ਬਦਲ ਦਿਓ ਆਪਣਾ ਬੋਰਿੰਗ ਦੇਸੀ ਕਿਚਨ, ਇਸ ਤਰ੍ਹਾਂ ਬਣਾਓ ਮਾਰਡਨ, ਸਿਰਫ਼ ਫੋਲੋ ਕਰੋ ਇਹ ਟਿਪਸ

Kitchen Designs: ਅੱਜਕੱਲ੍ਹ ਮਾਡਰਨ ਕਿਚਨ ਦਾ ਜ਼ਮਾਨਾ ਆ ਗਿਆ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਖ਼ੂਬੀਆਂ ਹੁੰਦੀਆਂ ਹਨ। ਜੇਕਰ ਤੁਸੀਂ ਘੱਟ ਪੈਸਿਆਂ ਚ ਆਪਣੇ ਦੇਸੀ ਕਿਚਨ ਦਾ ਲੁਕ ਬਦਲਣਾ ਚਾਹੁੰਦੇ ਹੋ ਤਾਂ ਕੁਝ ਟ੍ਰਿਕਸ ਅਪਣਾ ਸਕਦੇ ਹੋ।

Kitchen Designs

1/5
ਕਿਚਨ ਅਰੇਂਜਮੈਂਟ: ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਦੀ ਰਸੋਈ ਵਿੱਚ ਸਾਰੀਆਂ ਚੀਜ਼ਾਂ ਸਲੀਕੇ ਨਾਲ ਰੱਖੀਆਂ ਜਾਣ ਤਾਂ ਤੁਸੀਂ ਕੁਝ ਇਦਾਂ ਦਾ ਆਈਡੀਆ ਰੀਕ੍ਰਿਏਟ ਕਰ ਸਕਦੇ ਹੋ
2/5
ਡੈਕੋਰੇਟਿਵ ਲਾਈਟਸ ਨਾਲ ਸਜਾਓ: ਕਿਸੇ ਵੀ ਚੀਜ਼ ਦੀ ਸਜਾਵਟ ਵਿੱਚ ਲਾਈਟ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਹ ਖ਼ੂਬਸੂਰਤੀ ਨੂੰ ਨਿਖਾਰ ਦਿੰਦਾ ਹੈ। ਰਸੋਈ ਦੀ ਦਿੱਖ ਨੂੰ ਬਦਲਣ ਲਈ ਨਾਰਮਲ ਲਾਈਟਸ ਨੂੰ ਹਟਾ ਕੇ ਡੈਕੋਰੇਟਿਵ ਲਾਈਟਸ ਲਗਾਓ। ਇਹ ਰਸੋਈ ਦੀ ਦਿੱਖ ਨੂੰ ਸ਼ਾਨਦਾਰ ਬਣਾ ਦੇਵੇਗਾ। ਫੈਂਸੀ ਲਾਈਟਾਂ ਰਸੋਈ ਦੀ ਦਿੱਖ ਨੂੰ ਵੱਖਰਾ ਬਣਾਉਣ ਦਾ ਕੰਮ ਕਰਦੀਆਂ ਹਨ।
3/5
ਕਲਰਫੁਲ ਕਿਚਨ: ਕਿਚਨ ਦੇ ਲੁਕ ਨੂੰ ਕੁਝ ਵੱਖਰਾ ਬਣਾਉਣ ਲਈ ਉਸ ਵਿੱਚ ਰੰਗਾਂ ਦਾ ਜਾਦੂ ਦਿਖਾਉਣਾ ਸਭ ਤੋਂ ਵੱਡੀ ਕਲਾ ਮੰਨੀ ਜਾਂਦੀ ਹੈ। ਆਪਣੀ ਰਸੋਈ ਲਈ ਹਮੇਸ਼ਾ ਡਾਰਕ ਅਤੇ ਲਾਈਟ ਸ਼ੇਡ ਕਲਰ ਕਾਮਬੀਨੇਸ਼ਨ ਚੁਣੋ। ਕਿਚਨ ਨੂੰ ਡਾਰਕ ਅਤੇ ਕੰਧਾਂ ਨੂੰ ਲਾਈਟ ਕਲਰ ਨਾਲ ਪੇਂਟ ਕਰਵਾ ਸਕਦੇ ਹੋ। ਚੰਗਾ ਕੋਮਬੀਨੇਸ਼ਨ ਕਿਚਨ ਦੀ ਸੁੰਦਰਤਾ ਵਿੱਚ ਨਿਖਾਰ ਲਿਆਉਂਦਾ ਹੈ।
4/5
ਰੈਕ ਹਟਾਓ, ਕੈਬਿਨੇਟ ਬਣਾਓ : ਜੇਕਰ ਤੁਸੀਂ ਪੁਰਾਣੀ ਰਸੋਈ ਦੇ ਰੈਕ ਨੂੰ ਦੇਖ ਕੇ ਬੋਰ ਹੋ ਗਏ ਹੋ ਅਤੇ ਇਸ ਨੂੰ ਮਾਡਰਨ ਲੁੱਕ ਦੇਣਾ ਚਾਹੁੰਦੇ ਹੋ ਤਾਂ ਸਾਮਾਨ ਰੱਖਣ ਲਈ ਸਟੋਨ ਰੈਕ ਦੀ ਬਜਾਏ ਲੱਕੜ ਦੀ ਕੈਬਿਨੇਟ ਬਣਾਓ। ਇਸ ਕਾਰਨ ਸਾਮਾਨ ਖਿਲਰਿਆ ਨਹੀਂ ਲੱਗਦਾ ਅਤੇ ਸਹੀ ਥਾਂ ‘ਤੇ ਰੱਖਿਆ ਰਹਿੰਦਾ ਹੈ। ਇਹ ਰਸੋਈ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕਰਦਾ ਹੈ।
5/5
ਫਾਇਰ ਸੇਫਟੀ 'ਤੇ ਫੋਕਸ ਕਰੋ : ਜੇਕਰ ਤੁਸੀਂ ਆਪਣੀ ਰਸੋਈ ਦੀ ਦਿੱਖ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਸ 'ਚ ਚਿਮਨੀ ਜ਼ਰੂਰ ਲਗਾਓ। ਇਸ ਨਾਲ ਅੱਗ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਇਹ ਆਧੁਨਿਕ ਰਸੋਈ 'ਚ ਧੂੰਏਂ ਨੂੰ ਦੂਰ ਕਰਨ 'ਚ ਵੀ ਕਾਫੀ ਮਦਦ ਕਰਦਾ ਹੈ। ਐਗਜ਼ਾਸਟ ਫੈਨ ਅਤੇ ਖਿੜਕੀ ਨਾਲੋਂ ਚਿਮਨੀ ਨੂੰ ਬਿਹਤਰ ਮੰਨੀ ਜਾਂਦੀ ਹੈ।
Sponsored Links by Taboola