Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਜੀਂਦ 'ਚ ਪੰਜਾਬ ਬਾਰਡਰ ਸੀਲ, ਚੱਪੇ-ਚੱਪੇ 'ਤੇ ਫੋਰਸ ਤਾਇਨਾਤ, ਦੇਖੋ ਤਸਵੀਰਾਂ
ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਦੀ ਧਮਕੀ ਦੇ ਮੱਦੇਨਜ਼ਰ ਹਰਿਆਣਾ ਦੇ ਜੀਂਦ ਵਿੱਚ ਪੰਜਾਬ ਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਬਾਰਡਰ ਸੀਲ ਕਰਨ ਦੇ ਕੰਮ ਨੂੰ ਅੰਤਿਮ ਰੂਪ ਦੇਣ ਵਿੱਚ ਲੱਗਿਆ ਹੋਇਆ ਹੈ।
Download ABP Live App and Watch All Latest Videos
View In Appਸੀਆਈਡੀ ਮੁਖੀ ਆਲੋਕ ਮਿੱਤਲ ਨੇ ਸਰਹੱਦ ਦਾ ਦੌਰਾ ਕੀਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੁਲਸ ਫੋਰਸ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਅਰਧ ਸੈਨਿਕ ਬਲਾਂ ਨੂੰ ਹਰ ਮੋੜ 'ਤੇ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹਰਿਆਣਾ ਪੁਲਿਸ ਵੀ ਹਰ ਨਾਕੇ 'ਤੇ ਨਜ਼ਰ ਰੱਖ ਰਹੀ ਹੈ। ਦੂਜੇ ਪਾਸੇ ਸਰਹੱਦ ਸੀਲ ਹੋਣ ਕਾਰਨ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਸਰਹੱਦ 'ਤੇ ਪਹੁੰਚਣ ਤੋਂ ਬਾਅਦ ਨਿੱਜੀ ਵਾਹਨਾਂ ਨੂੰ ਵਾਪਸ ਮੁੜਨ ਲਈ ਮਜਬੂਰ ਪੈ ਰਿਹਾ ਹੈ। ਲੋਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਿੰਡਾਂ ਰਾਹੀਂ ਆਪਣੀ ਮੰਜ਼ਿਲ ਵੱਲ ਮੁੜਨ ਲਈ ਮਜਬੂਰ ਹੋ ਰਹੇ ਹਨ।
ਹਰਿਆਣਾ ਪੁਲਿਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਜੀਂਦ ਦੇ ਐਸਪੀ ਨੇ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਲੋਕ 13 ਤਰੀਕ ਤੱਕ ਹਰਿਆਣਾ ਤੋਂ ਪੰਜਾਬ ਜਾਣ ਤੋਂ ਗੁਰੇਜ਼ ਕਰਨ।
ਬਾਰਡਰ ਸੀਲ ਹੋਣ ਕਾਰਨ ਇੰਨੀ ਪਰੇਸ਼ਾਨੀ ਹੋ ਗਈ ਹੈ ਕਿ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲ ਰਿਹਾ। ਜਦੋਂ ਮਰੀਜ਼ ਨੂੰ ਲੈ ਕੇ ਐਂਬੂਲੈਂਸ ਦਾਤਾ ਸਿੰਘ ਵਾਲਾ ਸਰਹੱਦ 'ਤੇ ਪਹੁੰਚੀ ਤਾਂ ਉਸ ਨੂੰ ਵੀ ਵਾਪਸ ਪਰਤਣਾ ਪਿਆ।
ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਿਵਾਰ ਦੇ ਮੈਂਬਰ ਉਸ ਮਰੀਜ਼ ਨੂੰ ਲੈ ਕੇ ਕਿੰਨੇ ਕਿਲੋਮੀਟਰ ਵਾਪਿਸ ਗਏ ਹੋਣਗੇ ਅਤੇ ਹਸਪਤਾਲ ਤੱਕ ਪਹੁੰਚਣ ਲਈ ਉਹ ਕਿਹੜੇ ਰਸਤਿਆਂ ਤੋਂ ਲੰਘੇ ਹੋਣਗੇ।