Kitchen Hacks: ਘਰ 'ਚ ਵੀ ਬਣਾਈਆਂ ਜਾ ਸਕਦੀਆਂ ਵੱਖ-ਵੱਖ ਤਰ੍ਹਾਂ ਦੀਆਂ ਰੋਟੀਆਂ
ਅੱਕੀ ਰੋਟੀ- ਕਰਨਾਟਕ ਵਿੱਚ ਅੱਕੀ ਦੀ ਰੋਟੀ ਬਹੁਤ ਮਸ਼ਹੂਰ ਹੈ। ਹਾਲਾਂਕਿ ਇਹ ਕਈ ਸੂਬਿਆਂ ਵਿੱਚ ਵੀ ਉਪਲਬਧ ਹੈ ਪਰ ਇਹ ਸਿਰਫ ਕਰਨਾਟਕ ਦੀ ਹੀ ਮਸ਼ਹੂਰ ਹੈ। ਇਹ ਰੋਟੀ ਕਣਕ ਜਾਂ ਬਾਜਰੇ ਦੀ ਨਹੀਂ, ਸਗੋਂ ਚੌਲਾਂ ਦੀ ਹੁੰਦੀ ਹੈ, ਜਿਸ ਵਿੱਚ ਕਈ ਸਬਜ਼ੀਆਂ ਤੇ ਮਸਾਲੇ ਵੀ ਪਾਏ ਜਾਂਦੇ ਹਨ।
Download ABP Live App and Watch All Latest Videos
View In Appਥਾਲੀਪੀਠ ਰੋਟੀ- ਇਹ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਰੋਜ਼ਾਨਾ ਬਣੀ ਰੋਟੀ ਵਾਂਗ ਹੀ ਹੈ। ਇਸ ਦੇ ਨਾਲ ਹੀ ਥਾਲੀਪੀਠ ਵਿੱਚ ਕਈ ਤਰ੍ਹਾਂ ਦਾ ਆਟਾ ਮਿਲਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਕਣਕ, ਚੌਲ, ਛੋਲੇ, ਬਾਜਰੇ ਦਾ ਜਵਾਰ ਦਾ ਆਟਾ ਵੀ ਮਿਲਦਾ ਹੈ। ਇਹ ਰੋਟੀ ਬਹੁਤ ਸਿਹਤਮੰਦ ਹੈ।
ਨਾਨ- ਨਾਨ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਸ਼ਹੂਰ ਹੋਇਆ ਹੈ। ਇਸ ਵਿੱਚ ਵੀ ਵੱਖ-ਵੱਖ ਕਿਸਮਾਂ ਦੀਆਂ ਵੈਰਾਈਟੀ ਉਪਲਬਧ ਹੈ। ਜਿਸ ਵਿੱਚ ਲਸਣ ਨਾਨ ਦਾ ਆਪਣਾ ਸਥਾਨ ਹੈ। ਇਹ ਮੈਦੇ ਤੋਂ ਬਣਾਇਆ ਜਾਂਦਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ।
ਰਾਗੀ ਦੀ ਰੋਟੀ- ਸਬਜ਼ੀਆਂ, ਮਸਾਲੇ ਅਤੇ ਪਿਆਜ਼ ਨੂੰ ਮਿਲਾ ਕੇ ਬਣਾਈ ਗਈ ਰਾਗੀ ਰੋਟੀ ਬਹੁਤ ਮਸ਼ਹੂਰ ਹੈ ਤੇ ਦੁਪਹਿਰ ਦੇ ਖਾਣੇ ਲਈ ਇਸ ਨੂੰ ਬਹੁਤ ਸਿਹਤਮੰਦ ਵਿਕਲਪ ਮੰਨਿਆ ਜਾ ਸਕਦਾ ਹੈ।
ਮੱਕੀ ਦੀ ਰੋਟੀ- ਇਹ ਇੱਕ ਬਹੁਤ ਹੀ ਸ਼ਾਨਦਾਰ ਪਕਵਾਨ ਹੈ ਜਿਸ ਨੂੰ ਸਰਦੀਆਂ ਦੇ ਸਭ ਤੋਂ ਪਸੰਦੀਦਾ ਪਕਵਾਨਾਂ ਚੋਂ ਇੱਕ ਮੰਨਿਆ ਜਾ ਸਕਦਾ ਹੈ। ਦੂਜੇ ਪਾਸੇ ਮੱਖਣ ਅਤੇ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਇੱਕ ਵਖਰਾ ਹੀ ਸੁਆਦ ਦਿੰਦੀ ਹੈ।