ਸਿੱਕਰੀ, ਖਾਰਸ਼ ਨੂੰ ਮਿੰਟਾਂ 'ਚ ਦੂਰ ਕਰਦਾ ਘਰ 'ਚ ਲੱਗਿਆ ਇਹ ਪੌਦਾ, ਜਾਣੋ ਵਰਤੋਂ ਦਾ ਸਹੀ ਤਰੀਕਾ

ਤੁਲਸੀ ਨੂੰ ਆਯੁਰਵੈਦ ਵਿੱਚ ਬਹੁਤ ਮਹੱਤਵ ਦਿੱਤਾ ਗਿਆ ਹੈ। ਇਹ ਸਿਹਤ, ਚਮੜੀ ਅਤੇ ਵਾਲਾਂ ਲਈ ਲਾਭਦਾਇਕ ਹੈ। ਜਿਹਨਾਂ ਨੂੰ ਸਿੱਕਰੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਤੁਲਸੀ ਕੁਦਰਤੀ ਇਲਾਜ ਸਾਬਤ ਹੋ ਸਕਦੀ ਹੈ।

( Image Source : Freepik )

1/6
ਤੁਲਸੀ ਵਿੱਚ ਕੁਦਰਤੀ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਸਿਰ ਦੀ ਚਮੜੀ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੇ ਹਨ। ਇਹ ਗੁਣ ਸਿੱਕਰੀ ਪੈਦਾ ਕਰਨ ਵਾਲੇ ਫੰਗਸ ਅਤੇ ਬੈਕਟੀਰੀਆ ਨੂੰ ਖਤਮ ਕਰ ਦਿੰਦੇ ਹਨ। ਇਸ ਤਰੀਕੇ ਨਾਲ ਤੁਲਸੀ ਸਿੱਕਰੀ ਦੀ ਮੁੱਖ ਵਜ੍ਹਾ ਨੂੰ ਜੜ੍ਹ ਤੋਂ ਦੂਰ ਕਰਨ ਵਿੱਚ ਸਹਾਇਕ ਹੈ।
2/6
ਤੁਲਸੀ ਦੀਆਂ ਤਾਜ਼ਾ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਪੀਸ ਲਓ ਤਾਂ ਜੋ ਇੱਕ ਪੇਸਟ ਬਣ ਜਾਵੇ। ਇਸ ਪੇਸਟ ਨੂੰ ਸਿੱਧਾ ਸਿਰ ਦੀ ਚਮੜੀ 'ਤੇ ਲਗਾਓ ਅਤੇ ਇਸਨੂੰ ਲਗਭਗ 20 ਤੋਂ 25 ਮਿੰਟ ਤੱਕ ਲਗਾ ਰਹਿਣ ਦਿਓ। ਫਿਰ ਸਾਫ਼ ਕੋਸੇ ਪਾਣੀ ਨਾਲ ਸਿਰ ਧੋ ਲਓ। ਇਹ ਨੁਸਖਾ ਸਿੱਕਰੀ ਨੂੰ ਘਟਾਉਣ ਅਤੇ ਸਿਰ ਦੀ ਚਮੜੀ ਨੂੰ ਤੰਦਰੁਸਤ ਬਣਾਉਣ ਵਿੱਚ ਮਦਦ ਕਰਦਾ ਹੈ।
3/6
ਤੁਲਸੀ ਅਤੇ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਪਾਣੀ ਠੰਡਾ ਹੋ ਜਾਏ ਤਾਂ ਇਸਨੂੰ ਛਾਣ ਲਵੋ। ਇਸ ਪਾਣੀ ਨਾਲ ਹਫ਼ਤੇ ਵਿੱਚ ਦੋ ਵਾਰੀ ਸਿਰ ਧੋਵੋ। ਇਹ ਘਰੇਲੂ ਨੁਸਖਾ ਸਿਰ ਦੀ ਚਮੜੀ ਨੂੰ ਸਾਫ਼ ਰੱਖਦਾ ਹੈ, ਫੰਗਸ ਤੋਂ ਬਚਾਉਂਦਾ ਹੈ ਅਤੇ ਸਿੱਕਰੀ ਘਟਾਉਣ ਵਿੱਚ ਮਦਦ ਕਰਦਾ ਹੈ।
4/6
ਤੁਲਸੀ ਦੀਆਂ ਪੱਤੀਆਂ ਨੂੰ ਨਾਰੀਅਲ ਦੇ ਤੇਲ ਵਿੱਚ ਚੰਗੀ ਤਰ੍ਹਾਂ ਉਬਾਲ ਲਵੋ। ਜਦੋਂ ਤੇਲ ਠੰਡਾ ਹੋ ਜਾਏ ਤਾਂ ਇਸ ਨਾਲ ਹੌਲੀ-ਹੌਲੀ ਸਿਰ ਦੀ ਮਾਲਿਸ਼ ਕਰੋ। ਇਹ ਤੇਲ ਸਿਰ ਦੀ ਚਮੜੀ ਨੂੰ ਪੌਸ਼ਣ ਦਿੰਦਾ ਹੈ, ਸਿੱਕਰੀ ਨੂੰ ਘਟਾਉਂਦਾ ਹੈ ਅਤੇ ਵਾਲਾਂ ਨੂੰ ਮਜ਼ਬੂਤ ਤੇ ਚਮਕਦਾਰ ਬਣਾਉਂਦਾ ਹੈ।
5/6
ਤੁਲਸੀ ਤੇ ਨਾਰੀਅਲ ਤੇਲ ਦੀ ਮਾਲਿਸ਼ ਸਿਰ ਦੀ ਖਾਰਸ਼ ਤੋਂ ਅਰਾਮ ਦਿੰਦੀ ਹੈ, ਵਾਲਾਂ ਦੇ ਝੜਨ ਨੂੰ ਘਟਾਉਂਦੀ ਹੈ ਅਤੇ ਚਮੜੀ ਨੂੰ ਤਾਜਗੀ ਮਹਿਸੂਸ ਹੁੰਦੀ ਹੈ। ਇਹ ਕੁਦਰਤੀ ਨੁਸਖਾ ਸਿਹਤਮੰਦ ਵਾਲਾਂ ਲਈ ਲਾਭਕਾਰੀ ਹੈ।
6/6
ਤੁਲਸੀ ਇੱਕ ਘਰੇਲੂ ਤੇ ਕੁਦਰਤੀ ਇਲਾਜ ਹੈ ਜੋ ਸੁਰੱਖਿਅਤ ਹੁੰਦਾ ਹੈ। ਇਸ ਨੂੰ ਲੰਬੇ ਸਮੇਂ ਤੱਕ ਵਰਤਣ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਜੇ ਤੁਹਾਨੂੰ ਸਿੱਕਰੀ ਦੀ ਸਮੱਸਿਆ ਹੈ ਤਾਂ ਤੁਲਸੀ ਨੂੰ ਆਪਣੇ ਰੋਜ਼ਾਨਾ ਦੇ ਰੂਟੀਨ ਵਿੱਚ ਸ਼ਾਮਲ ਕਰਨਾ ਲਾਭਕਾਰੀ ਹੋ ਸਕਦਾ ਹੈ।
Sponsored Links by Taboola