Home Tips: ਗਰਮੀਆਂ 'ਚ ਤੁਸੀਂ ਵੀ ਦੁੱਧ ਫਟਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ? ਅਪਣਾਓ ਆਹ ਤਰੀਕੇ, ਦੁੱਧ ਨਹੀਂ ਹੋਵੇਗਾ ਖਰਾਬ
Milk: ਆਮ ਤੌਰ ਤੇ ਗਰਮੀਆਂ ਵਿੱਚ ਦੁੱਧ ਫੱਟ ਜਾਂਦਾ ਹੈ, ਇਹ ਅਕਸਰ ਸਾਰਿਆਂ ਘਰਾਂ ਵਿੱਚ ਹੁੰਦਾ ਹੈ। ਇਸ ਕਰਕੇ ਕਈ ਵਾਰ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ। ਪਰ ਕੁਝ ਸੌਖੇ ਤਰੀਕੇ ਅਪਣਾ ਕੇ ਤੁਸੀਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ।
Milk Curdling
1/5
ਠੰਡਾ ਕਰਨ ਦਾ ਤਰੀਕਾ : ਦੁੱਧ ਨੂੰ ਉਬਾਲਣ ਤੋਂ ਬਾਅਦ ਤੁਰੰਤ ਠੰਡੀ ਜਗ੍ਹਾ 'ਤੇ ਰੱਖੋ। ਇਸ ਦੇ ਨਾਲ ਹੀ ਤੁਸੀਂ ਇੱਕ ਭਾਂਡੇ ਵਿੱਚ ਪਾਣੀ ਭਰ ਲਓ ਅਤੇ ਉਸ ਵਿੱਚ ਦੁੱਧ ਦੇ ਭਾਂਡੇ ਨੂੰ ਰੱਖ ਦਿਓ ਤਾਂ ਕਿ ਦੁੱਧ ਛੇਤੀ ਠੰਡਾ ਹੋ ਜਾਵੇ।
2/5
ਬੇਕਿੰਗ ਸੋਡਾ : ਦੁੱਧ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਦਿਓ, ਅਜਿਹਾ ਕਰਨ ਨਾਲ ਵੀ ਦੁੱਧ ਖਰਾਬ ਹੋਣ ਤੋਂ ਬਚ ਸਕਦਾ ਹੈ। ਪਰ ਧਿਆਨ ਰੱਖੋ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਪਾਓ।
3/5
ਫਰਿੱਜ ਵਿੱਚ ਰੱਖੋ : ਗਰਮੀਆਂ ਵਿੱਚ ਦੁੱਧ ਨੂੰ ਜਲਦੀ ਫਰਿੱਜ ਵਿੱਚ ਰੱਖ ਦਿਓ ਅਤੇ ਬਾਹਰ ਕੱਢ ਕੇ ਤੁਰੰਤ ਇਸ ਦੀ ਵਰਤੋਂ ਕਰੋ। ਇਸ ਨਾਲ ਦੁੱਧ ਲੰਬੇ ਸਮੇਂ ਤੱਕ ਤਾਜ਼ਾ ਰਹੇਗਾ।
4/5
ਵਾਰ-ਵਾਰ ਉਬਾਲਣਾ : ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਦੁੱਧ ਫਟੇ ਤਾਂ ਉਸ ਨੂੰ ਦਿਨ ਵਿਚ 3 ਤੋਂ 4 ਵਾਰ ਹਲਕੀ ਗੈਸ 'ਤੇ ਉਬਾਲੋ। ਹਰ ਵਾਰ ਦੋ-ਤਿੰਨ ਵਾਰ ਉਬਾਲੇ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਦੁੱਧ ਗਰਮ ਹੋਣ 'ਤੇ ਇਸ ਨੂੰ ਹਲਕਾ ਜਿਹਾ ਢੱਕ ਦਿਓ, ਜੇਕਰ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਢੱਕ ਦਿਓਗੇ ਤਾਂ ਇਹ ਦਹੀ ਬਣ ਜਾਵੇਗਾ।
5/5
ਭਾਂਡੇ ਸਾਫ਼ ਰੱਖੋ : ਕਈ ਵਾਰ ਗੰਦਾ ਭਾਂਡਾ ਹੋਣ ਕਰਕੇ ਵੀ ਦੁੱਧ ਫਟ ਸਕਦਾ ਹੈ। ਇਸ ਲਈ ਦੁੱਧ ਉਬਾਲਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਤੋਂ ਬਾਅਦ ਭਾਂਡੇ ਵਿੱਚ ਦੁੱਧ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪਾ ਲਓ, ਇਹ ਦੁੱਧ ਨੂੰ ਖਰਾਬ ਹੋਣ ਤੋਂ ਬਚਾਏਗਾ।
Published at : 19 Apr 2024 11:22 AM (IST)