ਪੰਜਾਬ ਦਾ ਅਜਿਹਾ ਪਿੰਡ ਜਿੱਥੇ 85 ਫੀਸਦੀ ਲੋਕਾਂ ਨੇ ਕੀਤੀ ਝੋਨੇ ਦੀ ਸਿੱਧੀ ਬਿਜਾਈ

VideoCapture_20210603-152219

1/6
ਬਠਿੰਡੇ ਜ਼ਿਲ੍ਹੇ ਦਾ ਭੋਖੜਾ ਪਿੰਡ ਪੰਜਾਬ ਦਾ ਅਜਿਹਾ ਪਿੰਡ ਬਣ ਗਿਆ ਹੈ ਜਿੱਥੇ 85 ਫੀਸਦੀ ਲੋਕਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।
2/6
ਕਰੋਨਾ ਮਹਾਂਮਾਰੀ ਦੇ ਚੱਲਦੇ ਪਿੰਡ ਬਾਹਰੀ ਲੇਬਰ ਨਹੀਂ ਪੁੱਜੀ। ਇਸ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ।
3/6
ਇਸ ਕੰਮ ਲਈ ਨਾ ਹੀ ਕੋਈ ਖੇਤੀਬਾੜੀ ਅਧਿਕਾਰੀਆਂ ਨੇ ਮਸ਼ੀਨ ਦਿੱਤੀ ਤੇ ਨਾ ਹੀ ਸਰਕਾਰ ਵੱਲੋਂ ਕੋਈ ਸਬਸਿਡੀ ਮਿਲੀ ਹੈ।
4/6
ਪਹਿਲਾਂ ਇੱਕ ਕਿੱਲੇ ਮਗਰ ਲੇਬਰ ਲਾ ਕੇ 5 ਹਜਾਰ ਰੁਪਏ ਤੋਂ ਵੱਧ ਖਰਚਾ ਆਉਂਦਾ ਸੀ। ਹੁਣ ਖੁਦ ਸਿੱਧੀ ਬਿਜਾਈ ਕਰ ਸਿਰਫ 1 ਹਜਾਰ ਰੁਪਏ ਦੇ ਕਰੀਬ ਖਰਚਾ ਆਉਂਦਾ ਹੈ। ਅੱਜ ਦੇ ਸਮੇਂ ਵਿੱਚ 85 ਪ੍ਰਤੀਸ਼ਤ ਪਿੰਡ ਵਾਸੀਆਂ ਨੇ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਹੈ।
5/6
ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਜ਼ਹਿਰ ਕਰਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਕਰਕੇ ਕਿਸਾਨ ਦਿੱਲੀ ਮਰ ਰਿਹਾ ਹੈ ਤੇ ਦੂਜਾ ਅਸੀਂ ਇੱਥੇ ਕਰੋਨਾ ਕਰਕੇ ਲੇਬਰ ਨਹੀਂ ਪੁੱਜੀ।
6/6
ਖੇਤੀਬਾੜੀ ਵਿਭਾਗ ਦੇ ਮੁਖੀ ਬਹਦੂਰ ਸਿੰਘ ਨੇ ਕਿਹਾ ਇੱਕ ਜੂਨ ਤੋਂ ਸਿੱਧੀ ਬਿਜਾਈ ਸ਼ੁਰੂ ਹੈ ਤੇ 10 ਜੂਨ ਤੋਂ ਲੇਬਰ ਵੱਲੋਂ ਪਨੀਰੀ ਜਰੀਏ ਬਿਜਾਈ ਸ਼ੁਰੂ ਹੈ।
Sponsored Links by Taboola