Fathers Day 2023: ਪਾਪਾ ਨੂੰ ਕਰਾਉਣਾ ਚਾਹੁੰਦੇ ਸਪੈਸ਼ਲ ਫੀਲ, ਤਾਂ ਇਹ 7 ਤਰੀਕੇ ਆਉਣਗੇ ਤੁਹਾਡੇ ਕੰਮ
ਜੇਕਰ ਤੁਹਾਡੇ ਪਿਤਾ ਬਜ਼ੁਰਗ ਹਨ, ਤਾਂ ਇਸ ਫਾਦਰਸ ਡੇ 'ਤੇ, ਤੁਸੀਂ ਉਨ੍ਹਾਂ ਨੂੰ ਕਿਸੇ ਤੀਰਥ ਸਥਾਨ ਦੀ ਯਾਤਰਾ 'ਤੇ ਲੈ ਜਾਓ। ਤੁਸੀਂ ਉਨ੍ਹਾਂ ਨੂੰ ਹਰਿਦੁਆਰ, ਰਿਸ਼ੀਕੇਸ਼ ਜਾਂ ਜੋ ਵੀ ਉਨ੍ਹਾਂ ਦਾ ਮਨਪਸੰਦ ਤੀਰਥ ਸਥਾਨ ਹੈ, ਉੱਥੇ ਲੈ ਜਾਓ। ਉਨ੍ਹਾਂ ਨਾਲ ਕੁਆਲਿਟੀ ਟਾਈਮ ਬਿਤਾਓ। ਇਹ ਤੋਹਫਾ ਉਨ੍ਹਾਂ ਲਈ ਬਹੁਤ ਖਾਸ ਹੋਵੇਗਾ।
Download ABP Live App and Watch All Latest Videos
View In Appਇਸ ਫਾਦਰਸ ਡੇ 'ਤੇ ਤੁਸੀਂ ਆਪਣੇ ਪਾਪਾ ਨਾਲ ਡੇਟ 'ਤੇ ਜਾਓ। ਉਨ੍ਹਾਂ ਨੂੰ ਉਨ੍ਹਾਂ ਦੇ ਮਨਪਸੰਦ ਰੈਸਟੋਰੈਂਟ ਵਿੱਚ ਲੈ ਜਾਓ। ਵਧੀਆ ਸਮਾਂ ਇਕੱਠੇ ਬਿਤਾਓ। ਇਹ ਉਨ੍ਹਾਂ ਲਈ ਸਭ ਤੋਂ ਯਾਦਗਾਰ ਪਲ ਹੋਵੇਗਾ।
ਤੁਸੀਂ ਫਾਦਰਸ ਡੇ 'ਤੇ ਆਪਣੇ ਪਿਤਾ ਨੂੰ ਐਕਯੂਪ੍ਰੈਸ਼ਰ ਵਾਲੀਆਂ ਚੱਪਲਾਂ ਗਿਫਟ ਕਰ ਸਕਦੇ ਹੋ। ਇਸ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਉਨ੍ਹਾਂ ਦੀ ਥਕਾਵਟ ਵੀ ਦੂਰ ਹੋਵੇਗੀ। ਤੁਹਾਨੂੰ ਬਜਟ ਦੇ ਅੰਦਰ ਹੀ ਅਜਿਹਾ ਸਲੀਪਰ ਮਿਲ ਜਾਵੇਗਾ।
ਫਾਦਰਸ ਡੇ ਐਤਵਾਰ ਨੂੰ ਪੈ ਰਿਹਾ ਹੈ, ਇਸ ਲਈ ਤੁਹਾਨੂੰ ਪੂਰੇ ਪਰਿਵਾਰ ਨਾਲ ਪਿਕਨਿਕ 'ਤੇ ਜਾਣਾ ਚਾਹੀਦਾ ਹੈ। ਚੰਗਾ ਖਾਣਾ ਖਾਣ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਨਾਲ ਤੁਹਾਡੇ ਪਿਤਾ ਦਾ ਮਨ ਖੁਸ਼ ਹੋਵੇਗਾ।
ਆਪਣੇ ਪਿਤਾ ਨੂੰ ਖਾਸ ਮਹਿਸੂਸ ਕਰਾਉਣ ਲਈ ਪੁਰਾਣੀਆਂ ਫੋਟੋਆਂ ਨੂੰ ਜੋੜ ਕੇ ਇੱਕ ਫੋਟੋ ਫ੍ਰੇਮ ਗਿਫਟ ਕਰੋ। ਵਿਸ਼ਵਾਸ ਕਰੋ, ਇਹ ਗਿਫ਼ਟ ਉਨ੍ਹਾਂ ਦੇ ਚਿਹਰੇ 'ਤੇ ਇੱਕ ਵੱਡੀ ਮੁਸਕਰਾਹਟ ਲਿਆਵੇਗਾ।
ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ, ਤੁਸੀਂ ਆਪਣੇ ਪਿਤਾ ਨੂੰ ਇੱਕ ਸਮਾਰਟ ਵਾਚ ਗਿਫਟ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਉਨ੍ਹਾਂ ਦੀ ਹੈਲਥ ਨੂੰ ਮੋਨੀਟਰ ਕਰ ਸਕੋਗੇ। ਬੀਪੀ ਅਤੇ ਹਾਰਟ ਰੇਟ ਨੂੰ ਟਰੈਕ ਕਰਨ ਦੇ ਯੋਗ ਹੋਵੋਗੇ।
ਤੁਸੀਂ ਆਪਣੇ ਪਿਤਾ ਨੂੰ ਖਰੀਦਦਾਰੀ ਲਈ ਸ਼ਾਪਿੰਗ ‘ਤੇ ਲਿਜਾ ਸਕਦੇ ਹੋ ਉਹ ਜੋ ਪਸੰਦ ਕਰਦੇ ਹੋ, ਉਹ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਆਪਣੇ ਹੱਥਾਂ ਨਾਲ ਉਨ੍ਹਾਂ ਲਈ ਡਿਨਰ ਤਿਆਰ ਕਰ ਸਕਦੇ ਹੋ।