Dates at Home: ਘਰ 'ਚ ਇਦਾਂ ਕਰੋ ਖਜੂਰ ਦੀ ਖੇਤੀ, ਆਹ ਗੱਲਾਂ ਦਾ ਰੱਖੋ ਖਾਸ ਧਿਆਨ
ਖਜੂਰ ਨਾ ਸਿਰਫ਼ ਵਿਟਾਮਿਨ ਅਤੇ ਖਣਿਜਾਂ ਦਾ ਭੰਡਾਰ ਹੈ, ਸਗੋਂ ਵੱਖ-ਵੱਖ ਪਕਵਾਨਾਂ ਅਤੇ ਮਿਠਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਇਸ ਪੌਦੇ ਨੂੰ ਘਰ 'ਚ ਲਗਾਉਣ ਲਈ ਸਭ ਤੋਂ ਪਹਿਲਾਂ ਤਾਜ਼ੇ ਖਜੂਰ ਦੇ ਬੀਜ ਕੱਢ ਲਓ। ਫਿਰ ਇਸ ਦੇ ਬੀਜਾਂ ਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਓ ਕੇ ਰੱਖ ਦਿਓ।
Download ABP Live App and Watch All Latest Videos
View In Appਹੁਣ ਇੱਕ ਗਮਲਾ ਲਓ ਅਤੇ ਇਸ ਨੂੰ ਗਿੱਲੀ ਰੇਤ ਅਤੇ ਮਿੱਟੀ ਨਾਲ ਭਰ ਦਿਓ। ਹੁਣ ਇਸ ਮਿਸ਼ਰਣ ਵਿੱਚ ਬੀਜਾਂ ਨੂੰ 1 ਇੰਚ ਦੀ ਡੂੰਘਾਈ ਵਿੱਚ ਬੀਜੋ। ਫਿਰ ਗਮਲੇ ਨੂੰ ਗਰਮ ਅਤੇ ਧੁੱਪ ਵਾਲੀ ਥਾਂ 'ਤੇ ਰੱਖੋ। ਧਿਆਨ ਰੱਖੋ ਕਿ ਮਿੱਟੀ ਨਮੀ ਵਾਲੀ ਰਹੇ। ਬੀਜਾਂ ਨੂੰ ਉਗਣ ਵਿੱਚ 2-4 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।
ਜਦੋਂ ਬੀਜ ਉੱਗ ਜਾਂਦੇ ਹਨ, ਉਨ੍ਹਾਂ ਨੂੰ ਵੱਖਰੇ ਗਮਲੇ ਵਿੱਚ ਲਗਾ ਦਿਓ। ਚੰਗੀ ਨਿਕਾਸੀ ਦੇ ਨਾਲ ਮਿੱਟੀ ਦੇ ਮਿਸ਼ਰਣ ਨਾਲ ਗਮਲੇ ਨੂੰ ਭਰ ਦਿਓ।
ਗਰਮੀਆਂ ਵਿੱਚ ਪੌਦੇ ਨੂੰ ਹਰ ਰੋਜ਼ ਪਾਣੀ ਦਿਓ। ਸਰਦੀਆਂ ਵਿੱਚ ਪਾਣੀ ਦੇਣ ਦੀ ਮਾਤਰਾ ਨੂੰ ਘਟਾ ਦਿਓ।
ਤੁਹਾਨੂੰ ਮਹੀਨੇ ਵਿੱਚ ਇੱਕ ਵਾਰ ਖਾਦ ਜ਼ਰੂਰ ਪਾਓ। ਇੱਕ ਖਜੂਰ ਦੇ ਰੁੱਖ ਨੂੰ ਫਲ ਦੇਣ ਵਿੱਚ 5 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।