Extramarital Affair: ਵਿਦੇਸ਼ੀ ਕਲਚਰ ਨੂੰ ਫਾਲੋ ਕਰਦੇ ਹੋਏ ਬੇਵਫ਼ਾਈ ਦੀ ਰਾਹ 'ਤੇ ਭਾਰਤੀ ਜੋੜੇ, ਸਾਹਮਣੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਭਾਰਤੀ ਸਮਾਜ ਵਿਚ 'ਵਿਆਹ' ਇਕ ਅਜਿਹਾ ਪਵਿੱਤਰ ਬੰਧਨ ਹੈ, ਜਿਸ ਨੂੰ ਪਤੀ-ਪਤਨੀ ਇਮਾਨਦਾਰੀ ਅਤੇ ਪਿਆਰ ਦੇ ਨਾਲ ਨਿਭਾਉਂਦੇ ਹਨ। ਸੱਤ ਫੇਰੇ ਦਾ ਬੰਧਨ ਸੱਤ ਜਨਮਾਂ ਨੂੰ ਜੋੜਦਾ ਹੈ। ਭਾਰਤੀ ਸਮਾਜ ਵਿੱਚ ਵਿਆਹ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਦੋਵੇਂ ਇੱਕ ਦੂਜੇ ਪ੍ਰਤੀ ਵਚਨਬੱਧ ਹਨ।
Download ABP Live App and Watch All Latest Videos
View In Appਪਰ ਭਾਰਤੀ ਸਮਾਜ ਵਿੱਚ ਵਿਦੇਸ਼ੀ ਸੱਭਿਆਚਾਰ ਦਾ ਪ੍ਰਭਾਵ ਨਜ਼ਰ ਆਉਣ ਲੱਗ ਪਿਆ ਹੈ। ਜੀ ਹਾਂ ਡੇਟਿੰਗ ਐਪ ਗਲੀਡਨ ਦੀ ਰਿਪੋਰਟ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਵਿਆਹੇ ਹੋਏ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬੇਵਫ਼ਾਈ ਦਾ ਗਰਾਫ ਕਿੰਨੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ।
ਡੇਟਿੰਗ ਐਪ ਗਲੀਡਨ ਦੀ ਸਰਵੇ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਿਸ ਦੇ ਮੁਤਾਬਕ ਡੇਟਿੰਗ ਐਪ ਦਾ ਦਾਅਵਾ ਹੈ ਕਿ ਭਾਰਤੀ ਸਮਾਜ 'ਚ ਵਿਆਹੇ ਜੋੜੇ ਬੇਵਫਾਈ ਵੱਲ ਜ਼ਿਆਦਾ ਝੁਕਾਅ ਰੱਖਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ 60 ਫੀਸਦੀ ਤੋਂ ਜ਼ਿਆਦਾ ਜੋੜੇ ਦੂਜਿਆਂ ਨੂੰ ਡੇਟ ਕਰਨਾ ਚਾਹੁੰਦੇ ਹਨ। ਇਸ ਦੇ ਲਈ ਉਹ ਡੇਟਿੰਗ ਐਪਸ ਦੀ ਵਰਤੋਂ ਕਰ ਰਹੇ ਹਨ।
ਸਰਵੇਖਣ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਆਹੁਤਾ ਜੋੜੇ ,ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਜੋੜੇ ਵਿੱਚ ਪਾਰਟਨਰ ਦੀ ਅਦਲਾ-ਬਦਲੀ ਸਭ ਤੋਂ ਵਧ ਕਰ ਰਹੇ ਹਨ। ਇੰਨਾ ਹੀ ਨਹੀਂ, ਸਰਵੇਖਣ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜੋੜੇ ਡੇਟਿੰਗ ਦੇ ਵੱਖ-ਵੱਖ ਤਰੀਕੇ ਵੀ ਅਜ਼ਮਾ ਰਹੇ ਹਨ।
ਖਾਸ ਤੌਰ 'ਤੇ, ਭਾਰਤੀ ਸਮਾਜ ਵਿੱਚ, ਵਚਨਬੱਧਤਾ ਅਤੇ ਪਿਆਰ ਨੂੰ ਹਮੇਸ਼ਾ ਉੱਚੇ ਸਨਮਾਨ ਵਿੱਚ ਰੱਖਿਆ ਗਿਆ ਹੈ ਅਤੇ ਪਵਿੱਤਰ ਮੰਨਿਆ ਗਿਆ ਹੈ। ਹਾਲਾਂਕਿ, ਇਹ ਅਧਿਐਨ ਆਧੁਨਿਕ ਭਾਰਤੀ ਰਿਸ਼ਤਿਆਂ ਦੀ ਤਸਵੀਰ ਦਿਖਾਉਂਦਾ ਹੈ, ਜੋ ਕਿ ਕਾਫ਼ੀ ਸਪੱਸ਼ਟ ਰੂਪ ਵਿੱਚ ਵਿਕਸਤ ਹੋ ਰਹੇ ਹਨ।
ਸਰਵੇ ਮੁਤਾਬਕ 46 ਫੀਸਦੀ ਪੁਰਸ਼ ਘਰ ਤੋਂ ਬਾਹਰ ਅਫੇਅਰ ਚਲਾਉਣ ਦੇ ਸਮਰੱਥ ਹਨ। ਉਹ ਜਾਣਦੇ ਹਨ ਕਿ ਵੱਖ-ਵੱਖ ਪਲੇਟਫਾਰਮਾਂ ਦੀ ਵਰਤੋਂ ਕਿਵੇਂ ਕਰਨੀ ਹੈ। ਜਿਵੇਂ ਕਿ ਸੋਸ਼ਲ ਮੀਡੀਆ ਰਾਹੀਂ, ਡੇਟਿੰਗ ਐਪਸ ਦੀ ਵਰਤੋਂ ਕਰਨਾ ਅਤੇ ਵਿਅਕਤੀਗਤ ਤੌਰ 'ਤੇ ਖੋਜ ਕਰਨਾ। ਰਿਪੋਰਟ ਮੁਤਾਬਕ ਔਰਤਾਂ ਦੀ ਗਿਣਤੀ ਘੱਟ ਹੈ।