Dog License: ਕਤੂਰਾ ਰੱਖਣ ਲਈ ਵੀ ਲੈਣਾ ਪਵੇਗਾ ਲਾਇਸੈਂਸ ? ਜਾਣੋ ਕੀ ਕਹਿੰਦੇ ਨੇ ਨਿਯਮ
ਕੁੱਤਾ ਪਾਲਣ ਨੂੰ ਲੈ ਕੇ ਨਿਯਮ ਲਗਾਤਾਰ ਸਖ਼ਤ ਹੋ ਰਹੇ ਹਨ ਕਿਉਂਏਕਿ ਪਿਛਲੇ ਕਈ ਦਿਨਾਂ ਤੋਂ ਕੁੱਤਿਆਂ ਦੇ ਵੱਢਣ ਦੀਆਂ ਖ਼ਬਰਾਂ ਬਹੁਤ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਕੁੱਤੇ ਨੂੰ ਘਰ ਵਿੱਚ ਰੱਖਣ ਲਈ ਤੁਹਾਨੂੰ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ ਜੋ ਤੁਹਾਨੂੰ ਇਲਾਕੇ ਦਾ ਨਗਰ ਨਿਗਮ ਜਾਰੀ ਕਰਦਾ ਹੈ।
ਹੁਣ ਕਈ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਹੈ ਕਿ ਜੇ ਉਨ੍ਹਾਂ ਦਾ ਕੁੱਤਾ ਛੋਟਾ ਹੈ ਜਾਂ ਕਤੂਰਾ ਹੈ ਤਾਂ ਵੀ ਉਨ੍ਹਾਂ ਨੂੰ ਲਾਇਸੈਂਸ ਦੀ ਲੋੜ ਪਵੇਗੀ।
ਕੁੱਤਾ ਜਿਵੇਂ ਹੀ 3 ਮਹੀਨਿਆਂ ਦਾ ਹੁੰਦਾ ਹੈ ਤਾਂ ਉਸ ਦਾ ਲਾਇਸੈਂਸ ਜ਼ਰੂਰ ਬਣਵਾ ਲਓ ਕਿਉਂਕਿ ਕੁੱਤੇ ਤੇਜ਼ੀ ਨਾਲ ਵਧਦੇ ਹਨ ਤੇ ਛੇਤੀ ਹੀ ਖ਼ਤਰਨਾਕ ਹੋ ਜਾਂਦੇ ਹਨ।
ਲਾਇਸੈਂਸ ਬਣਵਾਉਣ ਲਈ ਕੁੱਤੇ ਦੀ ਛੋਟੀ ਉਮਰ ਤੋਂ ਹੀ ਵੈਕਸੀਨੇਸ਼ਨ ਸ਼ੁਰੂ ਕਰਵਾ ਦੇਣੀ ਚਾਹੀਦੀ ਹੈ ਤਾਂਕਿ ਜੇ ਇਹ ਕਿਸੇ ਨੂੰ ਵੱਢਦਾ ਵੀ ਹੈ ਤਾਂ ਉਸ ਨੂੰ ਖ਼ਤਰਾ ਨਹੀਂ ਹੋਵੇਗਾ।
ਕੁੱਤੇ ਦਾ ਲਾਇਸੈਂਸ ਇੱਕ ਸਾਲ ਲਈ ਬਣਦਾ ਹੈ ਜਿਸ ਲਈ ਇੱਕ ਹਜ਼ਾਰ ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਜੇ ਤੁਸੀਂ ਇਸ ਨੂੰ ਨਹੀਂ ਬਣਾਉਂਦੇ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ।