ਇਸ ਵਿਅਕਤੀ ਨੇ 66 ਸਾਲ ਬਾਅਦ ਕੱਟੇ ਆਪਣੇ ਨਹੁੰ, ਫੋਟੋ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਸ਼੍ਰੀਧਰ ਚਿੱਲਾਲ ਪੁਣੇ, ਮਹਾਰਾਸ਼ਟਰ ਦੇ ਰਹਿਣ ਵਾਲੇ ਹਨ, ਉਨ੍ਹਾਂ ਨੇ 1952 ਤੋਂ ਬਾਅਦ ਆਪਣੇ ਖੱਬੇ ਹੱਥ ਦੇ ਨਹੁੰ ਨਹੀਂ ਕੱਟੇ, ਉਨ੍ਹਾਂ ਦੇ ਅੰਗੂਠੇ ਦੇ ਨਹੁੰ ਦੀ ਲੰਬਾਈ 197.8 ਸੈਂਟੀਮੀਟਰ ਸੀ ਜਦੋਂ ਕਿ ਸਾਰੇ ਨਹੁੰਆਂ ਦੀ ਸੰਯੁਕਤ ਲੰਬਾਈ 909.6 ਸੈਂਟੀਮੀਟਰ ਸੀ।
Download ABP Live App and Watch All Latest Videos
View In Appਰਿਪੋਰਟਾਂ ਮੁਤਾਬਕ ਅਮਰੀਕਾ ਦੇ ਟਾਈਮਜ਼ ਸਕੁਏਅਰ ਸਥਿਤ ਬੀਲੀਵ ਇਟ ਜਾਂ ਨਾਟ ਮਿਊਜ਼ੀਅਮ 'ਚ ਸ਼੍ਰੀਧਰ ਚਿੱਲਾਲ ਦੇ ਨਹੁੰ ਕੱਟੇ ਗਏ ਸਨ।
66 ਸਾਲਾਂ ਵਿਚ ਲੰਬਾਈ ਦੇ ਨਾਲ-ਨਾਲ ਨਹੁੰਆਂ ਦੀ ਮੋਟਾਈ ਵੀ ਬਹੁਤ ਵੱਧ ਗਈ ਸੀ, ਸ੍ਰੀਧਰ ਦੇ ਨਹੁੰ ਕੱਟਣ ਲਈ ਲੋਹੇ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ।
ਇੰਨਾ ਹੀ ਨਹੀਂ ਸ਼੍ਰੀਧਰ ਚਿੱਲਾਲ ਨੂੰ ਆਪਣੇ ਨਹੁੰ ਇੰਨੇ ਪਿਆਰੇ ਸਨ ਕਿ ਉਨ੍ਹਾਂ ਨੇ ਆਪਣੇ ਕੱਟੇ ਹੋਏ ਨਹੁੰ ਮਿਊਜ਼ੀਅਮ 'ਚ ਰੱਖਣ ਦੀ ਬੇਨਤੀ ਕੀਤੀ, ਜੋ ਅੱਜ ਵੀ ਮਿਊਜ਼ੀਅਮ 'ਚ ਪ੍ਰਦਰਸ਼ਨੀ ਦੇ ਰੂਪ 'ਚ ਮੌਜੂਦ ਹਨ।
ਨਹੁੰ ਵੱਧਣ ਕਾਰਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਵੇਂ ਕਿ ਨਹੁੰਆਂ ਦੇ ਭਾਰ ਕਾਰਨ ਉਨ੍ਹਾਂ ਦਾ ਖੱਬਾ ਹੱਥ ਕੰਮ ਕਰਨਾ ਬੰਦ ਕਰ ਦਿੰਦਾ ਸੀ, ਖੱਬਾ ਕੰਨ ਵੀ ਬੋਲ਼ਾ ਹੋ ਜਾਂਦਾ ਸੀ, ਉਨ੍ਹਾਂ ਨੂੰ ਆਪਣੇ ਨਿੱਜੀ ਕੰਮ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਸ਼੍ਰੀਧਰ ਚਿੱਲਾਲ ਦਾ ਨਾਂ ਲੰਬੇ ਨਹੁੰ ਹੋਣ ਕਾਰਨ ਸਾਲ 2014 ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਸੀ।
ਸ਼੍ਰੀਧਰ ਚਿੱਲਾਲ ਨੇ ਆਪਣੇ ਨਹੁੰ ਕਿਉਂ ਵਧਾਏ? ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ 14 ਸਾਲ ਦੇ ਸਨ ਤਾਂ ਸਕੂਲ ਵਿਚ ਉਨ੍ਹਾਂ ਦੀ ਸ਼ਰਾਰਤ ਕਾਰਨ ਉਨ੍ਹਾਂ ਦੀ ਟੀਚਰ ਦੇ ਲੰਬੇ ਨਹੁੰ ਟੁੱਟ ਗਏ ਸਨ, ਜਿਸ ਕਾਰਨ ਉਹ ਬਹੁਤ ਗੁੱਸੇ ਵਿਚ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਮਨ ਵਿਚ ਫੈਸਲਾ ਕੀਤਾ ਕਿ ਉਹ ਆਪਣੇ ਨਹੁੰ ਲੰਬੇ ਆਪਣੇ ਟੀਚਰ ਨਾਲੋਂ ਲੰਗੇ ਕਰਕੇ ਦਿਖਾਉਣਗੇ।