Peeling Onions: ਕੁਝ ਅਜਿਹੇ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਪਿਆਜ਼ ਕੱਟਦੇ ਸਮੇਂ ਅੱਖਾਂ 'ਚੋਂ ਨਹੀਂ ਆਉਣਗੇ ਹੰਝੂ
ਪਿਆਜ਼ ਨੂੰ ਕੱਟਣ ਤੋਂ ਪਹਿਲਾਂ 15-20 ਮਿੰਟ ਲਈ ਫਰਿੱਜ ਵਿੱਚ ਰੱਖੋ। ਇਸ ਤਰ੍ਹਾਂ ਪਿਆਜ਼ 'ਚੋਂ ਨਿਕਲਣ ਵਾਲਾ ਐਨਜ਼ਾਈਮ ਘੱਟ ਮਾਤਰਾ 'ਚ ਨਿਕਲੇਗਾ ਤੇ ਅੱਖਾਂ 'ਚੋਂ ਹੰਝੂ ਨਹੀਂ ਆਉਣਗੇ।
Download ABP Live App and Watch All Latest Videos
View In Appਪਿਆਜ਼ ਕੱਟਦੇ ਸਮੇਂ ਧਿਆਨ ਰੱਖੋ ਕਿ ਇਸ ਨੂੰ ਉਪਰਲੇ ਹਿੱਸੇ ਤੋਂ ਨਹੀਂ ਸਗੋਂ ਜੜ੍ਹ ਵਾਲੇ ਪਾਸਿਓਂ ਕੱਟੋ।
ਜਿਸ ਚਾਕੂ ਨਾਲ ਤੁਸੀਂ ਪਿਆਜ਼ ਕੱਟ ਰਹੇ ਹੋ, ਉਸ 'ਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਲਾਓ, ਅਜਿਹਾ ਕਰਨ ਨਾਲ ਅੱਖਾਂ 'ਚੋਂ ਹੰਝੂ ਨਹੀਂ ਆਉਣਗੇ।
ਪਿਆਜ਼ ਕੱਟਦੇ ਸਮੇਂ ਸੀਟੀ ਮਾਰੋ ਤਾਂ ਅੱਖਾਂ 'ਚੋਂ ਹੰਝੂ ਨਹੀਂ ਆਉਣਗੇ। ਸੀਟੀ ਵਜਾਉਂਦੇ ਸਮੇਂ ਮੂੰਹ ਵਿੱਚੋਂ ਹਵਾ ਨਿਕਲਦੀ ਹੈ ਜੋ ਐਨਜ਼ਾਈਮਜ਼ ਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਦਿੰਦੀ।
ਪਿਆਜ਼ ਕੱਟਦੇ ਸਮੇਂ ਮੋਮਬੱਤੀ ਜਾਂ ਦੀਵਾ ਜਗਾਓ। ਇਸ ਤਰ੍ਹਾਂ ਕਰਨ ਨਾਲ ਪਿਆਜ਼ 'ਚੋਂ ਨਿਕਲਣ ਵਾਲੀ ਗੈਸ ਮੋਮਬੱਤੀ ਜਾਂ ਦੀਵੇ ਵੱਲ ਜਾਵੇਗੀ ਤੇ ਅੱਖਾਂ 'ਚੋਂ ਹੰਝੂ ਨਹੀਂ ਨਿਕਲਣਗੇ।
ਪਿਆਜ਼ ਕੱਟਦੇ ਸਮੇਂ ਜੇਕਰ ਤੁਸੀਂ ਰੋਟੀ ਦਾ ਟੁਕੜਾ ਮੂੰਹ 'ਚ ਰੱਖ ਕੇ ਚਬਾਓਗੇ ਤਾਂ ਵੀ ਅੱਖਾਂ 'ਚੋਂ ਹੰਝੂ ਨਹੀਂ ਆਉਣਗੇ।
ਪਿਆਜ਼ ਨੂੰ ਕੁਝ ਦੇਰ ਹਵਾ ਜਾਂ ਧੁੱਪ ਵਿੱਚ ਰੱਖੋ ਤੇ ਫਿਰ ਕੱਟੋ। ਅਜਿਹਾ ਕਰਨ ਨਾਲ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ।