Men Secrets: ਪੁਰਸ਼ਾਂ ਨੂੰ ਇਸ ਗੱਲ ਦਾ ਰਹਿੰਦਾ ਵੱਧ ਖਤਰਾ! ਜਾਣੋ ਕਿਹੜੇ ਰਾਜ਼ ਖੁੱਲ੍ਹਣ ਤੋਂ ਡਰਦੇ
ਚਾਣਕਿਆ ਦੀਆਂ ਨੀਤੀਆਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਵੀ ਤਰੱਕੀ ਦੀ ਪੌੜੀ ਚੜ੍ਹ ਸਕਦੇ ਹੋ, ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹੋ ਅਤੇ ਸਮਾਜ ਵਿੱਚ ਇੱਜ਼ਤ-ਮਾਣ ਪ੍ਰਾਪਤ ਕਰ ਸਕਦੇ ਹੋ।
Download ABP Live App and Watch All Latest Videos
View In Appਅਸੀਂ ਸਾਰੇ ਇੱਕ ਸਮਾਜਿਕ ਮਾਹੌਲ ਵਿੱਚ ਰਹਿੰਦੇ ਹਾਂ। ਇਸ ਲਈ ਹਰ ਵਿਅਕਤੀ ਲਈ ਆਪਣੇ ਪਰਿਵਾਰ ਵਿੱਚ ਹੀ ਨਹੀਂ ਸਗੋਂ ਸਮਾਜ ਵਿੱਚ ਵੀ ਆਪਣੀ ਇੱਜ਼ਤ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ।
ਘਰ-ਪਰਿਵਾਰ ਜਾਂ ਪਤਨੀ ਨਾਲ ਜੁੜੀਆਂ ਗੱਲਾਂ: ਪੁਰਸ਼ਾਂ ਨੂੰ ਕਦੇ ਵੀ ਘਰ-ਪਰਿਵਾਰ ਅਤੇ ਝਗੜਿਆਂ ਨਾਲ ਸਬੰਧਤ ਕਿਸੇ ਵੀ ਮਾਮਲੇ ਬਾਰੇ ਬਾਹਰਲੇ ਲੋਕਾਂ ਨੂੰ ਨਹੀਂ ਦੱਸਣਾ ਚਾਹੀਦਾ। ਇਸ ਦੇ ਨਾਲ ਹੀ, ਗੁੱਸੇ 'ਚ ਆ ਕੇ ਆਪਣੀ ਪਤਨੀ ਦੇ ਚਰਿੱਤਰ, ਵਿਵਹਾਰ ਜਾਂ ਆਦਤਾਂ ਬਾਰੇ ਕਿਸੇ ਨੂੰ ਵੀ ਨਾ ਦੱਸੋ। ਧਿਆਨ ਰਹੇ ਕਿ ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਸਾਂਝਾ ਕਰਦੇ ਹੋ ਤਾਂ ਉਸ ਸਮੇਂ ਤਾਂ ਕੁਝ ਨਹੀਂ ਹੋ ਸਕਦਾ ਪਰ ਬਾਅਦ 'ਚ ਇਸ ਦਾ ਨਤੀਜਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ।
ਅਪਮਾਨ ਨੂੰ ਗੁਪਤ ਰੱਖੋ: ਜੇਕਰ ਕਦੇ ਕਿਸੇ ਗੱਲ ਨੂੰ ਲੈ ਕੇ ਤੁਹਾਡੀ ਬੇਇੱਜ਼ਤੀ ਹੋਈ ਹੈ, ਤਾਂ ਮਜ਼ਾਕ ਵਿਚ ਵੀ ਅਜਿਹੀ ਗੱਲ ਕਿਸੇ ਨਾਲ ਸਾਂਝੀ ਨਾ ਕਰੋ। ਆਮ ਤੌਰ 'ਤੇ ਲੋਕ ਮਜ਼ਾਕ ਕਰਦੇ ਹੋਏ ਅਜਿਹੀਆਂ ਗੱਲਾਂ ਆਪਣੇ ਕਰੀਬੀਆਂ ਨੂੰ ਦੱਸਦੇ ਹਨ। ਪਰ ਜਿੰਨਾ ਜ਼ਿਆਦਾ ਤੁਸੀਂ ਅਜਿਹੀਆਂ ਗੱਲਾਂ ਨੂੰ ਗੁਪਤ ਰੱਖੋਗੇ, ਓਨਾ ਹੀ ਚੰਗਾ ਹੈ। ਇਸ ਲਈ, ਜੇਕਰ ਤੁਸੀਂ ਕਦੇ ਅਪਮਾਨ ਦਾ ਕੌੜਾ ਘੁੱਟ ਪੀ ਲਿਆ ਹੈ, ਤਾਂ ਇਸਨੂੰ ਆਪਣੇ ਸੀਨੇ ਵਿੱਚ ਦੱਬ ਲਓ।
ਪੈਸੇ ਨਾਲ ਜੁੜੀਆਂ ਗੱਲਾਂ: ਪੈਸਾ ਤੁਹਾਨੂੰ ਸਾਰਥਕ ਅਤੇ ਸਮਰੱਥ ਬਣਾਉਂਦਾ ਹੈ। ਅੱਜ ਦੇ ਸਮੇਂ ਵਿੱਚ ਪੈਸਾ ਹਰ ਵਿਅਕਤੀ ਦੀ ਤਾਕਤ ਹੈ। ਇਸ ਲਈ, ਆਪਣੀ ਵਿੱਤੀ ਸਥਿਤੀ ਜਾਂ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਕਿਸੇ ਨੂੰ ਨਾ ਦੱਸੋ।
ਇਸ ਤਰ੍ਹਾਂ ਕਰਨ ਨਾਲ ਸਮਾਜ ਵਿੱਚ ਤੁਹਾਡੀ ਇੱਜ਼ਤ ਘੱਟ ਜਾਂਦੀ ਹੈ ਅਤੇ ਜਦੋਂ ਹੋਰ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਤਾਂ ਉਹ ਵੀ ਤੁਹਾਡੇ ਤੋਂ ਦੂਰ ਰਹਿੰਦੇ ਹਨ ਤਾਂ ਜੋ ਤੁਸੀ ਉਨ੍ਹਾਂ ਤੋਂ ਪੈਸੇ ਨਾ ਮੰਗੋ।