ਮਾਨਸੂਨ 'ਚ ਆਪਣੀਆਂ ਅੱਖਾਂ ਦਾ ਇਦਾਂ ਰੱਖੋ ਖਿਆਲ? ਵੱਧ ਜਾਂਦਾ ਇਨਫੈਕਸ਼ਨ ਦਾ ਖਤਰਾ
ਅੱਖਾਂ ਮਨੁੱਖ ਦੇ ਸਭ ਤੋਂ ਸੰਵੇਦਨਸ਼ੀਲ ਅੰਗਾਂ ਵਿੱਚੋਂ ਇੱਕ ਹਨ, ਇਸ ਲਈ ਇਨ੍ਹਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਤੁਹਾਨੂੰ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ।
Eye Care Tips
1/6
ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਾਨਸੂਨ ਦੇ ਮੌਸਮ ਵਿੱਚ ਆਪਣੀਆਂ ਅੱਖਾਂ ਦਾ ਖਿਆਲ ਕਿਵੇਂ ਰੱਖਣਾ ਚਾਹੀਦਾ, ਤਾਂ ਜੋ ਗਰਮ ਚਾਹ, ਪਕੌੜੇ ਅਤੇ ਫਿਲਮਾਂ ਦਾ ਮਜ਼ਾ ਲੈਣ ਵਿੱਚ ਕੋਈ ਰੁਕਾਵਟ ਨਾ ਆਵੇ। ਕਿਉਂਕਿ ਜੇਕਰ ਅੱਖਾਂ ਖਰਾਬ ਹੋ ਗਈਆਂ ਤਾਂ ਤੁਹਾਡਾ ਸਾਰਾ ਮਜ਼ਾ ਖ਼ਰਾਬ ਹੋ ਜਾਵੇਗਾ।
2/6
ਡਾ. ਆਸ਼ੀਸ਼ ਪਟੇਲ ਦੇ ਅਨੁਸਾਰ, ਬਰਸਾਤ ਦੇ ਮੌਸਮ ਵਿੱਚ ਹਵਾ ਵਿੱਚ ਨਮੀਂ ਅਤੇ ਵਾਤਾਵਰਣ ਵਿੱਚ ਗੰਦਗੀ ਵਧਣ ਕਾਰਨ ਬੈਕਟੀਰੀਆ ਤੇਜ਼ੀ ਨਾਲ ਫੈਲਦੇ ਹਨ। ਇਹ ਬੈਕਟੀਰੀਆ ਅੱਖਾਂ ਦੀ ਲਾਗ ਦਾ ਕਾਰਨ ਬਣ ਸਕਦੇ ਹਨ। ਸ਼ੁਰੂਆਤ ਵਿੱਚ, ਇਹ ਲਾਲੀ, ਖੁਜਲੀ ਜਾਂ ਪਾਣੀ ਆਉਣ ਵਰਗੇ ਹਲਕੇ ਲੱਛਣ ਦਿਖਾਉਂਦੇ ਹਨ, ਪਰ ਜੇਕਰ ਅਣਦੇਖਾ ਕੀਤਾ ਤਾਂ ਸਮੱਸਿਆ ਵਧ ਸਕਦੀ ਹੈ ਅਤੇ ਨਜ਼ਰ ਵੀ ਪ੍ਰਭਾਵਿਤ ਕਰ ਸਕਦੀ ਹੈ।
3/6
ਮਾਹਿਰਾਂ ਦਾ ਸੁਝਾਅ ਹੈ ਕਿ ਇਸ ਮੌਸਮ ਦੌਰਾਨ ਅੱਖਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਬਾਹਰੋਂ ਆਉਣ ਤੋਂ ਬਾਅਦ, ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਵੋ ਅਤੇ ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਛੂਹੋ।
4/6
ਜਿਹੜੇ ਲੋਕ ਕੰਟੈਕਟ ਲੈਂਸ ਪਾਉਂਦੇ ਹਨ, ਉਨ੍ਹਾਂ ਨੂੰ ਡਿਸਉਨਫੈਕਟ ਕਰੋ ਅਤੇ ਪੁਰਾਣੇ ਅੱਖਾਂ ਦੇ ਮੇਕਅਪ ਦੀ ਵਰਤੋਂ ਨਾ ਕਰੋ। ਜੇਕਰ ਲੋੜ ਪਵੇ, ਤਾਂ ਡਾਕਟਰ ਦੀ ਸਲਾਹ ਅਨੁਸਾਰ ਐਂਟੀਬੈਕਟੀਰੀਅਲ ਡ੍ਰੌਪਸ ਦੀ ਵਰਤੋਂ ਕਰੋ।
5/6
ਮਾਨਸੂਨ ਦੌਰਾਨ ਬੈਕਟੀਰੀਆ ਫੈਲਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ, ਇਸ ਲਈ ਅੱਖਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਹਮੇਸ਼ਾ ਆਪਣੇ ਤੌਲੀਏ ਨੂੰ ਰੋਜ਼ਾਨਾ ਧੋਵੋ ਅਤੇ ਸੁਕਾਓ, ਕਿਉਂਕਿ ਗੰਦੇ ਅਤੇ ਗਿੱਲੇ ਕੱਪੜੇ ਬੈਕਟੀਰੀਆ ਲਈ ਇੱਕ ਆਦਰਸ਼ ਜਗ੍ਹਾ ਬਣ ਜਾਂਦੇ ਹਨ।
6/6
ਦਿਨ ਵਿੱਚ ਘੱਟੋ-ਘੱਟ ਦੋ ਵਾਰ ਆਪਣੀਆਂ ਅੱਖਾਂ ਸਾਫ਼ ਪਾਣੀ ਨਾਲ ਧੋਵੋ। ਸਵੇਰੇ ਅਤੇ ਰਾਤ ਨੂੰ ਠੰਡੇ ਪਾਣੀ ਨਾਲ ਆਪਣੀਆਂ ਅੱਖਾਂ ਧੋਣ ਦੀ ਆਦਤ ਪਾਓ। ਜੇਕਰ ਤੁਸੀਂ ਬਾਹਰੋਂ ਵਾਪਸ ਆਏ ਹੋ ਜਾਂ ਧੂੜ ਵਿੱਚ ਗਏ ਹੋ, ਤਾਂ ਤੁਰੰਤ ਆਪਣੀਆਂ ਅੱਖਾਂ ਧੋਵੋ ਤਾਂ ਜੋ ਗੰਦਗੀ ਅਤੇ ਬੈਕਟੀਰੀਆ ਇਕੱਠੇ ਨਾ ਹੋਣ।
Published at : 24 Jul 2025 08:33 PM (IST)