Red Gold: 'ਰੈੱਡ ਗੋਲਡ' ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਜਿਸ ਮਸਾਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਨੂੰ ਰੈੱਡ ਗੋਲਡ ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ। ਇਸ ਮਸਾਲੇ ਦੇ ਗ੍ਰਾਮ ਦੀ ਕੀਮਤ ਹੀ ਆਮ ਮਸਾਲਿਆ ਦੇ ਕਿਲੋ ਦੇ ਬਰਾਬਰ ਦੀ ਹੈ।
Download ABP Live App and Watch All Latest Videos
View In Appਆਮ ਭਾਸ਼ਾ ਵਿੱਚ ਇਸਨੂੰ ਕੇਸਰ ਵੀ ਕਿਹਾ ਜਾਂਦਾ ਹੈ। ਕੇਸਰ ਸਿਰਫ ਠੰਡੀਆਂ ਥਾਵਾਂ 'ਤੇ ਪਾਇਆ ਜਾਂਦਾ ਹੈ। ਕਸ਼ਮੀਰ ਵਿੱਚ ਪੈਦਾ ਹੋਣ ਵਾਲਾ ਕੇਸਰ ਉੱਚ ਗੁਣਵੱਤਾ ਦਾ ਹੁੰਦਾ ਹੈ।
ਦੁਨੀਆ ਭਰ ਵਿੱਚ ਕੇਸਰ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਕਈ ਥਾਵਾਂ 'ਤੇ ਇਹ ਇਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੈ ਅਤੇ ਕਈ ਥਾਵਾਂ 'ਤੇ ਇਸ ਦੀ ਕੀਮਤ ਤਿੰਨ ਤੋਂ ਪੰਜ ਲੱਖ ਰੁਪਏ ਤੱਕ ਹੈ।
ਅੱਜਕੱਲ੍ਹ ਲੋਕ ਘਰ ਦੇ ਅੰਦਰ ਵੀ ਇਸ ਦੀ ਖੇਤੀ ਕਰ ਰਹੇ ਹਨ। ਘਰ ਦੇ ਅੰਦਰ ਬਣੀ ਲੈਬ ਵਿੱਚ ਆਧੁਨਿਕ ਕਿਸਾਨ ਅਜਿਹਾ ਮਾਹੌਲ ਸਿਰਜਦੇ ਹਨ ਕਿ ਅੰਦਰ ਕੇਸਰ ਤਿਆਰ ਕੀਤਾ ਜਾ ਸਕੇ।
ਅੱਜਕੱਲ੍ਹ ਨਕਲੀ ਕੇਸਰ ਵੀ ਬਾਜ਼ਾਰ ਵਿੱਚ ਅੰਨ੍ਹੇਵਾਹ ਵਿਕ ਰਿਹਾ ਹੈ। ਜੇਕਰ ਤੁਸੀਂ ਅਸਲੀ ਅਤੇ ਨਕਲੀ ਦੀ ਪਛਾਣ ਕਰਨਾ ਨਹੀਂ ਜਾਣਦੇ ਤਾਂ ਤੁਹਾਡੇ ਨਾਲ ਬਹੁਤ ਆਸਾਨੀ ਨਾਲ ਧੋਖਾ ਹੋ ਸਕਦਾ ਹੈ।
ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੇਸਰ ਖਰੀਦੋ ਤਾਂ ਕਿਸੇ ਜਾਣ-ਪਛਾਣ ਵਾਲੀ ਦੁਕਾਨ ਤੋਂ ਹੀ ਖਰੀਦੋ ਤੇ ਹਮੇਸ਼ਾ ਕੇਸਰ ਦੀ ਪਛਾਣ ਕਰਕੇ ਹੀ ਇਸਦਾ ਖਰੀਦਦਾਰੀ ਕਰੋ।
ਕੇਸਰ ਇੱਕ ਅਜਿਹਾ ਮਸਾਲਾ ਜਿਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਅਕਸਰ ਘਰਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਨੂੰ ਇਸਤੇਮਾਲ ਕਰ ਸਕਦੇ ਹਨ।