Hangover in party: ਜੇਕਰ ਤੁਹਾਨੂੰ ਵੀ ਪਾਰਟੀ ‘ਚ ਹੈਂਗਓਵਰ ਦਾ ਡਰ, ਤਾਂ ਪੀਓ ਇਹ 4 ਹਲਕੀਆਂ ਕੌਕਟੇਲ
ਜਿਹੜੇ ਲੋਕ ਅਕਸਰ ਨਵੇਂ ਸਾਲ ਦੀਆਂ ਪਾਰਟੀਆਂ 'ਚ ਸ਼ਰਾਬ ਪੀਂਦੇ ਹਨ, ਉਨ੍ਹਾਂ ਨੂੰ ਅਗਲੇ ਦਿਨ ਹੈਂਗਓਵਰ ਦਾ ਡਰ ਰਹਿੰਦਾ ਹੈ। ਅਜਿਹੀ ਸਥਿਤੀ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਡ੍ਰਿੰਕਸ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਟ੍ਰਾਈ ਕਰ ਸਕਦੇ ਹੋ। ਇਸ ਨਾਲ ਹੈਂਗਓਵਰ ਘੱਟ ਹੁੰਦਾ ਹੈ ਅਤੇ ਤੁਸੀਂ ਇਸ ਦਾ ਖੂਬ ਮਜ਼ਾ ਵੀ ਲੈ ਸਕਦੇ ਹੋ।
Download ABP Live App and Watch All Latest Videos
View In App'ਸ਼ਾਟ ਇਨ ਦ ਡਾਰਕ': ਠੰਡੇ ਮੌਸਮ 'ਚ ਗਰਮ ਚਾਹ ਅਤੇ ਕੌਫੀ ਦਾ ਆਪਣਾ ਹੀ ਮਜ਼ਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਚਾਹ ਵਿਚ ਇੱਕ ਸ਼ੌਟ ਸ਼ਰਾਬ ਮਿਲਾ ਕੇ ਪੀਤਾ ਜਾ ਸਕਦਾ ਹੈ? ਜੀ ਹਾਂ, ਇਸ ਮਿਸ਼ਰਨ ਨੂੰ 'ਸ਼ਾਟ ਇਨ ਦਾ ਡਾਰਕ' ਕਿਹਾ ਜਾਂਦਾ ਹੈ, ਜੋ ਕਿ ਕਾਫ਼ੀ ਮਸ਼ਹੂਰ ਹੈ।
ਆਈਸਡ ਟੀ: ਆਈਸਡ ਟੀ ਵਿੱਚ ਵੋਡਕਾ, ਰਮ, ਜਿਨ ਆਦਿ ਦੇ ਨਾਲ ਥੋੜਾ ਜਿਹਾ ਕੋਲਾ ਅਤੇ ਨਿੰਬੂ ਦਾ ਰਸ ਮਿਲਾਇਆ ਜਾਂਦਾ ਹੈ। ਇਹ ਇੱਕ ਸੁਆਦੀ ਡ੍ਰਿੰਕ ਹੈ ਜਿਸ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਪਾਰਟੀ ਤੋਂ ਬਾਅਦ ਕੋਈ ਹੈਂਗਓਵਰ ਨਹੀਂ ਹੁੰਦਾ ਹੈ।
ਜੂਸ ਦੇ ਨਾਲ ਰਮ: ਤੁਸੀਂ ਜੂਸ ਵਿੱਚ ਹਲਕੀ ਰਮ ਮਿਲਾ ਕੇ ਲੈ ਸਕਦੇ ਹੋ। ਇਸ ਦੇ ਲਈ ਤੁਸੀਂ ਕਿਸੇ ਵੀ ਫਲਾਂ ਦੇ ਜੂਸ ਜਿਵੇਂ ਕਿ ਸੰਤਰਾ, ਆੜੂ, ਨਾਰੀਅਲ ਪਾਣੀ ਅਤੇ ਅਨਾਨਾਸ ਦੇ ਜੂਸ ਵਿੱਚ ਥੋੜੀ ਜਿਹੀ ਹਲਕੀ ਰਮ ਮਿਲਾ ਸਕਦੇ ਹੋ।
ਜਿੰਜਰ ਬੀਅਰ ਡੈਸ਼: ਜਿੰਜਰ ਬੀਅਰ ਅਤੇ ਬਕਾਰਡੀ ਰਮ ਦਾ ਕਾਮਬੀਨੇਸ਼ਨ ਬਹੁਤ ਵਧੀਆ ਬਣਦਾ ਹੈ। ਜਿੰਜਰ ਬੀਅਰ ਦਾ ਕੌੜਾ ਸਵਾਦ ਅਤੇ ਬਕਾਰਡੀ ਰਮ ਦੀ ਮਿਠਾਸ ਇੱਕ ਦੂਜੇ ਨੂੰ ਸੰਤੁਲਿਤ ਕਰਦੇ ਹਨ। ਇਸ ਡ੍ਰਿੰਕ ਵਿੱਚ ਅਲਕੋਹਲ ਦੀ ਮਾਤਰਾ ਵੀ ਘੱਟ ਹੁੰਦੀ ਹੈ।