Remove Stain Clothes: ਕੱਪੜਿਆਂ ਦੇ ਜਿੱਦੀ ਦਾਗਾਂ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਤਰੀਕਿਆਂ ਨਾਲ ਮਿੰਟਾ 'ਚ ਕਰੋ ਦੂਰ
ਕੱਪੜਿਆਂ 'ਤੇ ਦਾਗ ਪੈਣਾ ਆਮ ਗੱਲ ਹੈ। ਜਦੋਂ ਖ਼ਾਸ ਤੌਰ 'ਤੇ ਬੱਚਿਆਂ ਦੇ ਕੱਪੜਿਆਂ 'ਤੇ ਦਾਗ ਲੱਗ ਜਾਵੇ ਤਾਂ ਪਤਾ ਹੀ ਨਹੀਂ ਲੱਗਦਾ, ਪਰ ਇਹ ਦਾਗ ਜਦੋਂ ਜ਼ਿੱਦੀ ਹੋ ਜਾਂਦੇ ਹਨ ਤਾਂ ਪ੍ਰੇਸ਼ਾਨੀ ਬਣ ਜਾਂਦੀ ਹੈ। ਕਈ ਵਾਰ ਕੱਪੜਿਆਂ ਤੋਂ ਦਾਗ-ਧੱਬੇ ਹਟਾਉਣੇ ਬਹੁਤ ਮੁਸ਼ਕਲ ਹੋ ਜਾਂਦੇ ਹਨ।
Download ABP Live App and Watch All Latest Videos
View In Appਕਾਫੀ ਮਿਹਨਤ ਦੇ ਬਾਵਜੂਦ ਕੱਪੜਿਆਂ ਤੋਂ ਦਾਗ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਦੇ ਲਈ ਕੁਝ ਘਰੇਲੂ ਉਪਾਅ ਅਪਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਕੱਪੜਿਆਂ ਤੋਂ ਜ਼ਿੱਦੀ ਧੱਬਿਆਂ ਨੂੰ ਹਟਾਉਣ ਦੇ ਕਾਰਗਰ ਉਪਾਅ
ਕੱਪੜਿਆਂ ਤੋਂ ਜ਼ਿੱਦੀ ਧੱਬੇ ਹਟਾਉਣ ਲਈ ਤੁਸੀਂ ਨਿੰਬੂ ਦੇ ਰਸ ਦੀ ਵਰਤੋਂ ਕਰ ਸਕਦੇ ਹੋ। ਨਿੰਬੂ ਦੇ ਰਸ ਵਿੱਚ ਕਲੀਨਿੰਗ ਏਜੰਟ ਹੁੰਦੇ ਹਨ, ਜੋ ਜ਼ਿੱਦੀ ਧੱਬਿਆਂ ਨੂੰ ਦੂਰ ਕਰ ਸਕਦੇ ਹਨ। ਜੇਕਰ ਤੁਹਾਡੇ ਕੱਪੜਿਆਂ 'ਤੇ ਸਬਜ਼ੀ ਜਾਂ ਕਿਸੇ ਹੋਰ ਤਰ੍ਹਾਂ ਦਾ ਦਾਗ ਹੈ ਤਾਂ ਉਸ 'ਤੇ ਨਿੰਬੂ ਦਾ ਰਸ ਲਗਾਓ। ਇਸ ਤੋਂ ਬਾਅਦ ਇਸ 'ਤੇ ਸਾਬਣ ਲਗਾਓ ਅਤੇ ਚੰਗੀ ਤਰ੍ਹਾਂ ਰਗੜੋ। ਇਸ ਨਾਲ ਦਾਗ-ਧੱਬੇ ਦੂਰ ਹੋ ਜਾਣਗੇ।
ਟੂਥਪੇਸਟ ਦੀ ਵਰਤੋਂ ਕੱਪੜਿਆਂ ਤੋਂ ਜ਼ਿੱਦੀ ਧੱਬੇ ਹਟਾਉਣ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਲਈ ਦਾਗ ਵਾਲੀ ਥਾਂ 'ਤੇ ਟੂਥਪੇਸਟ ਲਗਾਓ ਅਤੇ ਲਗਭਗ 5 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਬਰੱਸ਼ ਦੀ ਮਦਦ ਨਾਲ ਸਾਫ਼ ਕਰੋ। ਇਸ ਨਾਲ ਕੱਪੜਿਆਂ ਤੋਂ ਦਾਗ ਧੱਬੇ ਆਸਾਨੀ ਨਾਲ ਦੂਰ ਹੋ ਜਾਣਗੇ।
ਬੇਕਿੰਗ ਸੋਡਾ ਦਾਗ-ਧੱਬੇ ਦੂਰ ਕਰਨ 'ਚ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ 2 ਚਮਚ ਬੇਕਿੰਗ ਸੋਡਾ 'ਚ 1 ਚਮਚ ਪਾਣੀ ਮਿਲਾਓ।
ਹੁਣ ਇਸ ਪੇਸਟ ਨੂੰ ਕਪੜਿਆਂ 'ਤੇ ਜ਼ਿੱਦੀ ਧੱਬਿਆਂ 'ਤੇ ਲਗਾਓ। ਇਸ ਤੋਂ ਬਾਅਦ ਬੁਰਸ਼ ਲੈ ਕੇ ਰਗੜੋ। ਅਜਿਹਾ ਕਰਨ ਨਾਲ ਕੱਪੜਿਆਂ 'ਤੇ ਲੱਗੇ ਦਾਗ-ਧੱਬੇ ਦੂਰ ਹੋ ਜਾਣਗੇ।