Snowfall Photos: ਹਿਮਾਚਲ ਪ੍ਰਦੇਸ਼ 'ਚ ਬਦਲਿਆ ਮੌਸਮ, ਬਰਫਬਾਰੀ ਤੇ ਬਾਰਸ਼ ਮਗਰੋਂ ਓਰੇਂਜ ਅਲਰਟ
ਪਿਛਲੇ 24 ਘੰਟਿਆਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਓਰੇਂਜ ਅਲਰਟ ਜਾਰੀ ਹੈ ਜਿਸ ਕਾਰਨ ਉਪਰਲੇ ਇਲਾਕਿਆਂ ਲਾਹੌਲ ਸਪਿਤੀ, ਰੋਹਤਾਂਗ ਤੇ ਹੋਰ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫਬਾਰੀ ਜਾਰੀ ਹੈ। ਹੇਠਲੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।
Download ABP Live App and Watch All Latest Videos
View In Appਸੂਬੇ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਾਰਸ਼, ਗੜੇਮਾਰੀ ਦੇ ਨਾਲ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ 24 ਮਾਰਚ ਤੱਕ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਹਿਮਾਚਲ ਪ੍ਰਦੇਸ਼ ਵਿੱਚ 24 ਮਾਰਚ ਤੱਕ ਪੱਛਮੀ ਪ੍ਰੇਸ਼ਾਨੀ ਕਾਰਨ ਮੌਸਮ ਦਾ ਖ਼ਰਾਬ ਮਿਜਾਜ਼ ਰਹੇਗਾ। ਸ਼ਿਮਲਾ ਦੇ ਹਿਮਾਚਲ ਪ੍ਰਦੇਸ਼ ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਮੰਡੀ ਤੇ ਕਾਂਗੜਾ ਜ਼ਿਲ੍ਹਿਆਂ ਲਈ ਅਗਲੇ 24 ਘੰਟਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਤੇ ਹੋਰ ਇਲਾਕਿਆਂ ਵਿੱਚ ਬਾਰਸ਼ ਦੇ ਨਾਲ ਗੜੇਮਾਰੀ ਤੇ ਤੇਜ਼ ਹਵਾਵਾਂ ਵੀ ਚਲ ਸਕਦੀਆਂ ਹਨ।
ਮਨਮੋਹਨ ਸਿੰਘ ਨੇ ਕਿਹਾ ਕਿ ਮੌਸਮ ਵਿੱਚ ਹੋਏ ਇਸ ਤਬਦੀਲੀ ਕਾਰਨ ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤਾ ਗਈ ਹੈ, ਸਭ ਤੋਂ ਘੱਟ ਤਾਪਮਾਨ - 0.2 ਕੈਲਾਂਗ ਤੇ ਸ਼ਿਮਲਾ ਦਾ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ।
ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਤੇ ਬਾਰਸ਼
ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਤੇ ਬਾਰਸ਼