Skin Moisture : ਚਮੜੀ ਦੀ ਨਮੀ ਕਾਰਨ ਪਰੇਸ਼ਾਨ ਹੋ, ਮੇਕਅੱਪ ਟਿਕਣ 'ਚ ਆ ਰਹੀ ਦਿੱਕਤ, ਫਾਲੋ ਕਰੋ ਇਹ ਟਿਪਸ
ਅੰਡੇ ਦਾ ਸਫੇਦ ਹਿੱਸਾ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ, ਜੋ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਇਸ ਦੇ ਲਈ ਅੰਡੇ 'ਚ ਨਿੰਬੂ ਮਿਲਾ ਕੇ ਪੇਸਟ ਤਿਆਰ ਕਰੋ ਤੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਦੂਰ ਹੋ ਜਾਵੇਗਾ।
Download ABP Live App and Watch All Latest Videos
View In Appਦਹੀਂ ਚਿਹਰੇ ਤੋਂ ਵਾਧੂ ਤੇਲ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਚਿਹਰੇ 'ਤੇ ਦਹੀਂ ਨੂੰ ਫੈਂਟ ਕੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਚਿਹਰੇ ਦੇ ਤੇਲ ਨਾਲ ਰਾਹਤ ਮਿਲੇਗੀ।
: ਹਰ ਕੋਈ ਸੁੰਦਰ ਦਿਸਣ ਲਈ ਤਰ੍ਹਾਂ-ਤਰ੍ਹਾਂ ਦੇ ਟਰੀਟਮੈਂਟ ਕਰਵਾਉਂਦਾ ਹੈ। ਇਸ ਲਈ ਔਰਤਾਂ ਤੇ ਮਰਦ ਦੋਵੇਂ ਹੀ ਬਿਊਟੀ ਪਾਰਲਰ ਜਾ ਕੇ ਸੁੰਦਰ ਬਣਨ ਦੇ ਤਰੀਕੇ ਅਪਣਾਉਂਦੇ ਹਨ। ਪਰ ਕੁਝ ਸਕਿਨ ਸਮੱਸਿਆਵਾਂ ਦਾ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਇਲਾਜ ਕੀਾਤ ਜਾ ਸਕਦਾ ਹੈ।
ਤੇਲਯੁਕਤ ਚਮੜੀ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਚਰਬੀ ਵਾਲਾ ਭੋਜਨ ਅਤੇ ਰਸਾਇਣ ਨਾਲ ਭਰਪੂਰ ਉਤਪਾਦ ਹੋ ਸਕਦੇ ਹਨ। ਕਈ ਵਾਰ ਤੇਲਯੁਕਤ ਚਮੜੀ ਦਾ ਕਾਰਨ ਜ਼ਿਆਦਾ ਤਣਾਅ ਲੈਣਾ ਵੀ ਹੁੰਦਾ ਹੈ।
। ਜ਼ਿਆਦਾਤਰ ਲੋਕਾਂ ਦੀ ਚਮੜੀ ਤੇਲਯੁਕਤ ਹੁੰਦੀ ਹੈ। ਤੇਲਯੁਕਤ ਚਮੜੀ ਵੀ ਕਈ ਸਮੱਸਿਆਵਾਂ ਦਾ ਕਾਰਨ ਹੈ। ਦਰਅਸਲ, ਮੁਹਾਸੇ ਅਤੇ ਪਿੰਪਲਜ਼ ਹੋਰ ਚਮੜੀ ਦੀਆਂ ਕਿਸਮਾਂ ਦੇ ਮੁਕਾਬਲੇ ਤੇਲਯੁਕਤ ਚਮੜੀ 'ਤੇ ਜ਼ਿਆਦਾ ਨਿਕਲਦੇ ਹਨ।
ਚਮੜੀ ਨੂੰ ਤੇਲ ਮੁਕਤ ਬਣਾਉਣ ਲਈ ਤੁਸੀਂ ਬੇਸਣ ਅਤੇ ਹਲਦੀ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੇਲ ਦੇ ਨਾਲ-ਨਾਲ ਟੈਨਿੰਗ ਨੂੰ ਵੀ ਦੂਰ ਕਰਦਾ ਹੈ। ਇਹ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਵੀ ਹਟਾਉਂਦਾ ਹੈ। ਇਸ ਦੇ ਲਈ ਇਕ ਵੱਡਾ ਚਮਚ ਬੇਸਣ ਲਓ ਅਤੇ ਇਸ ਵਿਚ ਚੁਟਕੀ ਭਰ ਹਲਦੀ ਮਿਲਾ ਲਓ।
ਚਿਹਰੇ ਦੇ ਤੇਲ ਨੂੰ ਹਟਾਉਣ ਲਈ ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਸਭ ਤੋਂ ਆਸਾਨ ਘਰੇਲੂ ਉਪਾਅ ਹੈ। ਇਸ ਦੇ ਲਈ ਮੁਲਤਾਨੀ ਮਿੱਟੀ ਨੂੰ ਗੁਲਾਬ ਜਲ 'ਚ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ।