Election Results 2024
(Source: ECI/ABP News/ABP Majha)
ਆਖਰ ਬੀਅਰ, ਵ੍ਹਿਸਕੀ, ਰੰਮ, ਵਾਈਨ, ਜਿਨ, ਸਕੌਚ 'ਚ ਕੀ ਫ਼ਰਕ? ਪੀਣ ਤੋਂ ਪਹਿਲਾਂ ਜਾਣ ਲਵੋ ਅਸਲੀਅਤ
ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਪਰ ਫਿਰ ਵੀ ਕਈ ਮੁਲਕਾਂ ਅੰਦਰ ਇਹ ਭੋਜਨ ਦਾ ਇੱਕ ਹਿੱਸਾ ਹੈ। ਭਾਰਤ ਵਰਗੇ ਦੇਸ਼ ਵਿੱਚ ਵੀ ਸ਼ਰਾਬ ਧੜੱਲੇ ਨਾਲ ਪੀਤੀ ਜਾਂਦੀ ਹੈ, ਬੇਸ਼ੱਕ ਇਸ ਨੂੰ ਮਾੜਾ ਮੰਨਿਆ ਜਾਂਦਾ ਹੈ। ਭਾਰਤੀ ਸ਼ਰਾਬ ਪੀਣ ਦੇ ਸ਼ੌਕੀਨ ਜ਼ਰੂਰ ਹਨ ਪਰ ਇਨ੍ਹਾਂ ਨੂ ਸ਼ਰਾਬ ਬਾਰੇ ਜਾਣਕਾਰੀ ਬਹੁਤੀ ਨਹੀਂ ਹੁੰਦੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬੀਅਰ, ਵਾਈਨ, ਸਕੌਚ, ਵੋਦਕਾ (Beer, Whisky, Rum, Wine, Scotch, Vodka) ਵਿਚਾਲੇ ਕੀ ਫਰਕ ਹੈ।
Download ABP Live App and Watch All Latest Videos
View In Appਦਰਅਸਲ ਮੋਟੇ ਸ਼ਬਦਾਂ ਵਿੱਚ Beer, Whisky, Rum, Wine, Scotch, Vodka ਸਭ ਸ਼ਰਾਬ ਹੀ ਹਨ ਪਰ ਇਨ੍ਹਾਂ ਨੂੰ ਬਣਾਉਣ ਦੇ ਤਰੀਕੇ ਤੇ ਇਨ੍ਹਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵੱਖ-ਵੱਖ ਹੁੰਦੀ ਹੈ। ਅੱਜ ਆਖਰਕਾਰ ਜਾਣ ਲਵੋ ਵੱਖੋ-ਵੱਖਰੇ ਡ੍ਰਿੰਕ ਵਿੱਚ ਕੀ ਫ਼ਰਕ ਹੁੰਦਾ ਹੈ:
Beer: ਮਾਲਟ (ਜੌਂ, ਕਣਕ ਆਦਿ) ਬੀਅਰ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਮੁੱਖ ਸਮੱਗਰੀ ਹੈ। ਬੀਅਰ ਬਣਾਉਣ ਦੀ ਪ੍ਰਕਿਰਿਆ ਨੂੰ ਬ੍ਰਿਊਇੰਗ (Brewing) ਕਿਹਾ ਜਾਂਦਾ ਹੈ। ਮਾਲਟਡ ਜੌਂ (Malted Barley) ਦਾ ਫਰਮੈਂਟੇਸ਼ਨ ਬੀਅਰ ਬਣਾਉਣ ਦੀ ਸਭ ਤੋਂ ਆਮ ਪ੍ਰਕਿਰਿਆ ਹੈ।
Wine: ਵਾਈਨ ਵਿਚ ਪ੍ਰਯੋਗ ਕਰਨ ਵਾਲੀ ਮੁੱਖ ਸਮੱਗਰੀ ਅੰਗੂਰ ਦਾ ਫਲ ਹੈ। ਫਲਾਂ ਦਾ ਜੂਸ ਵਾਈਨ ਬਣਾਉਣ ਲਈ ਫ਼ਰਮੈਂਟ ਕੀਤਾ ਜਾਂਦਾ ਹੈ।
Brandy: ਬ੍ਰਾਂਡੀ ਦਰਅਸਲ, ਵਾਈਨ ਨੂੰ Distill ਕਰ ਕੇ ਬਣਾਈ ਜਾਂਦੀ ਹੈ।
Champagne: ਸ਼ੈਂਪੇਨ ਅਸਲ ਵਿੱਚ ਸਪਾਰਕਲਿੰਗ ਵਾਈਨ ਦੀ ਇਕ ਕਿਸਮ ਹੁੰਦੀ ਹੈ। ਇਹ ਅੰਗੂਰ ਦੇ ਸੈਕੰਡਰੀ ਫਰਮੈਂਟੇਸ਼ਨ (Secondary Fermentation) ਤੋਂ ਬਣਾਈ ਜਾਂਦੀ ਹੈ, ਜਿਸ ਕਾਰਨ ਇਸ ਵਿੱਚ ਇੱਕ ਫਿਜ਼ (Fizz) ਆਉਂਦਾ ਹੈ। ਇਸ ਨੂੰ ਪੀਣ ਦੀ ਸ਼ੁਰੂਆਤ ਫਰਾਂਸ ਦੇ ਸ਼ੈਂਪੇਨ ਜ਼ਿਲ੍ਹੇ ਵਿੱਚ ਹੋਈ ਸੀ।
Scotch: ਇਹ ਇਕ ਕਿਸਮ ਦੀ ਵਿਸਕੀ ਹੈ ਜੋ ਸਕਾਟਲੈਂਡ ਵਿੱਚ ਬਣਦੀ ਹੈ। ਇਹ ਵਿਸਕੀ ਓਕ ਕਾਸਕਸ (Oak Casks) ਵਿੱਚ ਘੱਟੋ-ਘੱਟ 3 ਸਾਲਾਂ ਲਈ ਰੱਖੀ ਜਾਂਦੀ ਹੈ।
Vodka: ਵੋਦਕਾ ਵਿਚ ਪ੍ਰਯੋਗ ਕਰਨ ਵਾਲੀ ਮੁੱਖ ਸਮੱਗਰੀ ਅਨਾਜ (ਕਣਕ, ਜੌਂ ਆਦਿ) ਮੈਸ਼ ਜਾਂ ਆਲੂ ਹੁੰਦੇ ਹਨ। ਗਰੇਨ ਮੈਸ਼ (Grain Mash) ਨੂੰ ਫਰਮੈਂਟ ਕਰ ਕੇ Distill ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਵੋਦਕਾ ਨੂੰ ਬਣਾਇਆ ਜਾਂਦਾ ਹੈ।
Whiskey: ਵਿਸਕੀ ਵਿਚ ਵਰਤੀ ਜਾਂਦੀ ਮੁੱਖ ਸਮੱਗਰੀ ਹੈ ਫ਼ਰਮੈਂਟਡ ਅਨਾਜ (ਕਣਕ, ਜੌਂ ਆਦਿ Fermented Grain)। ਇਸ ਦਾ Mash ਕੁਝ ਸਮੇਂ ਲਈ ਓਕ ਕਾਸਕਸ (Oak Casks) ਵਿੱਚ ਰੱਖਿਆ ਜਾਂਦਾ ਹੈ।
Bourbon: ਇਹ ਅਮੈਰਿਕਨ ਵਿਸਕੀ ਹੈ। ਇਸ ਵਿੱਚ ਘੱਟੋ-ਘੱਟ 51% ਮੱਕੀ ਹੁੰਦੀ ਹੈ।
Rum: ਰਮ ਵਿਚ ਪ੍ਰਮੁੱਖ ਰੂਪ ਵਿਚ ਵਰਤੀਆਂ ਜਾਂਦੀਆਂ ਚੀਜ਼ਾਂ ਹਨ ਗੰਨੇ ਦਾ ਰਸ ਜਾਂ ਸ਼ੀਰਾ (Moasses)। Molasses ਨੂੰ Distill ਕਰ ਕੇ Rum ਤਿਆਰ ਕੀਤੀ ਜਾਂਦੀ ਹੈ।
Gin: ਇਹ ਇਕ Distilled Spirit ਹੈ, ਜਿਸ ਦਾ ਇਕ ਬਹੁਤ ਹੀ ਵੱਖਰਾ ਸੁਆਦ ਹੁੰਦਾ ਹੈ, ਕਿਉਂ? ਜੁਨੀਪਰ ਬੇਰੀਜ਼ (Juniper Berries)। ਅਨਾਜ ਮੈਸ਼ (Grain Mash) ਨੂੰ ਪਹਿਲਾਂ Distill ਕੀਤਾ ਜਾਂਦਾ ਹੈ, ਫਿਰ ਇਸਨੂੰ ਬੋਟੈਨਿਕਲਜ਼ ਤੇ ਜੂਨੀਪਰ ਬੇਰੀਜ਼ ਨਾਲ ਦੋਬਾਰਾ Distill ਜਾਂਦਾ ਹੈ।
Tequila: ਟਕੀਲਾ ਦਾ ਜਨਮ ਮੈਕਸੀਕੋ ਵਿੱਚ ਹੋਇਆ ਸੀ। ਇਸ ਨੂੰ ਬਣਾਉਣ ਲਈ, Blue Agave ਪੌਦੇ ਨੂੰ Distill ਕੀਤਾ ਜਾਂਦਾ ਹੈ। ਇਹ ਪੌਦਾ ਸਿਰਫ ਮੈਕਸੀਕੋ ਵਿਚ ਉੱਗਦਾ ਹੈ।
Feni: ਫੈਨੀ ਭਾਰਤ ਦੇ ਗੋਆ ਰਾਜ ਵਿਚ ਬਣਦੀ ਹੈ। ਇਸ ਨੂੰ ਬਣਾਉਣ ਲਈ ਕਾਜੂ ਅਤੇ ਨਾਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ।