Election Results 2024
(Source: ECI/ABP News/ABP Majha)
Valentine's Day Special: ਜਾਣੋ ਵੱਖ-ਵੱਖ ਰੰਗ ਦੇ ਗੁਲਾਬਾਂ ਦਾ ਕੀ ਹੈ ਮਹੱਤਵ, ਇੰਝ ਕਰੋ ਨਵੇਂ ਰਿਸ਼ਤੇ ਦੀ ਨਵੀਂ ਸ਼ੁਰੂਆਤ
Rose Day 2022: ਰੋਜ਼ ਡੇਅ ਨਾਲ ਪਿਆਰ ਦੇ ਤਿਉਹਾਰ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਰਹੀ ਹੈ। 7 ਤੋਂ 14 ਫ਼ਰਵਰੀ ਤੱਕ ਮਨਾਏ ਜਾਣ ਵਾਲੇ ਵੈਲੇਨਟਾਈਨ ਵੀਕ 'ਚ ਤੁਹਾਡੇ ਕੋਲ ਪੂਰਾ ਹਫ਼ਤਾ ਆਪਣੇ ਪਿਆਰ ਦੇ ਨਾਮ 'ਤੇ ਕਰਨ ਦਾ ਮੌਕਾ ਹੈ। ਇਹ ਤੁਹਾਡੇ ਲਈ ਆਪਣੇ ਸਾਥੀ ਨੂੰ ਦੱਸਣ ਦਾ ਮੌਕਾ ਹੈ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ। ਪੂਰੇ ਹਫ਼ਤੇ 'ਚ ਹਰ ਦਿਨ ਤੁਸੀਂ ਬਹੁਤ ਹੀ ਖਾਸ ਚਿੰਨ੍ਹਾਂ ਤੇ ਤਰੀਕਿਆਂ ਰਾਹੀਂ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ। ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਗੁਲਾਬ ਤੋਂ ਵੱਡਾ ਕੁਝ ਨਹੀਂ ਹੁੰਦਾ।
Download ABP Live App and Watch All Latest Videos
View In Appਪਿਆਰ ਦੀ ਗੱਲ ਕਰੀਏ ਤਾਂ ਹਰ ਰਿਸ਼ਤਾ ਹਰ ਇਨਸਾਨ ਲਈ ਨਵੇਂ ਰੂਪ 'ਚ ਹੁੰਦਾ ਹੈ। ਦੋਸਤ, ਗੁਆਂਢੀ, ਪਤੀ, ਪਤਨੀ, ਭੈਣ, ਭਰਾ, ਅਜਿਹੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ, ਜੋ ਸਾਡੇ ਲਈ ਬਹੁਤ ਖ਼ਾਸ ਹੁੰਦੇ ਹਨ। ਇਸੇ ਕਰਕੇ ਹਰ ਰਿਸ਼ਤੇ ਲਈ ਬਾਜ਼ਾਰ 'ਚ ਇਕ ਵੱਖਰੇ ਰੰਗ ਦਾ ਗੁਲਾਬ ਮੌਜੂਦ ਹੈ। ਇਨ੍ਹਾਂ ਗੁਲਾਬਾਂ ਨੂੰ ਤੁਸੀਂ ਆਪਣੇ ਰਿਸ਼ਤੇ ਮੁਤਾਬਕ ਆਪਣੇ ਖ਼ਾਸ ਲੋਕਾਂ ਨੂੰ ਦੇ ਸਕਦੇ ਹੋ।
ਦੋਸਤੀ ਦੀ ਸ਼ੁਰੂਆਤ ਰੋਜ਼ ਡੇਅ 'ਤੇ ਆਪਣੇ ਰਿਸ਼ਤਿਆਂ ਦੀ ਸੀਮਾ ਤੈਅ ਕਰਕੇ ਹੀ ਗੁਲਾਬ ਦਿਓ, ਤਾਂ ਜੋ ਤੁਹਾਡਾ ਪਿਆਰ ਹਮੇਸ਼ਾ ਲਾਲ ਗੁਲਾਬ, ਜੋ ਪਿਆਰ ਤੇ ਲਗਾਵ ਦਾ ਪ੍ਰਤੀਕ ਹੈ, ਵਾਂਗ ਖਿੜਿਆ ਰਹੇ। ਲਾਲ ਗੁਲਾਬ ਦੀ ਤੁਲਨਾ ਹਰ ਖੂਬਸੂਰਤ ਚੀਜ਼ ਨਾਲ ਕੀਤੀ ਜਾਂਦੀ ਹੈ। ਇਸ ਲਈ ਰੋਜ਼ ਡੇਅ 'ਤੇ ਕਿਸੇ ਨਾਲ ਆਪਣੀ ਖੂਬਸੂਰਤ ਦੋਸਤੀ ਦੀ ਸ਼ੁਰੂਆਤ ਜ਼ਰੂਰ ਕਰੋ। ਵੈਲੇਨਟਾਈਨ ਵੀਕ ਦੇ ਪਹਿਲੇ ਦਿਨ ਤੁਸੀਂ ਪਿਆਰ ਦੀਆਂ ਭਾਵਨਾਵਾਂ 'ਚ ਲਿਪਟੇ ਗੁਲਾਬ ਨਾਲ ਆਪਣੇ ਦਿਲ ਦੇ ਰਾਜ਼ ਦਾ ਇਜ਼ਹਾਰ ਕਰ ਸਕਦੇ ਹੋ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਬਾਜ਼ਾਰ 'ਚ ਕਈ ਰੰਗਾਂ ਦੇ ਗੁਲਾਬ ਮੌਜੂਦ ਹਨ। ਜਾਣੋ -
ਪੀਲਾ ਗੁਲਾਬ : ਜੇਕਰ ਤੁਸੀਂ ਆਪਣੇ ਅਜ਼ੀਜ਼ ਨੂੰ ਗੁਆਉਣਾ ਨਹੀਂ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਪੀਲਾ ਗੁਲਾਬ ਦਿਓ ਤੇ ਉਨ੍ਹਾਂ ਨੂੰ ਮਹਿਸੂਸ ਕਰੋ ਕਿ ਉਹ ਤੁਹਾਡੇ ਲਈ ਕਿੰਨੇ ਖ਼ਾਸ ਹਨ।
ਗੁਲਾਬੀ ਗੁਲਾਬ : ਗੁਲਾਬੀ ਗੁਲਾਬ ਕੋਮਲਤਾ, ਦੋਸਤੀ, ਨਿਮਰਤਾ, ਸ਼ੁਕਰਗੁਜ਼ਾਰੀ ਦੇ ਨਾਲ-ਨਾਲ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਜੇਕਰ ਤੁਸੀਂ ਅੱਜ ਪਹਿਲੀ ਵਾਰ ਕਿਸੇ ਨੂੰ ਮਿਲ ਰਹੇ ਹੋ ਤਾਂ ਆਪਣੇ ਨਾਲ ਗੁਲਾਬੀ ਗੁਲਾਬ ਲੈ ਜਾਣਾ ਨਾ ਭੁੱਲੋ।
ਚਿੱਟਾ ਗੁਲਾਬ : ਚਿੱਟੇ ਰੰਗ ਦਾ ਗੁਲਾਬ ਸ਼ੁੱਧਤਾ, ਮਾਸੂਮੀਅਤ ਤੇ ਬਿਨਾਂ ਸ਼ਰਤ ਪਿਆਰ ਨੂੰ ਦਰਸਾਉਂਦਾ ਹੈ। ਜੇ ਤੁਸੀਂ ਆਪਣੇ ਅਜ਼ੀਜ਼ ਨੂੰ ਮੁਆਫ਼ ਕਰਨਾ ਚਾਹੁੰਦੇ ਹੋ ਤਾਂ ਚਿੱਟਾ ਗੁਲਾਬ ਤੁਹਾਡੇ ਲਈ ਹੈ। ਇਸ ਰੋਜ਼ ਡੇਅ 'ਤੇ ਚਿੱਟੇ ਗੁਲਾਬ ਦੇ ਕੇ ਉਨ੍ਹਾਂ ਨੂੰ ਮਨਾਓ।
ਸੰਤਰੀ ਗੁਲਾਬ: ਸੰਤਰੀ ਰੰਗ ਦੇ ਗੁਲਾਬ ਕਿਸੇ ਦੇ ਮਨ ਦੇ ਜਨੂੰਨ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਕਿਸੇ ਨੂੰ ਬਹੁਤ ਪਿਆਰ ਕਰਦੇ ਹਨ। ਜੇਕਰ ਤੁਸੀਂ ਵੀ ਕਿਸੇ ਪ੍ਰਤੀ ਆਪਣੇ ਪਿਆਰ ਅਤੇ ਡੂੰਘੀਆਂ ਭਾਵਨਾਵਾਂ ਨੂੰ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਸੰਤਰੀ ਗੁਲਾਬ ਤੁਹਾਡੇ ਲਈ ਸਭ ਤੋਂ ਵਧੀਆ ਹੈ।
ਪੀਚ ਰੰਗ ਦਾ ਗੁਲਾਬ : ਜੇਕਰ ਤੁਸੀਂ ਕਿਸੇ ਦੀ ਸੁੰਦਰਤਾ ਜਾਂ ਨਿਮਰਤਾ ਦੀ ਕਦਰ ਕਰ ਸਕਦੇ ਹੋ ਤਾਂ ਪੀਚ ਰੰਗ ਦਾ ਗੁਲਾਬ ਗਿਫ਼ਟ ਕਰ ਸਕਦੇ ਹੋ। ਜੇਕਰ ਇਹ ਤੁਹਾਡਾ ਪਹਿਲਾ ਪਿਆਰ ਹੈ ਤੇ ਤੁਸੀਂ ਲਾਲ ਗੁਲਾਬ ਤੋਂ ਇਲਾਵਾ ਕੁਝ ਹੋਰ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਪੀਚ ਰੰਗ ਦਾ ਗੁਲਾਬ ਸਭ ਤੋਂ ਵਧੀਆ ਆਪਸ਼ਨ ਹੈ।
ਲੈਵੈਂਡਰ ਕਲਰ ਦਾ ਗੁਲਾਬ : ਲੈਵੇਂਡਰ ਕਲਰ ਦੇ ਗੁਲਾਬ ਦਾ ਮਿਲਣਾ ਉਂਜ ਕਾਫ਼ੀ ਮੁਸ਼ਕਲ ਹੈ ਪਰ ਜੇਕਰ ਤੁਹਾਨੂੰ ਪਹਿਲੀ ਨਜ਼ਰ 'ਚ ਹੀ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਜ਼ਾਹਰ ਕਰਨ ਲਈ ਇਸ ਰੰਗ ਦਾ ਗੁਲਾਬ ਚੁਣੋ। ਇਹ ਗੁਲਾਬ ਤੁਹਾਡੀ ਚਾਹਤ ਨੂੰ ਦਿਖਾਏਗਾ।
ਲਾਲ ਗੁਲਾਬ: ਬੇਸ਼ੱਕ ਤੁਸੀਂ ਸਾਰੇ ਲਾਲ ਗੁਲਾਬ ਬਾਰੇ ਜਾਣਦੇ ਹੋਵੋਗੇ। ਲਾਲ ਗੁਲਾਬ ਸੱਚੇ ਪਿਆਰ ਦਾ ਪ੍ਰਤੀਕ ਹੈ। ਜੇਕਰ ਤੁਸੀਂ ਕਿਸੇ ਨੂੰ ਸੱਚੇ ਦਿਲ ਨਾਲ ਪਿਆਰ ਕਰਦੇ ਹੋ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਲਾਲ ਗੁਲਾਬ ਦੇਣਾ ਨਾ ਭੁੱਲੋ।
ਕਾਲਾ ਗੁਲਾਬ: ਕਾਲਾ ਗੁਲਾਬ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਵੀ ਹੈ। ਇਹ ਦੁਸ਼ਮਣੀ ਦਰਸਾਉਂਦਾ ਹੈ, ਪਰ ਕਾਲੇ ਗੁਲਾਬ ਵੱਲ ਧਿਆਨ ਨਾ ਦੇਣਾ ਬਿਹਤਰ ਹੈ। ਪਿਆਰ ਦੇ ਇਸ ਤਿਉਹਾਰ 'ਤੇ ਦੁਸ਼ਮਣੀ ਦਾ ਕੀ ਕੰਮ ਹੈ? ਹੋ ਸਕੇ ਤਾਂ ਇਸ ਦਿਨ ਦੁਸ਼ਮਣੀ ਭੁੱਲ ਕੇ ਨਵੀਂ ਦੋਸਤੀ ਸ਼ੁਰੂ ਕਰੋ।