Radish: ਆਓ ਜਾਣਦੇ ਹਾਂ ਮੂਲੀ ਖਾਣ ਦਾ ਸਹੀ ਸਮੇਂ, ਫਾਇਦੇ ਅਤੇ ਕਿਹੜੇ ਲੋਕਾਂ ਨੂੰ ਕਰਨਾ ਚਾਹੀਦੈ ਪ੍ਰਹੇਜ਼
ਸਰਦੀਆਂ ਵਿੱਚ ਮੂਲੀ ਖੂਬ ਖਾਣ ਨੂੰ ਮਿਲਦੀ ਹੈ। ਕੁੱਝ ਲੋਕ ਇਸ ਨੂੰ ਸਲਾਦ ਦੇ ਰੂਪ ਵਿੱਚ ਖਾਂਦੇ ਨੇ ਅਤੇ ਕੁੱਝ ਪਰਾਂਠੇ ਬਣਾ ਕੇ ਇਸ ਦਾ ਲੁਤਫ ਲੈਂਦੇ ਹਨ। ਰੋਟੀ ਖਾਣ ਵੇਲੇ ਸਲਾਦ ਦੇ ਪਲੇਟ ਵਿੱਚ ਮੂਲੀ ਜ਼ਰੂਰ ਨਜ਼ਰ ਆ ਜਾਵੇਗੀ। ਇਸ ਨੂੰ ਖਾਣਾ ਨਾਲ ਸਰੀਰ ਨੂੰ ਕਈ ਫਾਇਦੇਮੰਦ ਮਿਲਦੇ ਹਨ। ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਅਤੇ ਪਾਚਨ ਤੰਤਰ ਵਧੀਆ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
Download ABP Live App and Watch All Latest Videos
View In Appਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ।
ਫਾਸਫੋਰਸ ਦੀ ਕਮੀ ਹੋਣ ਨਾਲ ਵਾਲ ਝੜਨ ਲਗਦੇ ਹਨ। ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।
ਰੋਜ਼ਾਨਾ ਮੂਲੀ ਖਾਣ ਨਾਲ ਕਿਡਨੀ ਤੋਂ ਲੈ ਕੇ ਲਿਵਰ ਤੱਕ ਹਰ ਚੀਜ਼ ਸਿਹਤਮੰਦ ਰਹਿੰਦੀ ਹੈ। ਗੁਣਾਂ ਨਾਲ ਭਰਪੂਰ ਮੂਲੀ ਦੀ ਇੱਕ ਹੀ ਸਮੱਸਿਆ ਲੋਕਾਂ ਨੂੰ ਕਈ ਵਾਰ ਪਰੇਸ਼ਾਨ ਕਰਦੀ ਹੈ ਅਤੇ ਉਹ ਹੈ ਮੂਲੀ ਖਾਣ ਤੋਂ ਬਾਅਦ ਗੈਸ ਬਣਨਾ। ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਇਸ ਨੂੰ ਗਲਤ ਸਮੇਂ 'ਤੇ ਖਾਂਦੇ ਹੋ। ਆਯੁਰਵੇਦ ਮੁਤਾਬਕ ਮੂਲੀ ਖਾਂਦੇ ਸਮੇਂ ਤੁਹਾਨੂੰ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇੱਥੇ ਜਾਣੋ ਇਸ ਨੂੰ ਖਾਣ ਦਾ ਸਹੀ ਸਮਾਂ ਅਤੇ ਕਿਹੜੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਮੂਲੀ ਦੀ ਤਾਸੀਰ ਵਿਚ ਬਹੁਤ ਗਰਮ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਤਿੰਨੋਂ ਦੋਸ਼ਾਂ ਨੂੰ ਸ਼ਾਂਤ ਕਰਨ ਦੀ ਸ਼ਕਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਭੁੱਖ ਠੀਕ ਲੱਗਦੀ ਹੈ ਜਾਂ ਭੁੱਖ ਨਹੀਂ ਲੱਗਦੀ ਤਾਂ ਇਨ੍ਹਾਂ ਲੋਕਾਂ ਨੂੰ ਮੂਲੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੂਲੀ ਖਾਣ ਦਾ ਸਭ ਤੋਂ ਵਧੀਆ ਸਮਾਂ ਦੁਪਹਿਰ ਦਾ ਹੋਵੇਗਾ। ਤੁਸੀਂ ਇਸ ਨੂੰ ਕੱਚਾ ਖਾ ਸਕਦੇ ਹੋ, ਪਰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਸ ਨੂੰ ਜ਼ਰੂਰ ਖਾਓ। ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਖਾਣ ਤੋਂ ਬਾਅਦ ਗੰਦੀ ਡਕਾਰ ਆਵੇਗੀ।