Eggless Mango Ice Cream : ਬਾਜ਼ਾਰੀ ਆਈਸਕ੍ਰੀਮ ਨੂੰ ਕਰੋ Bye ਅਤੇ ਘਰ 'ਚ ਹੀ ਬਣਾਓ ਮੈਂਗੋ ਆਈਸਕ੍ਰੀਮ
ਇਹ ਗਰਮੀਆਂ ਦਾ ਮੌਸਮ ਹੈ ਅਤੇ ਇਸ ਮੌਸਮ ਵਿੱਚ ਕੋਈ ਵੀ ਨੁਸਖਾ ਅੰਬਾਂ ਤੋਂ ਬਿਨਾਂ ਅਧੂਰਾ ਹੈ।
Download ABP Live App and Watch All Latest Videos
View In Appਅੰਬਾਂ ਲਈ ਪ੍ਰੇਮ ਕਦੇ ਖਤਮ ਨਹੀਂ ਹੁੰਦਾ ਅਤੇ ਠੰਡੇ ਅੰਬ ਦੀ ਆਈਸਕ੍ਰੀਮ ਤੋਂ ਵਧੀਆ ਹੋਰ ਕੁਝ ਨਹੀਂ ਹੈ, ਇਸ ਲਈ ਜੇਕਰ ਤੁਸੀਂ ਵੀ ਇੱਕ ਆਈਸਕ੍ਰੀਮ ਦੇ ਸੌਕੀਨ ਹੋ ਤਾਂ ਫਿਰ ਅਸੀਂ ਤੁਹਾਡੇ ਲਈ ਇਹ ਲਿਆਏ ਹਾਂ। ਮੈਂਗੋ ਆਈਸਕ੍ਰੀਮ ਜਿਸ ਨੂੰ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ। ਐੱਗਲੈੱਸ ਮੈਂਗੋ ਆਈਸਕ੍ਰੀਮ ਦਾ ਸੁਆਦ ਚੱਖਣ ਤੋਂ ਬਾਅਦ ਤੁਹਾਡਾ ਵਾਰ-ਵਾਰ ਖਾਣ ਦਾ ਮਨ ਕਰੇਗਾ। ਤੁਸੀਂ ਇਸਨੂੰ ਆਸਾਨੀ ਨਾਲ ਆਈਸਕ੍ਰੀਮ ਮੇਕਰ ਵਿੱਚ ਬਣਾ ਸਕਦੇ ਹੋ। ਇਸ ਆਸਾਨ ਰੈਸਿਪੀ ਨੂੰ ਤਿਆਰ ਕਰਨ ਲਈ ਤੁਹਾਨੂੰ ਸਿਰਫ਼ ਗਾੜਾ ਦੁੱਧ, ਵੱਡੇ ਅੰਬ, ਕਰੀਮ, ਚਾਕਲੇਟ ਚਿਪਸ, ਵਨੀਲਾ ਐਬਸਟਰੈਕਟ ਅਤੇ ਚੀਨੀ ਦੀ ਲੋੜ ਪਵੇਗੀ। ਸਟੋਰ ਤੋਂ ਖਰੀਦੀ ਆਈਸਕ੍ਰੀਮ ਨੂੰ ਭੁੱਲ ਜਾਓ ਅਤੇ ਇਸ ਘਰੇਲੂ ਆਈਸਕ੍ਰੀਮ ਦਾ ਅਨੰਦ ਲਓ।
ਅੰਬਾਂ ਨੂੰ ਸਾਫ਼ ਕਰਕੇ ਉਨ੍ਹਾਂ ਦਾ ਛਿਲਕਾ ਹਟਾ ਦਿਓ। ਗੁੱਦੇ ਨੂੰ ਗਰਾਈਂਡਰ ਜਾਰ 'ਚ ਕੱਢ ਲਓ ਅਤੇ ਇਸ 'ਚ ਚੀਨੀ ਮਿਲਾ ਲਓ। ਅੰਬ ਦੀ ਗਾੜੀ ਪਿਊਰੀ ਬਣਾਉਣ ਲਈ ਚੰਗੀ ਤਰ੍ਹਾਂ ਗ੍ਰੈਂਡ ਕਰ ਲਵੋ। ਇੱਕ ਪੈਨ ਨੂੰ ਘੱਟ ਸੇਕ 'ਤੇ ਰੱਖੋ ਅਤੇ ਉਸ ਵਿੱਚ ਦੁੱਧ ਪਾਓ, ਇਸ ਨੂੰ ਉਬਾਲ ਲਵੋ ਅਤੇ ਇਸ ਨੂੰ ਓਦੋਂ ਤੱਕ ਪਕਾਓ ,ਜਦੋਂ ਤੱਕ ਇਸ ਦੀ ਮਾਤਰਾ ਅੱਧੀ ਨਾ ਰਹਿ ਜਾਵੇ। ਬਰਨਰ ਬੰਦ ਕਰ ਦਿਓ ਅਤੇ ਕਰੀਮ ਵਿੱਚ ਪਾਉਣ ਤੋਂ ਪਹਿਲਾਂ ਇਸਨੂੰ ਠੰਡਾ ਹੋਣ ਦਿਓ। ਇਸ ਦੌਰਾਨ ਕਰੀਮ ਨੂੰ ਨਰਮ ਹੋਣ ਤੱਕ ਫੈਂਟੋ, ਫਿਰ ਮੈਂਗੋ ਪਿਊਰੀ ਨੂੰ ਕਰੀਮ ਵਿਚ ਮਿਲਾਓ ।
ਹੁਣ, ਤਿਆਰ ਦੁੱਧ/ਕੰਡੈਂਸਡ ਦੁੱਧ ਨੂੰ ਥੋੜ੍ਹਾ-ਥੋੜ੍ਹਾ ਕਰਕੇ ਪਾਓ ਜਦੋਂ ਇਹ ਚੰਗੀ ਤਰ੍ਹਾਂ ਗਾੜ੍ਹਾ ਹੋ ਜਾਵੇ ਅਤੇ ਇਸਨੂੰ ਸੈੱਟ ਕਰਨ ਲਈ ਇੱਕ ਏਅਰ-ਟਾਈਟ ਕੰਟੇਨਰ ਵਿੱਚ ਸਟੋਰ ਕਰੋ।
ਇੱਕ ਘੰਟੇ ਬਾਅਦ ਇਸ ਵਿੱਚ ਚਾਕਲੇਟ ਚਿਪਸ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਦੁਬਾਰਾ ਫ੍ਰੀਜ਼ ਕਰੋ ਅਤੇ 2 ਘੰਟੇ ਬਾਅਦ ਚੈੱਕ ਕਰੋ।