Lights: ਸਾਰਾ ਦਿਨ ਬੱਲਬ ਦੀ ਰੌਸ਼ਨੀ 'ਚ ਰਹਿਣਾ ਸਿਹਤ ਲਈ ਹੁੰਦਾ ਹਾਨੀਕਾਰਕ, ਜਾਣੋ ਵਜ੍ਹਾ
Natural light: ਕੁਦਰਤੀ ਰੌਸ਼ਨੀ ਨਾ ਸਿਰਫ਼ ਸਾਡੇ ਘਰ ਵਿੱਚ ਬਿਜਲੀ ਦੀ ਬੱਚਤ ਕਰਦੀ ਹੈ ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਓ ਜਾਣਦੇ ਹਾਂ ਦਿਨ-ਰਾਤ ਬੱਲਬ ਦੀ ਰੌਸ਼ਨੀ ਚ ਰਹਿਣ ਨਾਲ ਸਿਹਤ ਤੇ ਕੀ ਅਸਰ ਪੈਂਦਾ ਹੈ।
light
1/5
ਅੱਜ ਦੇ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਅਤੇ ਆਧੁਨਿਕ ਲਾਈਫਸਟਾਈਲ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਇਦਾਂ ਦੇ ਘਰਾਂ ਵਿੱਚ ਰਹਿੰਦੇ ਹਨ ਜਿੱਥੇ ਕੁਦਰਤੀ ਰੌਸ਼ਨੀ ਦੀ ਘਾਟ ਹੁੰਦੀ ਹੈ।
2/5
ਅੱਖਾਂ 'ਤੇ ਤਣਾਅ- ਬਿਜਲੀ ਦੀ ਤੇਜ ਰੌਸ਼ਨੀ ਵਾਲੇ ਬੱਲਬ ਅਤੇ ਟਿਊਬ ਲਾਈਟਾਂ ਦੀ ਜ਼ਿਆਦਾ ਵਰਤੋਂ ਅੱਖਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੁੰਦੀ ਹੈ।
3/5
ਨੀਂਦ ਦੀ ਸਮੱਸਿਆ - ਜ਼ਿਆਦਾ ਰੌਸ਼ਨੀ ਸਰੀਰ ਦੇ ਕੁਦਰਤੀ ਸਰਕੇਡੀਅਨ ਰਿਦਮ ਵਿੱਚ ਰੁਕਾਵਟ ਬਣਦੀ ਹੈ, ਜਿਸ ਨਾਲ ਇਨਸੌਮਨੀਆ ਜਾਂ ਨੀਂਦ ਦੀ ਗੁਣਵੱਤਾ ਵਿੱਚ ਕਮੀ ਹੋ ਸਕਦੀ ਹੈ।
4/5
ਮਾਨਸਿਕ ਸਿਹਤ 'ਤੇ ਪ੍ਰਭਾਵ: ਜਦੋਂ ਅਸੀਂ ਦਿਨ-ਰਾਤ ਲਾਈਟ ਅਤੇ ਬਲੱਬ ਦੀ ਰੌਸ਼ਨੀ ਵਿਚ ਰਹਿੰਦੇ ਹਾਂ, ਤਾਂ ਇਸ ਦਾ ਸਾਡੀ ਨੀਂਦ 'ਤੇ ਅਸਰ ਪੈਂਦਾ ਹੈ। ਪੂਰੀ ਨੀਂਦ ਨਾ ਲੈਣ ਕਾਰਨ ਸਾਡੀ ਸਰਕੇਡੀਅਨ ਰਿਦਮ ਵੀ ਵਿਗੜ ਜਾਂਦੀ ਹੈ।
5/5
ਤਾਜ਼ਾ ਖੋਜ ਦਰਸਾਉਂਦੀ ਹੈ ਕਿ ਬਲੱਬ ਅਤੇ ਟਿਊਬ ਲਾਈਟ ਦੀ ਰੌਸ਼ਨੀ ਵਿੱਚ ਲਗਾਤਾਰ ਰਹਿਣ ਨਾਲ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ।
Published at : 04 Feb 2024 09:54 PM (IST)