Holi 2022: ਹੋਲੀ ਮੌਕੇ 'ਤੇ ਆਪਣੇ ਸਮਾਰਟਫੋਨ ਤੇ ਗੈਜੇਟਸ ਨੂੰ ਇੰਝ ਰੱਖੋ ਸੁਰੱਖਿਅਤ
Holi 2022 : ਹੋਲੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਕਈ ਲੋਕਾਂ ਨੇ ਰੰਗ, ਪਿਚਕਾਰੀ ਅਤੇ ਮਠਿਆਈਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ।
Download ABP Live App and Watch All Latest Videos
View In Appਹੋਲੀ ਦੇ ਮੌਕੇ 'ਤੇ ਲੋਕਾਂ ਡਰ ਰਹਿੰਦਾ ਹੈ ਕਿ ਮੋਬਾਈਲ ਫ਼ੋਨ ਜਾਂ ਕੋਈ ਕੀਮਤੀ ਯੰਤਰ ਰੰਗਾਂ ਤੇ ਪਾਣੀ ਨਾਲ ਖ਼ਰਾਬ ਨਾ ਹੋ ਜਾਵੇ। ਗਲਤੀ ਨਾਲ ਜੇਕਰ ਸਾਡਾ ਮੋਬਾਈਲ ਜਾਂ ਕੋਈ ਜ਼ਰੂਰੀ ਗੈਜੇਟ ਪਾਣੀ ਵਿੱਚ ਡਿੱਗ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੱਥੋਂ ਤੱਕ ਕਿ ਤੁਹਾਡੇ ਸਮਾਰਟਫੋਨ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਅਜਿਹੇ 'ਚ ਹੋਲੀ ਦੇ ਮੌਕੇ 'ਤੇ ਸਮਾਰਟਫੋਨ ਅਤੇ ਗੈਜੇਟਸ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕੜੀ 'ਚ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਕੀ ਕਿਵੇਂ ਤੁਸੀਂ ਹੋਲੀ ਖੇਡਦੇ ਸਮੇਂ ਆਪਣੇ ਮੋਬਾਈਲ ਫੋਨ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਜੇਕਰ ਤੁਸੀਂ ਆਪਣੇ ਈਅਰਫੋਨ ਲਗਾ ਕੇ ਬਾਹਰ ਜਾ ਰਹੇ ਹੋ ਤਾਂ ਤੁਸੀਂ ਇਸ 'ਤੇ ਗਲਿਸਰੀਨ ਜਾਂ ਮਾਇਸਚਰਾਈਜ਼ਰ ਲਗਾ ਸਕਦੇ ਹੋ।
ਜੇਕਰ ਤੁਸੀਂ ਹੋਲੀ ਦੇ ਦੌਰਾਨ ਆਪਣਾ ਸਮਾਰਟਫੋਨ, ਸਮਾਰਟ ਵਾਚ ਜਾਂ ਕੋਈ ਹੋਰ ਜ਼ਰੂਰੀ ਯੰਤਰ ਆਪਣੇ ਨਾਲ ਲੈ ਕੇ ਜਾ ਰਹੇ ਹੋ, ਤਾਂ ਉਨ੍ਹਾਂ ਨੂੰ ਏਅਰਟਾਈਟ ਜ਼ਿਪਲਾਕ ਜਾਂ ਵਾਟਰਪਰੂਫ ਪਾਊਚ ਵਿੱਚ ਰੱਖੋ। ਇਸ ਨਾਲ ਹੋਲੀ ਖੇਡਦੇ ਸਮੇਂ ਤੁਹਾਡਾ ਸਮਾਰਟਫੋਨ ਸੁਰੱਖਿਅਤ ਰਹੇਗਾ।
ਇਸ ਤੋਂ ਇਲਾਵਾ ਆਪਣੇ ਸਮਾਰਟਫੋਨ ਦੀਆਂ ਪੋਰਟਾਂ ਜਿਵੇਂ ਕਿ ਸਪੀਕਰ ਗਰਿੱਲ, ਚਾਰਜਿੰਗ ਪੋਰਟ ਆਦਿ ਨੂੰ ਡਕਟ ਟੈਪ ਨਾਲ ਬੰਦ ਕਰੋ। ਇਸ ਦੇ ਨਾਲ ਹੀ ਮੋਬਾਈਲ ਦੇ ਸਪੀਕਰ 'ਤੇ ਡਕਟ ਟੈਪ ਲਗਾਉਣ ਤੋਂ ਪਹਿਲਾਂ ਧਿਆਨ ਰੱਖੋ ਕਿ ਤੁਹਾਡਾ ਸਮਾਰਟਫੋਨ ਸਾਈਲੈਂਟ 'ਤੇ ਹੈ।
ਦੂਜੇ ਪਾਸੇ ਜੇਕਰ ਹੋਲੀ ਖੇਡਦੇ ਸਮੇਂ ਤੁਹਾਡੇ ਸਮਾਰਟਫੋਨ 'ਚ ਪਾਣੀ ਚਲਾ ਗਿਆ ਹੈ। ਇਸ ਸਥਿਤੀ ਵਿੱਚ ਤੁਹਾਨੂੰ ਭੁੱਲ ਕੇ ਵੀ ਚਾਰਜ 'ਤੇ ਨਹੀਂ ਲਾਉਣਾ ਚਾਹੀਦਾ ਹੈ।