Green Chilli Pickle: ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ, ਬਹੁਤ ਆਸਾਨ ਹੈ ਰੈਸਿਪੀ

Green Chilli Pickle: ਜੇਕਰ ਤੁਸੀਂ ਵੀ ਖਾਣੇ ਦਾ ਸਵਾਦ ਦੁੱਗਣਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੁਸਖੇ ਨੂੰ ਅਪਣਾ ਕੇ ਘੱਟ ਸਮੇਂ ਵਿੱਚ ਘਰ ਵਿੱਚ ਹੀ ਮਿਰਚ ਦਾ ਅਚਾਰ ਬਣਾ ਸਕਦੇ ਹੋ। ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੈ।

ਜੇਕਰ ਤੁਸੀਂ ਵੀ ਸਵਾਦਿਸ਼ਟ ਮਿਰਚ ਦਾ ਅਚਾਰ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਸਾਨ ਰੈਸਿਪੀ ਨੂੰ ਅਪਣਾ ਕੇ ਘੱਟ ਸਮੇਂ 'ਚ ਇਸ ਨੂੰ ਤਿਆਰ ਕਰ ਸਕਦੇ ਹੋ।

1/6
ਅਚਾਰ ਹਰ ਭੋਜਨ ਦਾ ਸੁਆਦ ਵਧਾਉਂਦਾ ਹੈ। ਤੁਸੀਂ ਘਰ 'ਚ ਕਈ ਤਰ੍ਹਾਂ ਦੇ ਅਚਾਰ ਬਣਾ ਸਕਦੇ ਹੋ।
2/6
ਅੱਜ ਅਸੀਂ ਤੁਹਾਨੂੰ ਹਰੀ ਮਿਰਚ ਦੇ ਅਚਾਰ ਦੀ ਰੈਸਿਪੀ ਦੱਸਾਂਗੇ, ਇਸ ਨੂੰ ਬਣਾਉਣਾ ਬਹੁਤ ਆਸਾਨ ਹੈ।
3/6
ਸਭ ਤੋਂ ਪਹਿਲਾਂ ਤੁਸੀਂ ਹਰੀ ਮਿਰਚ ਨੂੰ ਧੋ ਕੇ ਸੁਕਾ ਲਓ, ਫਿਰ ਕੱਚ ਦੇ ਜਾਰ 'ਚ ਹਰੀ ਮਿਰਚ, ਨਮਕ, ਇਕ ਚਮਚ ਸਰ੍ਹੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
4/6
ਹੁਣ ਇਸ ਜਾਰ ਨੂੰ ਢੱਕ ਕੇ 3 ਤੋਂ 4 ਦਿਨਾਂ ਲਈ ਰੱਖੋ ਅਤੇ 4 ਦਿਨਾਂ ਬਾਅਦ ਇਕ ਪੈਨ ਵਿਚ ਦੋ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰੋ।
5/6
ਇਸ ਵਿਚ ਹਿੰਗ, ਸਰ੍ਹੋਂ, ਕਾਲੀ ਸਰ੍ਹੋਂ, ਮੇਥੀ ਦਾਣਾ, ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾ ਕੇ 5 ਤੋਂ 7 ਮਿੰਟ ਲਈ ਭੁੰਨ ਲਓ।
6/6
ਇਸ ਤੜਕੇ ਨੂੰ ਅਚਾਰ 'ਚ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਤੁਹਾਡਾ ਅਚਾਰ ਪੂਰੀ ਤਰ੍ਹਾਂ ਤਿਆਰ ਹੈ। ਤੁਸੀਂ ਇਸਨੂੰ ਫ੍ਰੀਜ਼ਰ ਵਿੱਚ ਰੱਖ ਸਕਦੇ ਹੋ।
Sponsored Links by Taboola