ਼ੂਗਰ ਹੈ ਤਾਂ ਸਮੇਂ-ਸਿਰ ਦਵਾਈ ਲਓ। ਮੋਟਾਪੇ 'ਤੇ ਕਾਬੂ ਰੱਖੋ ਅਤੇ ਤਣਾਅ ਤੋਂ ਦੂਰ ਰਹੋ। ਇਸ ਤਰ੍ਹਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਦਿਲ ਦੇ ਦੌਰੇ ਜਾਂ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਬਚਣ ਲਈ, ਲਾਈਫ ਨੂੰ ਸਟਰੈੱਸ ਫ੍ਰੀ ਰੱਖੋ ਅਤੇ 40 ਤੋਂ ਬਾਅਦ ਨਿਯਮਤ ਦਿਲ ਦੀ ਜਾਂਚ, ਬੀਪੀ ਅਤੇ ਸ਼ੂਗਰ ਦੀ ਜਾਂਚ ਕਰਵਾਓ।
40 ਸਾਲ ਬਾਅਦ ਔਰਤਾਂ ਵਿੱਚ ਮੋਟਾਪਾ, ਹਾਈਪਰਟੈਨਸ਼ਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗਦੇ ਹਨ। ਇਸ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਵੀ ਵੱਧ ਜਾਂਦੇ ਹਨ।
ਔਰਤਾਂ 40 ਸਾਲ ਦੀ ਉਮਰ ਤੋਂ ਬਾਅਦ ਮੀਨੋਪੌਜ਼ ਵਿੱਚੋਂ ਲੰਘਦੀਆਂ ਹਨ, ਜਿਸ ਦੌਰਾਨ ਔਰਤਾਂ ਦੇ ਸਰੀਰ ਵਿੱਚੋਂ ਹਾਰਮੋਨ ਨਿਕਲਣਾ ਬੰਦ ਹੋ ਜਾਂਦੇ ਹਨ।
ਜਿਸ ਕਾਰਨ ਕੋਲੈਸਟ੍ਰੋਲ, ਸ਼ੂਗਰ, ਪੀਸੀਓਐਸ ਅਤੇ ਟ੍ਰਾਈਗਲਿਸਰਾਈਡ ਵਧ ਜਾਂਦੇ ਹਨ। ਇਹ ਬਿਮਾਰੀਆਂ ਦਿਲ ਦੇ ਦੌਰੇ ਦਾ ਖਤਰਾ ਵਧਾਉਂਦੀਆਂ ਹਨ।
ਸਰੀਰ 'ਚ ਕਈ ਬਦਲਾਅ ਹੋਣ ਕਾਰਨ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ।
ਕਸਰਤ ਲਈ ਰੋਜ਼ਾਨਾ 1 ਘੰਟਾ ਜ਼ਰੂਰ ਲਓ। ਆਪਣੀ ਪਸੰਦ ਦੀ ਕੋਈ ਵੀ ਫਿਟਨੈਸ ਗਤੀਵਿਧੀ ਕਰੋ। ਸੈਰ ਕਰਨਾ ਸਭ ਤੋਂ ਲਾਭਦਾਇਕ ਹੈ।