ਬਰਸਾਤ 'ਚ ਬਾਹਰ ਨਿਕਲਦੇ ਹੋ? 5 ਗਲਤੀਆਂ ਜੋ ਸਿਹਤ ਤੇ ਪੈਸੇ ਦੋਵਾਂ ਨੂੰ ਕਰ ਸਕਦੀਆਂ ਨੇ ਖਰਾਬ! ਜ਼ਰੂਰ ਪੜ੍ਹੋ!
ਜੇ ਤੁਹਾਨੂੰ ਵੀ ਮੀਂਹ ਵਿੱਚ ਘਰ ਤੋਂ ਬਾਹਰ ਨਿਕਲਣਾ ਲਾਜ਼ਮੀ ਹੈ ਤਾਂ ਇਹਨਾਂ ਗੱਲਾਂ ਉੱਤੇ ਧਿਆਨ ਦੇਣਾ ਨਾ ਭੁੱਲੋ। ਮਾਨਸੂਨ ਦੀਆਂ ਇਹ ਗਲਤੀਆਂ ਸਿਰਫ ਸਿਹਤ ਹੀ ਨਹੀਂ, ਤੁਹਾਡਾ ਪੈਸਾ ਵੀ ਖਰਾਬ ਕਰ ਸਕਦੀਆਂ ਹਨ।
image source twitter
1/6
ਬਰਸਾਤ ਵਿੱਚ ਭਾਰੀ ਕੱਪੜੇ ਪਾਉਣ ਤੋਂ ਬਚੋ, ਕਿਉਂਕਿ ਇਹ ਭਿੱਜ ਜਾਣ 'ਤੇ ਜਲਦੀ ਨਹੀਂ ਸੁੱਕਦੇ। ਇਸ ਦੀ ਥਾਂ ਹਲਕੇ ਕਾਟਨ ਜਾਂ ਸਿੰਥੈਟਿਕ ਕੱਪੜੇ ਪਾਓ ਜੋ ਛੇਤੀ ਸੁੱਕ ਜਾਂਦੇ ਹਨ। ਇਹ ਤੁਹਾਨੂੰ ਅਰਾਮ ਵੀ ਦੇਣਗੇ ਅਤੇ ਬਿਮਾਰੀ ਤੋਂ ਵੀ ਬਚਾਅ ਕਰਨਗੇ।
2/6
ਬਰਸਾਤ ਦੇ ਮੌਸਮ ਵਿੱਚ ਬਾਹਰ ਦਾ ਖਾਣ-ਪੀਣ ਨਹੀਂ ਕਰਨਾ ਚਾਹੀਦਾ। ਮਾਨਸੂਨ ਦੌਰਾਨ ਖੁੱਲ੍ਹੇ ਵਿੱਚ ਰੱਖਿਆ ਹੋਇਆ ਭੋਜਨ ਖਾਣ ਨਾਲ ਬੈਕਟੀਰੀਆ ਤੇ ਵਾਇਰਸ ਜਲਦੀ ਪੈਦਾ ਹੋ ਜਾਂਦੇ ਹਨ, ਜੋ ਕਿ ਫੂਡ ਪੋਇਜ਼ਨਿੰਗ, ਦਸਤ, ਉਲਟੀ ਅਤੇ ਹੋਰ ਪੇਟ ਸਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।
3/6
ਬਰਸਾਤ ਵਿੱਚ ਮਹਿੰਗੇ ਜਾਂ ਲੈਦਰ ਦੇ ਜੁੱਤੇ ਪਾ ਕੇ ਬਾਹਰ ਨਿਕਲਣਾ ਠੀਕ ਨਹੀਂ। ਮੀਂਹ ਵਿੱਚ ਲੈਦਰ ਦੇ ਜੁੱਤੇ ਭਿੱਜ ਜਾਣ ਕਾਰਨ ਖਰਾਬ ਹੋ ਸਕਦੇ ਹਨ। ਇਸ ਮੌਸਮ ਵਿੱਚ ਹਮੇਸ਼ਾ ਵਾਟਰ ਪ੍ਰੂਫ ਜਾਂ ਰਬੜ ਦੇ ਜੁੱਤੇ ਹੀ ਪਾਹੋ, ਤਾਂ ਜੋ ਪੈਰ ਸੁੱਕੇ ਰਹਿਣ ਅਤੇ ਜੁੱਤੇ ਲੰਬਾ ਚੱਲਣ।
4/6
ਬਰਸਾਤ ਦੇ ਮੌਸਮ ਵਿੱਚ ਘਰ ਤੋਂ ਬਾਹਰ ਨਿਕਲਣ ਸਮੇਂ ਆਪਣੇ ਨਾਲ ਇੱਕ ਪਲਾਸਟਿਕ ਬੈਗ ਰੱਖਣਾ ਚੰਗੀ ਆਦਤ ਹੈ।
5/6
ਜੇ ਅਚਾਨਕ ਮੀਂਹ ਪੈ ਜਾਵੇ, ਤਾਂ ਤੁਸੀਂ ਆਪਣੇ ਲੈਪਟਾਪ, ਮੋਬਾਈਲ ਜਾਂ ਹੋਰ ਜ਼ਰੂਰੀ ਚੀਜ਼ਾਂ ਨੂੰ ਇਸ ਵਿੱਚ ਰੱਖ ਕੇ ਭਿੱਜਣ ਤੋਂ ਬਚਾ ਸਕਦੇ ਹੋ।
6/6
ਮਾਨਸੂਨ ਦੇ ਮੌਸਮ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਲਈ ਆਪਣੇ ਨਾਲ ਹਮੇਸ਼ਾਂ ਐਂਟੀ ਐਲਰਜੀ ਦੀਆਂ ਦਵਾਈਆਂ, ਬੈਂਡ-ਏਡ ਅਤੇ ਸੈਨਿਟਾਈਜ਼ਰ ਰੱਖਣਾ ਨਾ ਭੁੱਲੋ, ਤਾਂ ਜੋ ਕਿਸੇ ਵੀ ਐਮਰਜੈਂਸੀ ਵਕਤ ਤੁਹਾਡਾ ਸਾਥ ਦੇ ਸਕਣ। ਮੌਸਮ ਬਾਰੇ ਤੁਰੰਤ ਜਾਣਕਾਰੀ ਲੈਣ ਲਈ ਮੌਸਮ ਐਪ ਦੀ ਵਰਤੋਂ ਕਰੋ।
Published at : 02 Jul 2025 02:08 PM (IST)