Indian Railways: ਜੇਕਰ ਤੁਸੀਂ ਵੀ ਕਰਦੇ ਹੋ ਸਾਮਾਨ ਲੈ ਕੇ ਟ੍ਰੇਨ ਦਾ ਸਫਰ ਤਾਂ ਜਾਣ ਲਓ ਇਹ ਜ਼ਰੂਰੀ ਨਿਯਮ, ਰੇਲਵੇ ਨੇ ਦਿੱਤੀ ਜਾਣਕਾਰੀ
railway
1/5
Indian Railways Luggage Booking: ਆਉਣ ਵਾਲੇ ਦਿਨਾਂ 'ਚ ਜੇਕਰ ਤੁਸੀਂ ਵੀ ਟ੍ਰੇਨ ਚ ਸਫ਼ਰ ਕਰਨ ਦਾ ਪਲਾਨ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਜ਼ਰੂਰੀ ਖਬਰ ਹੈ। ਰੇਲਵੇ ਦੇ ਕਈ ਨਿਯਮ ਅਜਿਹੇ ਹਨ ਜਿਨ੍ਹਾਂ ਬਾਰੇ ਯਾਤਰੀਆਂ ਨੂੰ ਪਤਾ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਟ੍ਰੇਨ 'ਚ ਸਾਮਾਨ ਲੈ ਕੇ ਸਫਰ ਕਰਦੇ ਹੋ ਤਾਂ ਫਟਾਫਟ ਇਨ੍ਹਾਂ ਨਿਯਮਾਂ ਬਾਰੇ ਜਾਣ ਲਓ-
2/5
ਜੇਕਰ ਤੁਸੀਂ ਆਪਣੇ ਤੈਅ ਸਾਮਾਨ ਤੋਂ ਜ਼ਿਆਦਾ ਸਾਮਾਨ ਲੈ ਜਾਂਦੇ ਹੈ ਤਾਂ ਤੁਹਾਨੂੰ 6 ਗੁਣਾ ਜੁਰਮਾਨਾ ਪੈ ਸਕਦਾ ਹੈ।
3/5
ਰੇਲਵੇ ਦੇ ਨਿਯਮ ਮੁਤਾਬਕ ਤੁਸੀਂ ਇੱਕ ਤੈਅ ਸੀਮਾ ਤੱਕ ਹੀ ਸਾਮਾਨ ਲੈ ਜਾ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਕਿਹੜੇ ਕਲਾਸ 'ਚ ਤੁਸੀਂ ਕਿੰਨਾ ਸਮਾਨ ਤੁਸੀਂ ਲੈ ਜਾ ਸਕਦੇ ਹੋ। ਯਾਤਰੀ ਜਿਆਦਾ ਤੋਂ ਜਿਆਦਾ 50 ਕਿਲੋਗ੍ਰਾਮ ਤੱਕ ਦਾ ਹੀ ਸਾਮਾਨ ਲੈ ਜਾ ਸਕਦੇ ਹੋ। ਜੇਕਰ ਕਿਸੇ ਯਾਤਰੀ ਦੇ ਕੋਲ ਇਸ ਤੋਂ ਜ਼ਿਆਦਾ ਸਾਮਾਨ ਹੈ ਤਾਂ ਰੇਲਵੇ ਨਿਯਮ ਮੁਤਾਬਕ ਉਸ ਨੂੰ ਉਸ ਦਾ ਵੱਖਰਾ ਕਿਰਾਇਆ ਦੇਣਾ ਹੋਵੇਗਾ।
4/5
ਟ੍ਰੇਨ ਵਿੱਚ ਕਈ ਲੋਕ ਬਹੁਤ ਜ਼ਿਆਦਾ ਸਾਮਾਨ ਲੈ ਕੇ ਸਫਰ ਕਰਦੇ ਹਨ ਤਾਂ ਉਹ ਇਹ ਜਾਣ ਲੈਣ ਕਿ ਟ੍ਰੇਨ ਦੇ ਸਫਰ ਦੌਰਾਨ ਤੁਸੀਂ ਕਿੰਨਾ ਸਾਮਾਨ ਲੈ ਜਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
5/5
ਇਸ ਦੇ ਇਲਾਵਾ ਜੇਕਰ ਤੁਸੀਂ ਏੇਸੀ ਕੋਚ ਚ ਸਫ਼ਰ ਕਰ ਰਹੇ ਹੋ ਤਾਂ ਤੁਸੀਂ 70 ਕਿੱਲੋਗ੍ਰਾਮ ਤੱਕ ਦਾ ਸਾਮਾਨ ਆਪਣੇ ਨਾਲ ਲਾ ਕੇ ਜਾ ਸਕਦੇ ਹੋ।ਇਸ ਦਾ ਇਲਾਵਾ ਜੇਕਰ ਤੁਸੀਂ ਸਲੀਪਰ ਕਲਾਸ 'ਚ ਸਫਰ ਕਰ ਰਹੇ ਹੋ ਤਾਂ ਤੁਸੀਂ ਆਪਣੇ ਨਾਲ 40 ਕਿੱਲੋਗ੍ਰਾਮ ਤੱਕ ਦਾ ਹੀ ਸਮਾਨ ਲੈ ਜਾ ਸਕਦੇ ਹੋ। ਇਸ ਤੋਂ ਜ਼ਿਆਦਾ ਸਮਾਨ ਲੈ ਜਾਣ 'ਤੇ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਯਾਤਰਾ ਦੌਰਾਨ ਯਾਤਰੀ ਨੂੰ ਆਪਣੇ ਨਾਲ ਵਿਸਫੋਟਕ ਜਾਂ ਜਲਣਸ਼ੀਲ ਪਦਾਰਥ ਵੀ ਨਹੀਂ ਲੈ ਜਾ ਸਕਦੇ।
Published at : 06 Jan 2022 11:37 AM (IST)