Arbi Farming Tips: ਇਸ ਤਰਕੀਬ ਨਾਲ ਕਰੋ ਅਰਬੀ ਦੀ ਖੇਤੀ, ਚੰਗੇ ਝਾੜ ਨਾਲ ਹੋਵੇਗਾ ਸ਼ਾਨਦਾਰ ਮੁਨਾਫ਼ਾ
ਅਰਬੀ ਦੇ ਖੇਤੀ ਆਮ ਤੌਰ ‘ਤੇ ਅਫਰੀਕੀ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਲਈ 21-27 ਡਿਗਰੀ ਔਸਤ ਤਾਪਮਾਨ ਦੀ ਲੋੜ ਹੁੰਦੀ ਹੈ।
Download ABP Live App and Watch All Latest Videos
View In Appਅਰਬੀ ਵਿੱਚ ਵਿਟਾਮਿਨ ਏ, ਕੈਲਸ਼ੀਅਮ ਅਤੇ ਆਇਰਨ ਹੁੰਦਾ ਹੈ। ਲੋਕਾਂ ਨੂੰ ਅਰਬੀ ਦੀ ਸਬਜ਼ੀ ਕਾਫੀ ਪਸੰਦ ਹੁੰਦੀ ਹੈ। ਗਰਮੀਆਂ ਵਿੱਚ ਇਸ ਦਾ ਖੂਬ ਮੰਗ ਹੁੰਦੀ ਹੈ।
ਅਰਬੀ ਦੀ ਕਾਸ਼ਤ ਕਰਨ ਲਈ ਖੇਤ ਦੀ ਚੰਗੀ ਤਰ੍ਹਾਂ ਵਾਹੀ ਕਰੋ। ਇਸ ਦੇ ਨਾਲ ਹੀ ਖੇਤ ਨੂੰ ਚੰਗੀ ਤਰ੍ਹਾਂ ਨਾਲ ਪੁੱਟ ਲਓ। ਅਰਬੀ ਦੀ ਬਿਜਾਈ ਫਰਵਰੀ ਵਿੱਚ ਅਤੇ ਸਾਉਣੀ ਦੇ ਮੌਸਮ ਵਿੱਚ ਜੂਨ ਵਿੱਚ ਕਰਨ ਦਾ ਸਹੀ ਸਮਾਂ ਹੈ।
ਅਰਬੀ ਦੀ ਬਿਜਾਈ ਲਾਈਨਾਂ ਵਿੱਚ ਕਰਨੀ ਚਾਹੀਦੀ ਹੈ। ਅਰਬੀ ਦੀ ਇੱਕ ਲਾਈਨ ਦੀ ਦੂਰੀ ਦੂਜੀ ਲਾਈਨ ਤੋਂ 45 ਸੈਂਟੀਮੀਟਰ ਰੱਖੋ ਅਤੇ ਇੱਕ ਪੌਦੇ ਦੀ ਦੂਜੇ ਪੌਦੇ ਤੋਂ 30 ਸੈਂਟੀਮੀਟਰ ਦੀ ਦੂਰੀ ਰੱਖੋ।
ਬਿਜਾਈ ਤੋਂ 5-6 ਦਿਨਾਂ ਬਾਅਦ ਸਿੰਚਾਈ ਕਰੋ। ਇਸ ਤੋਂ ਬਾਅਦ 9-10 ਦਿਨਾਂ ਬਾਅਦ ਰੁਕ-ਰੁਕ ਕੇ ਸਿੰਚਾਈ ਕਰਦੇ ਰਹੋ। ਬਿਜਾਈ ਤੋਂ 5-6 ਮਹੀਨਿਆਂ ਵਿੱਚ ਫ਼ਸਲ ਤਿਆਰ ਹੋ ਜਾਂਦੀ ਹੈ।
ਅਰਬੀ ਦੀ ਕਾਸ਼ਤ ਇੱਕ ਹੈਕਟੇਅਰ ਵਿੱਚ 250 ਤੋਂ 300 ਕੁਇੰਟਲ ਦੇ ਕਰੀਬ ਝਾੜ ਦਿੰਦੀ ਹੈ। ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਨਾਫ਼ਾ ਮਿਲਦਾ ਹੈ।