Health Tips: ਧੁੱਪ 'ਚ ਨਿਕਲਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ...ਨਹੀਂ ਤਾਂ ਲੂ ਦੇ ਹੋ ਜਾਉਂਗੇ ਸ਼ਿਕਾਰ
ਧੁੱਪ ਦਾ ਅਸਰ ਸਾਡੀ ਤਵੱਚਾ ਤੇ ਵੀ ਪੈਂਦਾ ਹੈ। ਇਸ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੀ ਪੂਰੀ ਸਰੀਰ ਤੇ ਸਨਸਕਰੀਨ ਲਗਾਉਣਾ ਬਹੁਤ ਜ਼ਰੂਰੀ ਹੈ। ਗਰਮੀਆਂ ਦੀ ਤਿੱਖੀ ਧੁੱਪ ਤਵੱਚਾ ਨੂੰ ਲਾਲ ਕਰ ਸਕਦੀ ਹੈ, ਪਿੰਪਲ ਕਰ ਸਕਦੀ ਹੈ...
image source twitter
1/6
ਜੇ ਤੁਹਾਡੇ ਘਰ ਵਿੱਚ ਛੋਟੇ ਬੱਚੇ ਜਾਂ ਬਜ਼ੁਰਗ ਰਹਿੰਦੇ ਹਨ, ਤਾਂ ਉਨ੍ਹਾਂ ਦੀ ਵਧੇਰੇ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਖ਼ਾਸ ਕਰਕੇ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਜਾਣ ਦਿਓ।
2/6
ਤਾਪਮਾਨ ਵੱਧਣ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦਾ ਹੈ। ਇਸ ਲਈ ਦਿਨ ਵਿਚ ਵਧੀਰੇ ਪਾਣੀ ਪੀਣਾ ਲਾਜ਼ਮੀ ਹੈ। ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਠੰਡੀ ਲੱਸੀ ਵੀ ਵਧੀਆ ਵਿਕਲਪ ਹਨ।
3/6
ਗਰਮੀਆਂ ਵਿੱਚ ਪਿਆਜ਼, ਲੱਸੀ ਅਤੇ ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਲੱਸੀ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ। ਪਿਆਜ਼ ਖਾਣ ਨਾਲ ਲੂ ਦੇ ਅਸਰ ਤੋਂ ਬਚਾਅ ਹੁੰਦਾ ਹੈ। ਤਰਬੂਜ, ਖਰਬੂਜਾ, ਕੇਲਾ ਅਤੇ ਆਮ ਵਰਗੇ ਫਲ ਸਰੀਰ ਨੂੰ ਐਂਟੀਆਕਸੀਡੈਂਟਸ ਅਤੇ ਲਾਜ਼ਮੀ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ, ਜੋ ਗਰਮੀ ਦੇ ਦਿਨਾਂ ਵਿੱਚ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ।
4/6
ਸਾਰੇ ਜ਼ਰੂਰੀ ਕੰਮ ਸਵੇਰੇ 11 ਵਜੇ ਤੋਂ ਪਹਿਲਾਂ ਮੁਕੰਮਲ ਕਰ ਲਓ। ਬੱਚਿਆਂ ਨੂੰ ਸਕੂਲ ਤੋਂ ਘਰ ਲਿਆਉਂਦੇ ਸਮੇਂ ਛਾਤਾ ਜਾਂ ਟੋਪੀ ਵਰਗੇ ਸੁਰੱਖਿਆ ਸਾਧਨਾਂ ਦੀ ਵਰਤੋਂ ਜ਼ਰੂਰ ਕਰੋ, ਤਾਂ ਜੋ ਉਨ੍ਹਾਂ ਨੂੰ ਤਿੱਖੀ ਧੁੱਪ ਤੋਂ ਬਚਾਇਆ ਜਾ ਸਕੇ।
5/6
ਧੁੱਪ ਦਾ ਅਸਰ ਸਾਡੀ ਤਵੱਚਾ 'ਤੇ ਵੀ ਪੈਂਦਾ ਹੈ। ਇਸ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੀ ਪੂਰੀ ਸਰੀਰ 'ਤੇ ਸਨਸਕਰੀਨ ਲਗਾਉਣਾ ਬਹੁਤ ਜ਼ਰੂਰੀ ਹੈ।
6/6
ਗਰਮੀਆਂ ਦੀ ਤਿੱਖੀ ਧੁੱਪ ਤਵੱਚਾ ਨੂੰ ਲਾਲ ਕਰ ਸਕਦੀ ਹੈ, ਪਿੰਪਲ ਕਰ ਸਕਦੀ ਹੈ ਅਤੇ ਲੰਮੇ ਸਮੇਂ ਤੱਕ ਧੁੱਪ 'ਚ ਰਹਿਣ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਲਈ ਸਨਸਕਰੀਨ ਲਗਾਉਣਾ ਨਾ ਭੁੱਲੋ।
Published at : 20 May 2025 01:27 PM (IST)