Sawan Special Recipes: ਸਾਉਣ ਦੇ ਵਰਤ ਰੱਖਣ ਵਾਲੇ ਖਾਓ ਪਨੀਰ ਦੇ ਇਹ ਖਾਸ ਪਕਵਾਨ
ਇਸ ਮਹੀਨੇ 'ਚ ਲੋਕ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਤੇ ਪੂਜਾ-ਪਾਠ ਕਰਦੇ ਹਨ। ਸਾਉਣ ਵਿੱਚ ਬਹੁਤ ਸਾਰੇ ਲੋਕ ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਵਰਤ ਰੱਖਦੇ ਹਨ।
Download ABP Live App and Watch All Latest Videos
View In Appਕੇਸਰ ਪਨੀਰ ਦੀ ਮਿਠਾਈ: ਕੇਸਰ, ਬਦਾਮ, ਕਿਸ਼ਮਿਸ਼, ਇਲਾਇਚੀ ਤੇ ਕਰੀਮ ਦੇ ਨਾਲ ਇਸ ਪਨੀਰ ਦੀ ਮਿਠਾਈ ਨੂੰ ਤਿਆਰ ਕਰਨ ਲਈ ਇੱਕ ਕਟੋਰੇ ਵਿੱਚ ਪਨੀਰ ਲਓ। ਹੁਣ ਪਨੀਰ ਨੂੰ ਮਸਲ ਕੇ ਉਸਦੀ 'ਚ ਸੂਜੀ, ਚੀਨੀ, ਮਸਾਲੇ ਅਤੇ ਬਦਾਮ ਪਾਊਡਰ ਪਾਓ।
ਹਰ ਚੀਜ਼ ਨੂੰ 5-10 ਮਿੰਟਾਂ ਲਈ ਘੱਟ ਗੈਸ 'ਤੇ ਪਕਾਉ। ਇਸ ਨੂੰ ਇੱਕ ਟ੍ਰੇ ਵਿੱਚ ਸ਼ਿਫਟ ਕਰੋ ਅਤੇ ਉੱਪਰ ਪਿਸਤਾ ਨਾਲ ਗਾਰਨਿਸ਼ ਕਰਦੇ ਹੋਏ ਸੈੱਟ ਹੋਣ ਲਈ ਰੱਖੋ। ਫਿਰ ਕੱਟ ਕੇ ਸਰਵ ਕਰੋ।
ਪਨੀਰ ਦੀ ਖੀਰ: ਪਨੀਰ ਦੀ ਖੀਰ ਬਣਾਉਣ ਲਈ ਇਕ ਪੈਨ ਵਿਚ ਦੁੱਧ ਗਰਮ ਕਰੋ। ਇਸ 'ਚ ਪੀਸਿਆ ਹੋਇਆ ਪਨੀਰ ਪਾਓ ਅਤੇ ਘੱਟ ਆਂਚ 'ਤੇ ਗਾੜ੍ਹਾ ਹੋਣ ਤੱਕ ਪਕਾਓ। ਹੁਣ ਇਸ 'ਚ ਕੱਟੇ ਹੋਏ ਕਾਜੂ, ਬਦਾਮ, ਪਿਸਤਾ ਪਾਓ।
ਇਸ ਤੋਂ ਬਾਅਦ ਪੀਸੀ ਹੋਈ ਚੀਨੀ ਤੇ ਇਲਾਇਚੀ ਪਾਊਡਰ ਪਾਓ। ਸਭ ਕੁਝ ਮਿਲਾਓ ਤੇ 5 ਮਿੰਟ ਤੱਕ ਪਕਾਓ ਫਿਰ ਗੈਸ ਬੰਦ ਕਰ ਦਿਓ। ਇਸ ਨੂੰ ਇਕ ਕਟੋਰੀ 'ਚ ਕੱਢ ਕੇ ਸੁੱਕੇ ਮੇਵੇ ਅਤੇ ਗੁਲਾਬ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ।
ਪਨੀਰ ਪੁਡਿੰਗ: ਪਨੀਰ ਦੀ ਪੁਡਿੰਗ ਬਣਾਉਣ ਲਈ, ਪਨੀਰ ਨੂੰ ਬਾਰੀਕ ਕੱਟੋ ਜਾਂ ਪੀਸ ਲਓ। ਇਕ ਪੈਨ ਵਿਚ ਘਿਓ ਗਰਮ ਕਰੋ ਅਤੇ ਉਸ ਵਿਚ ਪਨੀਰ ਫ੍ਰਾਈ ਕਰੋ ਅਤੇ ਦੁੱਧ ਪਾਓ। ਗੈਸ ਤੇਜ਼ ਕਰਦੇ ਹੋਏ ਚਮਚ ਨਾਲ ਹਿਲਾਉਂਦੇ ਰਹੋ।
ਜਦੋਂ ਦੁੱਧ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਚੀਨੀ, ਇਲਾਇਚੀ ਪਾਊਡਰ ਅਤੇ ਸੁੱਕੇ ਮੇਵੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹਲਵੇ ਨੂੰ ਇੱਕ ਕਟੋਰੀ ਵਿੱਚ ਕੱਢ ਕੇ ਸੁੱਕੇ ਮੇਵੇ ਨਾਲ ਗਾਰਨਿਸ਼ ਕਰਕੇ ਸਰਵ ਕਰੋ।