ਨੌਜਵਾਨਾਂ ਲਈ ਬੈਂਕਰ ਬਣਿਆ ਮਿਸਾਲ, ਨੌਕਰੀ ਦੇ ਨਾਲ ਕਰ ਰਿਹਾ ਸਭ ਤੋਂ ਮਹਿੰਗੇ ਫਲ ਦੀ ਖੇਤੀ
ਪਿੰਡ ਅਨਮੋਲ ਵਿੱਚ ਰਹਿਣ ਵਾਲਾ ਸੁਖਜਿੰਦਰ ਸਿੰਘ ਉਨ੍ਹਾਂ ਲੋਕਾਂ ਲਈ ਮਿਸਾਲ ਬਣਕੇ ਪੈਦਾ ਹੋਇਆ ਹੈ ਜੋ ਖੇਤੀ ਵਿੱਚ ਕੋਈ ਤਬਦੀਲੀ ਲਿਆਉਣਾ ਚਾਹੁੰਦੇ ਹਨ।
Download ABP Live App and Watch All Latest Videos
View In Appਸੁਖਜਿੰਦਰ ਦਾ ਕਹਿਣਾ ਹੈ ਕਿ ਉਸਨੂੰ ਪਹਿਲਾਂ ਤੋਂ ਹੀ ਖੇਤੀ ਦਾ ਸ਼ੌਕ ਸੀ ਤਾਂ ਉਸਨੇ ਆਪਣੇ ਦੋਸਤਾਂ ਦੀ ਮਦਦ ਨਾਲ ਗੁਜਰਾਤ ਤੋਂ ਡਰੈਗਨ ਫਰੂਟ ਮੰਗਵਾ ਕੇ ਆਪਣੇ ਖੇਤ ਵਿੱਚ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ।
ਡਰੈਗਨ ਫਰੂਟ ਸ਼ਹਿਰ ਵਿੱਚ ਵਿਕਣ ਵਾਲਾ ਸਭ ਤੋਂ ਮਹਿੰਗਾ ਫਲ ਹੈ ਕਿਉਂਕਿ ਇਸ ਵਿੱਚ ਬਹੁਤ ਤਰ੍ਹਾਂ ਦੇ ਪ੍ਰੋਟੀਨ ਪਾਏ ਜਾਂਦੇ ਹਨ।
ਸੁਖਵਿੰਦਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਡਰੈਗਨ ਫਰੂਟ ਦੀ ਡਿਮਾਂਡ ਜ਼ਿਆਦਾ ਵਧੇਗੀ ਅਤੇ ਆਨਲਾਇਨ ਵੀ ਇਸਦੀ ਮਾਰਕੇਟਿੰਗ ਕੀਤੀ ਜਾ ਸਕਦੀ ਹੈ।
ਇਸਦੇ ਬਾਰੇ ਵਿੱਚ ਉਹ ਆਨਲਾਇਨ ਵੀ ਪਤਾ ਕਰ ਰਿਹਾ ਹੈ।ਬੈਂਕ ਦੀ ਡਿਊਟੀ ਤੋਂ ਬਾਅਦ ਘਰ ਆ ਕੇ ਸੁਖਜਿੰਦਰ ਸਿੱਧਾ ਆਪਣੇ ਖੇਤ ਜਾਂਦਾ ਹੈ ਅਤੇ ਆਪਣੀ ਡਰੈਗਨ ਫਰੂਟ ਦੀ ਖੇਤੀ ਦੀ ਸੰਭਾਲ ਕਰਦਾ ਹੈ।
ਉਸਦਾ ਕਹਿਣਾ ਹੈ ਕਿ ਲੋਕ ਜਿੰਮ ਜਾਂਦੇ ਹਨ ਗਰਾਉਂਡ ਜਾਂਦੇ ਹਨ ਅਤੇ ਉਹ ਆਪਣੇ ਖੇਤ ਵਿੱਚ ਆਪਣੀ ਸ਼ਰੀਰਕ ਕਸਰਤ ਕੰਮ ਕਰਕੇ ਕਰਦਾ ਹੈ।
ਡਰੈਗਨ ਫਰੂਟ ਦੇ ਨਾਲ ਸੁਖਜਿੰਦਰ ਨੇ ਫਲਾਂ ਦੇ ਬੂਟੇ ਲਗਾਏ ਹਨ ਕਿਉਂਕਿ ਉਸਦਾ ਕਹਿਣਾ ਕਿ ਜੇਕਰ ਡਰੈਗਨ ਫਰੂਟ ਦਾ ਰਿਜਲਟ ਵਧੀਆ ਨਾ ਆਇਆ ਤਾਂ ਬੈਕਅਪ ਲਈ ਉਸਦੇ ਕੋਲ ਫਰੂਟ ਦੇ ਬੂਟੇ ਉਸਦੀ ਭਰਪਾਈ ਕਰ ਦੇਣਗੇ।
ਉਹ ਖੇਤੀਬਾੜੀ ਵਿਭਾਗ ਤੋਂ ਵੀ ਜਾਣਕਾਰੀ ਹਾਸਲ ਕਰਣ ਦਾ ਇੱਛਕ ਹੈ ਪਰ ਉਸਨੇ ਜ਼ਿਆਦਾ ਜਾਣਕਾਰੀ ਆਨਲਾਇਨ ਹੀ ਇਸਦੇ ਬਾਰੇ ਵਿੱਚ ਇਕੱਠੀ ਕੀਤੀ।
ਸੁਖਜਿੰਦਰ ਨੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜੋ ਖੇਤੀ ਛੱਡ ਕੇ ਬਾਹਰ ਜਾ ਰਹੇ ਹਨ ਕਿ ਉਨ੍ਹਾਂ ਨੂੰ ਖੇਤੀ ਵਿੱਚ ਵੀ ਏਕਸਪੇਰਿਮੇਂਟ ਕਰਨੇ ਚਾਹੀਦੇ ਹਨ।
ਸਾਰਿਆਂ ਲਈ ਵਿਦੇਸ਼ ਜ਼ਰੂਰੀ ਨਹੀਂ ਅਸੀਂ ਖੇਤੀ ਵਿੱਚ ਵੀ ਮਿਹਨਤ ਕਰ ਕੇ ਇਸ ਨੂੰ ਨਵੀਂ ਦਿਸ਼ਾ ਦੇ ਸੱਕਦੇ ਹਾਂ।