ਮੱਛਰਾਂ ਨੇ ਕੀਤਾ ਪਿਆ ਤੰਗ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਨਜ਼ਰ ਨਹੀਂ ਆਵੇਗਾ ਇੱਕ ਵੀ ਮੱਛਰ

ਗਰਮੀਆਂ ਦੇ ਮੌਸਮ ਵਿੱਚ ਮੱਛਰਾਂ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ, ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਸਾਨ ਤਰੀਕੇ ਅਪਣਾ ਸਕਦੇ ਹੋ, ਆਓ ਜਾਣਦੇ ਹਾਂ ਮੱਛਰਾਂ ਨੂੰ ਭਜਾਉਣ ਲਈ ਕੀ ਕਰਨਾ ਚਾਹੀਦਾ?

mosquitoes

1/5
ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ। ਇਹ ਨਾ ਸਿਰਫ਼ ਮੁਸੀਬਤ ਖੜ੍ਹੀ ਕਰਦੇ ਹਨ ਸਗੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਵੀ ਫੈਲਾਉਂਦੇ ਹਨ। ਪਰ ਘਬਰਾਓ ਨਾ, ਤੁਸੀਂ ਕੁਝ ਸਧਾਰਨ ਅਤੇ ਘਰੇਲੂ ਤਰੀਕੇ ਅਪਣਾ ਕੇ ਮੱਛਰਾਂ ਨੂੰ ਆਪਣੇ ਘਰ ਤੋਂ ਦੂਰ ਰੱਖ ਸਕਦੇ ਹੋ। ਲੈਮਨਗ੍ਰਾਸ ਆਇਲ ਦੀ ਵਰਤੋਂ - ਇਨ੍ਹਾਂ ਤੇਲਾਂ ਨੂੰ ਡਿਫਿਊਜ਼ਰ ਵਿੱਚ ਜਾਂ ਕਾਟਨ ਦੇ ਬਾਲ 'ਤੇ ਲਗਾਓ ਅਤੇ ਕਮਰੇ ਵਿੱਚ ਰੱਖੋ। ਇਹ ਕੁਦਰਤੀ ਮੱਛਰ ਭਜਾਉਣ ਵਾਲੇ ਤੇਲ ਹਨ। ਪੁਦੀਨੇ ਅਤੇ ਤੁਲਸੀ ਦੇ ਪੌਦੇ ਲਗਾਓ - ਇਨ੍ਹਾਂ ਦੀ ਖੁਸ਼ਬੂ ਮੱਛਰਾਂ ਨੂੰ ਦੂਰ ਰੱਖਦੀ ਹੈ ਅਤੇ ਹਵਾ ਨੂੰ ਵੀ ਸ਼ੁੱਧ ਕਰਦੀ ਹੈ।
2/5
ਕਪੂਰ ਜਲਾਓ - ਕਪੂਰ ਦੀ ਵਰਤੋਂ ਕਰਕੇ ਮੱਛਰਾਂ ਨੂੰ ਤੁਰੰਤ ਭਜਾਇਆ ਜਾ ਸਕਦਾ ਹੈ। ਇਸ ਦੇ ਲਈ, ਇੱਕ ਕਟੋਰੀ ਵਿੱਚ ਕਪੂਰ ਰੱਖੋ ਅਤੇ ਕੁਝ ਦੇਰ ਲਈ ਕਮਰੇ ਨੂੰ ਬੰਦ ਕਰ ਦਿਓ। ਇਹ ਮੱਛਰਾਂ ਨੂੰ ਭਜਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।
3/5
ਗਮਲਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ - ਮੱਛਰ ਖੜ੍ਹੇ ਪਾਣੀ ਵਿੱਚ ਆਂਡੇ ਦਿੰਦੇ ਹਨ, ਇਸ ਲਈ ਗਮਲਿਆਂ ਦੀਆਂ ਤਸ਼ਤਰੀਆਂ, ਕੂਲਰ, ਟੈਂਕੀਆਂ ਆਦਿ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰੋ।
4/5
ਨਿੰਮ ਦਾ ਧੂੰਆਂ ਜਾਂ ਤੇਲ - ਨਿੰਮ ਦੇ ਪੱਤੇ ਸਾੜੋ ਅਤੇ ਘਰ ਵਿੱਚ ਧੂੰਆਂ ਫੈਲਾਓ। ਇਸ ਤੋਂ ਇਲਾਵਾ, ਨਿੰਮ ਦਾ ਤੇਲ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਸਰੀਰ 'ਤੇ ਲਗਾਓ, ਇਹ ਇੱਕ ਕੁਦਰਤੀ ਮੱਛਰ ਭਜਾਉਣ ਵਾਲਾ ਹੈ।
5/5
ਲਸਣ ਦਾ ਸਪਰੇਅ - ਲਸਣ ਦੀਆਂ ਕੁਝ ਤੁਰੀਆਂ ਨੂੰ ਪਾਣੀ ਵਿੱਚ ਉਬਾਲੋ, ਇਸ ਨੂੰ ਛਾਣ ਕੇ ਇਸ ਪਾਣੀ ਦਾ ਛਿੜਕਾਅ ਕਰੋ। ਮੱਛਰਾਂ ਨੂੰ ਇਸਦੀ ਗੰਧ ਬਿਲਕੁਲ ਵੀ ਪਸੰਦ ਨਹੀਂ ਹੁੰਦੀ। ਇਹ ਮੱਛਰ ਦੂਰ ਭਜਾਉਂਦਾ ਹੈ।
Sponsored Links by Taboola