ਗਰਮੀਆਂ 'ਚ ਰਸੋਈ 'ਚ ਕੀੜੀਆਂ ਤੋਂ ਰਹਿੰਦੇ ਪਰੇਸ਼ਾਨ? ਤਾਂ ਕਰ ਲਓ ਆਹ ਤਿੰਨ ਕੰਮ, ਤੁਰੰਤ ਮਿਲੇਗਾ ਛੁਟਕਾਰਾ

ਗਰਮੀਆਂ ਚ ਰਸੋਈ ਚ ਕੀੜੀਆਂ ਹੋਣ ਦੀ ਸਮੱਸਿਆ ਵੱਧ ਜਾਂਦੀ ਹੈ। ਖਾਣੇ ਤੇ ਕੀੜੀਆਂ ਆ ਜਾਂਦੀਆਂ ਹਨ ਅਤੇ ਰਸੋਈ ਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇੱਥੇ ਕੁਝ ਆਸਾਨ ਤਰੀਕੇ ਦੱਸੇ ਗਏ ਹਨ ਜਿਸ ਨਾਲ ਤੁਸੀਂ ਕੀੜੀਆਂ ਤੋਂ ਤੁਰੰਤ ਛੁਟਕਾਰਾ ਪਾ ਸਕਦੇ...

ants

1/5
ਗਰਮੀਆਂ 'ਚ ਰਸੋਈ 'ਚ ਕੀੜੀਆਂ ਬਹੁਤ ਪਰੇਸ਼ਾਨੀ ਕਰਦੀਆਂ ਹਨ। ਖਾਣੇ ਦੀ ਖੁਸ਼ਬੂ ਕਰਕੇ ਉਹ ਛੇਤੀ ਆ ਜਾਂਦੀਆਂ ਹਨ। ਦਵਾਈ ਵੀ ਕੰਮ ਨਹੀਂ ਕਰਦੀ। ਪਰ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਕੀੜੀਆਂ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ।
2/5
ਸਾਬਣ ਵਾਲੇ ਪਾਣੀ ਦੀ ਵਰਤੋਂ: ਕੀੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਾਬਣ ਵਾਲੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸਾਬਣ ਅਤੇ ਪਾਣੀ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਫਿਰ ਇਸ ਮਿਸ਼ਰਣ ਵਿਚ ਇਕ ਕੱਪੜੇ ਨੂੰ ਭਿਓ ਕੇ ਰਸੋਈ ਦੇ ਕਾਊਂਟਰ ਅਤੇ ਖਾਣ ਦੇ ਡੱਬਿਆਂ ਨੂੰ ਸਾਫ਼ ਕਰ ਲਓ। ਸਾਬਣ ਦੇ ਪਾਣੀ ਨਾਲ ਸਾਫ਼ ਕਰਨ ਨਾਲ ਫਰਸ਼ ਅਤੇ ਕੰਧਾਂ 'ਤੇ ਕੀੜੀਆਂ ਨਜ਼ਰ ਨਹੀਂ ਆਉਣਗੀਆਂ।
3/5
ਹਲਦੀ ਦੀ ਵਰਤੋਂ ਕਰੋ: ਹਲਦੀ ਵਿੱਚ ਕੁਦਰਤੀ ਗੁਣ ਹੁੰਦੇ ਹਨ ਜੋ ਕੀੜੀਆਂ ਨੂੰ ਭਜਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਆਪਣੀ ਰਸੋਈ 'ਚ ਕਿਤੇ ਵੀ ਲਾਲ ਕੀੜੀਆਂ ਦੇਖਦੇ ਹੋ ਤਾਂ ਉੱਥੇ ਹਲਦੀ ਪਾਊਡਰ ਛਿੜਕ ਦਿਓ। ਅਜਿਹਾ ਕਰਨ ਨਾਲ ਤੁਹਾਡੇ ਘਰ ਅਤੇ ਰਸੋਈ 'ਚ ਮੌਜੂਦ ਕੀੜੀਆਂ ਭੱਜ ਜਾਣਗੀਆਂ।
4/5
ਸਿਰਕੇ ਦੀ ਵਰਤੋਂ ਕਰੋ : ਚਿੱਟੇ ਸਿਰਕੇ ਦੀ ਵਰਤੋਂ ਕੀੜੀਆਂ ਨੂੰ ਭਜਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇੱਕ ਸਪਰੇਅ ਵਾਲੀ ਬੋਤਲ ਵਿੱਚ ਅੱਧਾ ਪਾਣੀ ਅਤੇ ਅੱਧਾ ਸਿਰਕਾ ਮਿਲਾਓ ਅਤੇ ਇਸ ਮਿਸ਼ਰਣ ਨੂੰ ਉਨ੍ਹਾਂ ਥਾਵਾਂ 'ਤੇ ਸਪਰੇਅ ਕਰੋ ਜਿੱਥੇ ਕੀੜੀਆਂ ਆਉਂਦੀਆਂ ਹਨ। ਇਸ ਨਾਲ ਕੀੜੀਆਂ ਤੁਰੰਤ ਭੱਜ ਜਾਣਗੀਆਂ।
5/5
ਚੀਨੀ ਅਤੇ ਬੋਰੈਕਸ ਦਾ ਮਿਸ਼ਰਣ: ਇਸ ਨੁਸਖੇ ਲਈ ਇੱਕ ਕੱਪ ਪਾਣੀ ਵਿੱਚ ਇੱਕ ਚੱਮਚ ਬੋਰੈਕਸ ਪਾਊਡਰ ਅਤੇ ਦੋ ਚੱਮਚ ਚੀਨੀ ਪਾਊਡਰ ਮਿਲਾ ਲਓ। ਇਸ ਮਿਸ਼ਰਣ ਵਿੱਚ ਇੱਕ ਕਾਟਨ ਬਾਲ ਨੂੰ ਡੁਬੋ ਕੇ ਪਲੇਟ ਵਿੱਚ ਰੱਖੋ। ਇਸ ਪਲੇਟ ਵਿੱਚ ਕੀੜੀਆਂ ਆ ਜਾਣਗੀਆਂ ਅਤੇ ਤੁਹਾਡੀ ਰਸੋਈ ਕੀੜੀਆਂ ਤੋਂ ਮੁਕਤ ਹੋ ਜਾਵੇਗੀ।
Sponsored Links by Taboola