ਚੰਡੀਗੜ੍ਹ ਆਏ ਅਤੇ ਨੇੜਲੇ ਪਹਾੜਾਂ 'ਚ ਜਾ ਕੇ ਆਹ ਨਹੀਂ ਵੇਖਿਆ ਤਾਂ ਕੀ ਵੇਖਿਆ
ਨਾਹਨ : Nahan ਹਿਮਾਚਲ ਪ੍ਰਦੇਸ਼ ਵਿੱਚ ਇੱਕ ਛੋਟੇ ਜਿਹੇ ਹਿਲ ਸਟੇਸ਼ਨ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਲੇਕ ਤੇ ਇਤਿਹਾਸਕ ਮੰਦਰ ਖਿੱਚ ਦਾ ਕੇਂਦਰ ਹਨ। ਨਾਹਨ ਕਲਕੱਤਾਂ ਤੋਂ ਬਾਅਦ ਦੂਜੀ ਮਿਊਸੀਪਲ ਕਾਰਪੋਰੇਸ਼ਨ ਹੈ। ਚੰਡੀਗੜ੍ਹ ਤੋਂ ਨਾਹਨ ਜਾਣ ਲਈ ਸਾਢੇ ਤਿੰਨ ਘੰਟਿਆਂ ਦਾ ਸਮਾ ਲਗਦਾ ਹੈ।
Download ABP Live App and Watch All Latest Videos
View In Appਕਸੌਲੀ(kasauli) ਚੰਡੀਗੜ੍ਹ ਤੋਂ ਮਹਿਜ਼ 100 ਕਿਲੋਮੀਟਰ ਦੀ ਦੂਰੀ ਤੇ ਹੈ ਕਸੌਲੀ, ਇਹ ਚੰਡੀਗੜ੍ਹੀਆਂ ਦੀ ਪਹਿਲੀ ਪਸੰਦ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਜਗ੍ਹਾ ਗਰਮੀਆਂ ਵਿੱਚ ਘੁੰਮਣ ਲਈ ਨੜਲੀ ਸਭ ਤੋਂ ਵਧੀਆਂ ਜਗ੍ਹਾਵਾਂ ਵਿੱਚੋਂ ਇੱਕ ਹੈ।
ਨਾਲਾਗੜ੍ਹ(nalagarh) ਗੁਆਂਢੀ ਸੂਬੇ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿੱਚ ਨਾਲਾਗੜ੍ਹ ਘੰਮਣ ਵਾਲਿਆਂ ਲਈ ਸੋਹਣੀਆਂ ਥਾਂਵਾਂ ਵਿੱਚੋਂ ਇੱਕ ਹੈ। ਇੱਥੋਂ ਦਾ ਕਿਲ੍ਹਾ ਖ਼ਾਸਾ ਖਿੱਚ ਦਾ ਕੇਂਦਰ ਹੈ ਜਿਸ ਨੂੰ ਹੈਰੀਟੇਜ਼ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ। ਇੱਥੇ ਕੈਂਪਿੰਗ, ਟ੍ਰੈਕਿੰਗ ਅਤੇ ਮੱਛੀ ਫੜ੍ਹਣ ਵਰਗੀਆਂ ਗਤੀਵਿਧੀਆਂ ਕਰ ਸਕਦੇ ਹੋ।
ਮੋਰਨੀ ਹਿਲਸ (morni hills) ਚੰਡੀਗੜ੍ਹ ਤੋਂ ਮਹਿਜ਼ ਇੱਕ ਘੰਟੇ ਦੀ ਦੂਰੀ ਤੇ ਵਸਿਆ ਇਹ ਹਿਲ ਸਟੇਸ਼ਨ ਬੇਹੱਦ ਖ਼ੂਬਸੂਰਤ ਦੇ ਦਿੱਲ ਖਿੱਚਵਾਂ ਹੈ। ਜੇ ਕੁਝ ਸਮੇਂ ਲਈ ਭੀੜ ਭਾੜ ਤੇ ਰੌਲੇ ਤੋਂ ਦੂਰ ਜਾਣਾ ਹੋਵਾ ਤਾਂ ਇਹ ਇੱਕ ਵਧੀਆਂ ਜਗ੍ਹਾ ਹੈ। ਇੱਥੇ ਝੀਲ ਤੋਂ ਬਿਨਾਂ ਰੰਗ ਬਿਰੰਗੇ ਪੰਛੀ ਵੀ ਵੇਖੇ ਜਾ ਸਕਦੇ ਹਨ।
ਬੜੌਗ (barog) ਸ਼ਹਿਰ ਦੀ ਭੀੜ ਭਾੜ ਤੇ ਰੌਲੇ ਰੱਪ ਤੋਂ ਦੂਰ ਚੰਡੀਗੜ੍ਹ-ਸ਼ਿਮਲਾ ਹਾਈਵੇ ਤੇ ਬੜੌਗ ਕੁਦਰਤ ਦੀ ਗੋਦ ਵਿੱਚ ਜਾਣ ਲਈ ਵਧੀਆ ਟਿਕਾਣਾ ਹੈ। ਜੇ ਸਫ਼ਰ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਆਸਾਨੀ ਨਾਲ ਤੁਸੀਂ 2 ਘੰਟਿਆਂ ਦਾ ਸਫ਼ਰ ਤੈਅ ਕਰਕੇ ਜਾ ਸਕਦੋ ਹੋ। ਇੱਥੇ ਪਹੁੰਚ ਕੇ ਤੁਹਾਨੂੰ ਝੀਲ ਤੇ ਪਹਾੜਾਂ ਦਾ ਮਨਮੋਹਕ ਦ੍ਰਿਸ਼ ਵੇਖਣ ਨੂੰ ਮਿਲੇਗਾ।
ਪੰਚਕੁਲਾ(Panchkula) ਜੇ ਚੰਡੀਗੜ੍ਹ ਦੀਆਂ ਨੇੜਲੀਆਂ ਖ਼ੂਬਸੂਰਤ ਥਾਵਾਂ ਦੀ ਚਰਚਾ ਕਰ ਹੀ ਰਹੇ ਹਾਂ ਤਾਂ ਪੰਚੁਕਲਾ ਨੂੰ ਕਿਵੇਂ ਭੁੱਲ ਸਕਦੇ ਹਾਂ ਇਸ ਦਾ ਨਾਂਅ ਪੰਜ ਨਹਿਰਾਂ ਦੇ ਨਾਅ ਤੋਂ ਪਿਆ ਹੈ ਤੇ ਹਰਿਆਣਾ ਨੂੰ ਜਾਂਦਾ ਜ਼ਿਆਦਾਤਰ ਪਾਣੀ ਇੱਥੋਂ ਹੀ ਜਾਂਦਾ ਹੈ। ਜੇ ਕੁਝ ਘੰਟਿਆ ਲਈ ਹੀ ਜਾਣਾ ਹੈ ਤਾਂ ਇਸ ਤੋਂ ਵਧੀਆਂ ਸ਼ਾਇਦ ਹੀ ਕੋਈ ਹੋਰ ਜਗ੍ਹਾ ਹੋਵੇ।
ਸੋਲਨ(Solan) ਸੋਲਨ ਨੂੰ ਮਸ਼ਰੂਮ ਰਾਜਧਾਨੀ ਵੀ ਕਿਹਾ ਜਾਂਦਾ ਹੈ। ਸੋਲਨ ਕਾਲਕਾ ਤੇ ਸ਼ਿਮਲਾ ਦੇ ਰਾਹ ਵਿੱਚ ਆਉਂਦਾ ਬੇਹੱਦ ਖ਼ੂਬਸੂਰਤ ਹਿਲ ਸਟੇਸ਼ਨ ਹੈ। ਚੰਡੀਗੜ੍ਹ ਤੋਂ ਸੋਲਨ ਦੀ ਯਾਤਰਾ ਨੂੰ ਮਹਿਜ 2 ਘੰਟਿਆਂ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ।
ਪਰਵਾਣੋ (parwanoo) ਚੰਡੀਗੜ੍ਹ ਤੋਂ ਕੁਝ ਹੀ ਦੂਰੀ ਤੇ ਹਰਿਆਣਾ ਤੇ ਹਿਮਾਚਲ ਦੀ ਸਰੱਹਦ ਤੇ ਵਸਿਆ ਛੋਟਾ ਜਿਹਾ ਪਿੰਡ ਹੈ। ਇਹ ਪਿੰਡ ਲਾਲ ਸੇਬ, ਜੈਮ, ਜੈਲੀ ਤੇ ਮੁਰੱਬਿਆਂ ਲਈ ਮਸ਼ਹੂਰ ਹੈ। ਪਰ ਇੱਥੋਂ ਦਾ ਮੁੱਖ ਖਿੱਚ ਦਾ ਕੇਂਦਰ ਕੇਬਲ ਕਾਰ ਰਾਇਡ, ਹਾਇਕਿੰਗ ਤੇ ਟਿੰਬਰ ਟ੍ਰੇਲ ਹੈ।