ਕੰਬਾਇਨ ਮਾਲਕਾਂ ਦਾ ਸਰਕਾਰ ਖਿਲਾਫ ਮੋਰਚਾ, ਸਰਕਾਰ ਦੀ ਇਸ ਸ਼ਰਤ ਤੋਂ ਦੁਖੀ
1/4
ਇਸ ਸਿਸਟਮ ਤੋਂ ਬਿਨਾਂ ਕਟਾਈ ਕਰਨ ਵਾਲੇ ਕੰਬਾਇਨ ਮਾਲਕਾਂ ਨੂੰ 50 ਹਜ਼ਾਰ ਤੋਂ 75,000 ਰੁਪਏ ਤਕ ਜ਼ੁਰਮਾਨਾ ਹੋ ਸਕਦਾ ਹੈ।
2/4
ਗੁਰਦਾਸਪੁਰ: ਕੰਬਾਇਨ ਮਾਲਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਵਜੋਂ 300 ਦੇ ਕਰੀਬ ਕੰਬਾਇਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕੰਬਾਇਨ ਮਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਦੋਹਰੀ ਮਾਰ ਪੈ ਰਹੀ ਹੈ। ਸਰਕਾਰ ਸਾਡੇ ਕੋਲੋਂ ਜਬਰੀ SMS (Super Straw Management System) ਜੰਤਰ ਲਵਾ ਰਹੀ ਹੈ। ਕਿਸਾਨ SMS ਵਾਲੀ ਕੰਬਾਇਨ ਕੋਲੋਂ ਕਟਾਈ ਨਹੀਂ ਕਰਵਾ ਰਿਹਾ।
3/4
Super Straw Management System ਉਹ ਪੁਰਜਾ ਹੈ ਜੋ ਝੋਨਾ ਵੱਡਦੇ ਸਮੇਂ ਰਹਿੰਦ ਖੂੰਹਦ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਦਿੰਦਾ ਹੈ ਤੇ ਪੂਰੇ ਖੇਤ 'ਚ ਇਕਸਾਰ ਖਿਲਾਰ ਦਿੰਦਾ ਹੈ। ਇਸ ਤੋਂ ਬਾਅਦ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਲਈ ਪਰਾਲੀ ਨੂੰ ਅੱਗ ਨਹੀਂ ਲਾਉਣੀ ਪੈਂਦੀ।
4/4
ਸਰਕਾਰ ਵੱਲੋਂ ਕੰਬਾਇਨ ਮਾਲਕਾਂ ਨੂੰ ਇਹ ਸਿਸਟਮ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹਾਲਾਂਕਿ ਇਸ ਦਾ ਅੱਧਾ ਖਰਚ ਸਰਕਾਰ ਦੇਵੇਗੀ। ਸਰਕਾਰੀ ਅਧਿਕਾਰੀਆਂ ਮੁਤਾਬਕ ਪ੍ਰਦੂਸ਼ਣ ਕੰਟਰੋਲ ਰੋਕੂ ਐਕਟ 1981 ਤਹਿਤ ਸਿਰਫ ਓਹੀ ਕੰਬਾਇਨਾਂ ਨੂੰ ਕਟਾਈ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ 'ਚ Super Straw Management System ਹੋਵੇਗਾ।
Published at :