Rasgulla recipe: ਘਰ ‘ਚ ਆਸਾਨ ਢੰਗ ਨਾਲ ਬਣਾਓ ਰਸਗੁੱਲੇ
ਸਫੈਦ ਰੰਗ ਵਾਲੇ ਰਸਗੁੱਲੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਪਸੰਦ ਹੁੰਦੇ ਹਨ। ਹੋਲੀ ਦਾ ਤਿਉਹਾਰ ਆ ਰਿਹਾ ਹੈ ਇਸ ਲਈ ਤੁਸੀਂ ਇਸ ਖਾਸ ਮਠਿਆਈ ਨੂੰ ਘਰ ਦੇ ਵਿੱਚ ਆਸਾਨ ਢੰਗ ਦੇ ਨਾਲ ਤਿਆਰ ਕਰ ਸਕਦੇ ਹੋ।
Download ABP Live App and Watch All Latest Videos
View In Appਸਮੱਗਰੀ : ਮੈਦਾ 4 ਛੋਟੇ ਚਮਚ, ਪਨੀਰ 3 ਕਿੱਲੋ, ਸੂਜੀ 4 ਛੋਟੇ ਚਮਚ, ਬਰੀਕ ਖੰਡ 2 ਕਿਲੋ, ਘਿਉ 2 ਚਮਚ, ਪੀਸੀ ਹੋਈ ਇਲਾਇਚੀ ਇਕ ਛੋਟਾ ਚਮਚ, ਗੁਲਾਬ ਦਾ ਅਰਕ।
ਵਿਧੀ: ਸਭ ਤੋਂ ਪਹਿਲਾਂ ਖੰਡ ਅਤੇ ਪਾਣੀ ਨੂੰ ਮਿਲਾ ਕੇ ਇਕ ਕੜਾਹੀ ਵਿਚ ਚਾਸ਼ਨੀ ਬਣਾ ਲਉ।
ਇਕ ਥਾਲੀ ਵਿਚ ਪਨੀਰ, ਘਿਉ, ਸੂਜੀ, ਪੀਸੀ ਇਲਾਇਚੀ, ਮੈਦਾ ਮਿਲਾ ਕੇ ਹੱਥਾਂ ਨਾਲ ਮੁਲਾਇਮ ਕਰੋ। ਹੁਣ ਇਸ ਮਿਸ਼ਰਣ 'ਚੋਂ ਛੋਟੇ-ਛੋਟੇ ਗੋਲੇ ਬਣਾ ਲਉ।
ਹੁਣ ਇਨ੍ਹਾਂ ਗੋਲਿਆਂ ਨੂੰ ਉਬਲਦੀ ਹੋਈ ਚਾਸ਼ਨੀ ਦੇ ਵਿੱਚ ਪਾ ਦਿਓ ਤੇ ਗੈਸ ਘੱਟ ਕਰਕੇ, ਢੱਕ ਕੇ ਘੱਟੋ-ਘੱਟ 20-25 ਮਿੰਟ ਤੱਕ ਪਕਾਓ। ਜਦੋਂ ਇਹ ਪੱਕ ਜਾਣਗੇ ਤਾਂ ਇਹ ਫੁੱਲ ਕੇ ਉਪਰ ਆ ਜਾਣਗੇ। ਕਿਸੇ ਇੱਕ ਗੋਲੇ ਨੂੰ ਬਾਹਰ ਕੱਢ ਕੇ ਚਮਚ ਦੀ ਮਦਦ ਨਾਲ ਕੱਟ ਕੇ ਦੇਖ ਲਓ ਕਿ ਇਹ ਅੰਦਰੋਂ ਚੰਗੀ ਤਰ੍ਹਾਂ ਪੱਕ ਕੇ ਨਰਮ ਹੋ ਗਏ ਹਨ।
ਤਿਆਰ ਹੋਣ ਤੋਂ ਬਾਅਦ ਇਨ੍ਹਾਂ ਦੇ ਉੱਤੇ ਗੁਲਾਬ ਦਾ ਅਰਕ ਪਾ ਕੇ ਠੰਢਾ ਹੋਣ ਲਈ ਰੱਖ ਦਿਓ। ਤੁਹਾਡੇ ਪਸੰਦੀਦਾ ਰਸਗੁੱਲੇ ਤਿਆਰ ਹਨ।