Monsoon: ਮਾਨਸੂਨ ਦੇ ਮੌਸਮ 'ਚ ਘਰਾਂ 'ਚ ਹੋਈ ਸਲਾਬ੍ਹ ਦੀ ਬਦਬੂ ਨੂੰ ਇੰਝ ਕਰੋ ਦੂਰ, ਜਾਣੋ ਆਸਾਨ ਟਿਪਸ
ਬਰਸਾਤ ਕਾਰਨ ਘਰਾਂ ਦੀਆਂ ਕੰਧਾਂ ਵਿੱਚ ਕਈ ਥਾਵਾਂ ’ਤੇ ਸਲਾਬ੍ਹ ਹੋਣ ਕਾਰਨ ਪੂਰਾ ਘਰ ਬਦਬੂਦਾਰ ਹੋ ਜਾਂਦਾ ਹੈ। ਸਲਾਬ੍ਹ ਦੀ ਬਦਬੂ ਨੇ ਤੁਹਾਡੇ ਘਰ 'ਤੇ ਹਮਲਾ ਕਰ ਦਿੱਤਾ ਹੈ, ਤਾਂ ਮਾਨਸੂਨ ਦੇ ਇਹ ਆਸਾਨ ਟਿਪਸ ਤੁਹਾਡੀ ਸਮੱਸਿਆ ਨੂੰ ਪਲਾਂ 'ਚ ਹੱਲ ਕਰ ਦੇਣਗੇ।
Download ABP Live App and Watch All Latest Videos
View In Appਕਈ ਵਾਰ ਕਮਰੇ ਵਿਚ ਸਲਾਬ੍ਹ ਦੀ ਬਦਬੂ ਇੰਨੀ ਤੇਜ਼ ਹੁੰਦੀ ਹੈ ਕਿ ਵਿਅਕਤੀ ਲਈ ਉਥੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਲਾਬ੍ਹ ਵਾਲੇ ਕਮਰੇ 'ਚ ਦੀਵੇ 'ਚ ਕਪੂਰ ਅਤੇ ਲੌਂਗ ਜਲਾਉਣ ਨਾਲ ਬਦਬੂ ਦੂਰ ਹੋ ਜਾਵੇਗੀ।
ਘਰ 'ਚੋਂ ਸਲਾਬ੍ਹ ਦੀ ਬਦਬੂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਘਰ ਦੀਆਂ ਖਿੜਕੀਆਂ ਨੂੰ ਜ਼ਿਆਦਾਤਰ ਸਮਾਂ ਖੁੱਲ੍ਹਾ ਰੱਖੋ। ਇਸ ਤੋਂ ਇਲਾਵਾ ਕਮਰੇ 'ਚ ਪੱਖਾ ਚਾਲੂ ਰੱਖੋ। ਏਅਰ ਕੰਡੀਸ਼ਨਰ ਦੀ ਮਦਦ ਨਾਲ, ਘਰ ਦੇ ਉਨ੍ਹਾਂ ਹਿੱਸਿਆਂ ਤੋਂ ਨਮੀ ਨੂੰ ਹਟਾਉਣ ਦੀ ਕੋਸ਼ਿਸ਼ ਕਰੋ ਜਿੱਥੇ ਹਵਾ ਦੀ ਪਹੁੰਚ ਘੱਟ ਹੈ।
ਸਲਾਬ੍ਹ ਦੀ ਗੰਧ ਨੂੰ ਦੂਰ ਕਰਨ ਲਈ ਕੁਦਰਤੀ ਰੂਮ ਫਰੈਸ਼ਨਰ ਦੀ ਵਰਤੋਂ ਕਰੋ। ਇਸ ਦੇ ਲਈ ਸਲਾਬ੍ਹ ਵਾਲੇ ਕਮਰੇ 'ਚ ਲੈਵੇਂਡਰ ਆਇਲ ਅਤੇ ਲੈਮਨ ਗ੍ਰਾਸ ਨੂੰ ਪਾਣੀ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਛਿੜਕਣ ਨਾਲ ਸਲਾਬ੍ਹ ਦੀ ਬਦਬੂ ਪਲ ਭਰ 'ਚ ਦੂਰ ਹੋ ਜਾਂਦੀ ਹੈ।
ਘਰ ਵਿਚ ਸਲਾਬ੍ਹ ਹੋਣ ਕਾਰਨ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਹਾਈਡ੍ਰੋਜਨ ਪਰਆਕਸਾਈਡ ਨੂੰ ਪਾਣੀ ਵਿਚ ਮਿਲਾ ਕੇ ਬਦਬੂ ਵਾਲੀ ਥਾਂ 'ਤੇ ਛਿੜਕਾਅ ਕਰਨ ਨਾਲ ਰਾਹਤ ਮਿਲਦੀ ਹੈ।
ਬੇਕਿੰਗ ਸੋਡਾ ਅਤੇ ਸਿਰਕੇ ਨੂੰ ਮਿਲਾ ਕੇ ਸਪਰੇਅ ਬੋਤਲ ਵਿਚ ਭਰ ਕੇ ਗਿੱਲੀ ਕੰਧ 'ਤੇ ਨਿਯਮਤ ਸਮੇਂ 'ਤੇ ਛਿੜਕਾਅ ਕਰਨ ਨਾਲ ਵੀ ਸਲਾਬ੍ਹ ਦੀ ਬਦਬੂ ਦੂਰ ਹੋ ਜਾਵੇਗੀ।