Holi Color: ਹੌਲੀ ਦਾ ਤਿਉਹਾਰ ਕਿਤੇ ਵਾਲਾਂ ਲਈ ਜੰਜਾਲ ਨਾ ਬਣ ਜਾਵੇ, ਇੰਝ ਕਰੋ ਰੰਗਾਂ ਤੋਂ ਵਾਲਾਂ ਦੀ ਦੇਖਭਾਲ

Holi Color: ਰੰਗਾਂ ਤੋਂ ਬਿਨਾਂ ਹੋਲੀ ਦਾ ਤਿਉਹਾਰ ਅਧੂਰਾ ਹੈ। ਅੱਜਕੱਲ੍ਹ ਕੈਮੀਕਲ ਅਤੇ ਸਿੰਥੈਟਿਕ ਰੰਗ ਬਾਜ਼ਾਰ ਚ ਆ ਗਏ ਹਨ, ਜਿਨ੍ਹਾਂ ਨੂੰ ਚਿਹਰੇ ਅਤੇ ਵਾਲਾਂ ਤੇ ਲਗਾਉਣ ਨਾਲ ਹਟਾਉਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ।

Holi Color

1/6
ਇਸ ਲਈ ਵਾਲਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਹੋਲੀ ਦੇ ਤਿਉਹਾਰ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਖਾਸ ਤੌਰ 'ਤੇ ਆਪਣੀ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਧਿਆਨ ਰੱਖੋ
2/6
ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਟਿਪਸ, ਜਿਨ੍ਹਾਂ ਨੂੰ ਅਪਣਾ ਕੇ ਹੋਲੀ ਦੇ ਰੰਗ ਕਾਰਨ ਤੁਹਾਡੇ ਵਾਲ ਖਰਾਬ ਨਹੀਂ ਹੋਣਗੇ।
3/6
ਹੋਲੀ ਦੇ ਰੰਗਾਂ ਨਾਲ ਖੇਡਣ ਤੋਂ ਪਹਿਲਾਂ ਆਪਣੇ ਵਾਲਾਂ 'ਤੇ ਕੋਸੇ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰੋ। ਨਾਰੀਅਲ ਦੇ ਤੇਲ ਵਿੱਚ ਮੌਜੂਦ ਪੋਸ਼ਕ ਤੱਤ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਰੰਗਾਂ ਤੋਂ ਬਚਾਉਂਦੇ ਹਨ। ਇਸ 'ਚ ਹਾਈਡ੍ਰੇਟਿੰਗ ਗੁਣ ਵੀ ਪਾਏ ਜਾਂਦੇ ਹਨ, ਜੋ ਖੁਸ਼ਕੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
4/6
ਹੋਲੀ ਖੇਡਣ ਤੋਂ ਪਹਿਲਾਂ ਵਾਲਾਂ 'ਚ ਜੈਤੂਨ ਦਾ ਤੇਲ ਲਗਾਉਣਾ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਵਿੱਚ ਵਿਟਾਮਿਨ ਈ ਅਤੇ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹਾਲਾਂਕਿ, ਇਸ ਨੂੰ ਵਾਲਾਂ ਜਾਂ ਚਮੜੀ 'ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ।
5/6
ਤੁਸੀਂ ਆਪਣੇ ਵਾਲਾਂ 'ਤੇ ਬਦਾਮ ਦਾ ਤੇਲ ਵੀ ਲਗਾ ਸਕਦੇ ਹੋ। ਇਸ ਵਿੱਚ ਮੌਜੂਦ ਵਿਟਾਮਿਨ ਈ ਅਤੇ ਫੈਟੀ ਐਸਿਡ ਵਾਲਾਂ ਨੂੰ ਨਮੀ ਦਿੰਦੇ ਹਨ। ਇਹ ਤੁਹਾਡੇ ਵਾਲਾਂ ਨੂੰ ਖਰਾਬ ਹੋਣ ਤੋਂ ਰੋਕਦਾ ਹੈ। ਇਸ ਨਾਲ ਵਾਲਾਂ ਦਾ ਵਿਕਾਸ ਵੀ ਵਧਦਾ ਹੈ।
6/6
ਸਰ੍ਹੋਂ ਦਾ ਤੇਲ ਵਾਲਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਵਾਲਾਂ ਨੂੰ ਕੁਦਰਤੀ ਦਿੱਖ ਮਿਲਦੀ ਹੈ। ਇਸ ਤੋਂ ਇਲਾਵਾ ਇਹ ਵਾਲਾਂ ਦੀ ਡੂੰਘੀ ਕੰਡੀਸ਼ਨਿੰਗ ਵੀ ਕਰਦਾ ਹੈ। ਇਹ ਤੇਲ ਵਾਲਾਂ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣ ਲਈ ਬਹੁਤ ਕਾਰਗਰ ਹੈ। ਸਰ੍ਹੋਂ ਦੇ ਤੇਲ ਨੂੰ ਗਰਮ ਕਰਕੇ ਵਾਲਾਂ 'ਤੇ ਲਗਾਓ। ਇਸ ਨਾਲ ਰੰਗ ਜਲਦੀ ਨਿਕਲ ਜਾਵੇਗਾ।
Sponsored Links by Taboola