Pm kisan yojana: ਜੇਕਰ ਕਿਸਾਨਾਂ ਨੇ ਕਰ ਦਿੱਤੀ ਆਹ ਗਲਤੀ ਤਾਂ ਰੁੱਕ ਜਾਵੇਗੀ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ
ਕੇਂਦਰ ਸਰਕਾਰ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿੱਚ ਸਾਲਾਨਾ 6000 ਰੁਪਏ ਦਿੰਦੀ ਹੈ। ਜਿਸ ਦੀ 17ਵੀਂ ਕਿਸ਼ਤ ਅਜੇ ਆਉਣੀ ਬਾਕੀ ਹੈ। ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ ਕਿਸ਼ਤ ਨਹੀਂ ਮਿਲੇਗੀ।
PM KIsan Samman Nidhi Yojana
1/6
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਰਕਾਰ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਰਕਮ ਦੋ-ਦੋ ਹਜ਼ਾਰ ਦੀਆਂ 3 ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ।
2/6
ਸਰਕਾਰ ਵੱਲੋਂ ਹੁਣ ਤੱਕ 16 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। 17ਵੀਂ ਕਿਸ਼ਤ ਅਜੇ ਆਉਣੀ ਬਾਕੀ ਹੈ। ਪਰ ਜੇਕਰ ਤੁਸੀਂ ਕੁਝ ਗਲਤੀ ਕਰਦੇ ਹੋ ਤਾਂ ਤੁਹਾਡੀ 17ਵੀਂ ਕਿਸ਼ਤ ਰੁੱਕ ਸਕਦੀ ਹੈ। ਆਓ ਜਾਣਦੇ ਹਾਂ ਤੁਹਾਨੂੰ ਕਿਹੜੀਆਂ ਗ਼ਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ?
3/6
ਜੇਕਰ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਆਪਣੇ ਖਾਤੇ ਵਿੱਚ ਪਵਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਲਈ ਜ਼ਮੀਨ ਦੀ ਤਸਦੀਕ ਕਰਵਾਉਣੀ ਜ਼ਰੂਰੀ ਹੈ। ਜਿਨ੍ਹਾਂ ਕਿਸਾਨਾਂ ਨੇ ਅਜਿਹਾ ਨਹੀਂ ਕਰਵਾਇਆ, ਉਨ੍ਹਾਂ ਦੀ ਅਗਲੀ ਕਿਸ਼ਤ ਰੋਕੀ ਜਾ ਸਕਦੀ ਹੈ।
4/6
ਕੁਝ ਲੋਕ ਜੁਗਾੜ ਲਾ ਕੇ ਇਸ ਸਕੀਮ ਦਾ ਫਾਇਦਾ ਚੁੱਕ ਰਹੇ ਹਨ। ਹੁਣ ਸਰਕਾਰ ਅਜਿਹੇ ਲੋਕਾਂ ਦੀ ਪਛਾਣ ਕਰ ਰਹੀ ਹੈ, ਜਿਹੜੇ ਇਸ ਸਕੀਮ ਲਈ ਯੋਗ ਨਹੀਂ ਹਨ। ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ।
5/6
ਜੇਕਰ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਗਲੀ ਕਿਸ਼ਤ ਉਨ੍ਹਾਂ ਦੇ ਖਾਤੇ ਵਿੱਚ ਸਮੇਂ ਸਿਰ ਪਹੁੰਚ ਜਾਵੇ। ਇਸ ਦੇ ਲਈ ਈ-ਕੇਵਾਈਸੀ ਵੀ ਜ਼ਰੂਰੀ ਹੈ। ਜਿਨ੍ਹਾਂ ਕਿਸਾਨਾਂ ਨੇ ਈ-ਕੇਵਾਈਸੀ ਨਹੀਂ ਕਰਵਾਇਆ। ਉਨ੍ਹਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ।
6/6
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਅਪਲਾਈ ਕਰਦੇ ਸਮੇਂ ਕੁਝ ਜਾਣਕਾਰੀ ਗਲਤ ਭਰੀ ਹੈ। ਜਿਵੇਂ ਕਿ ਨਾਮ, ਜਾਂ ਗਲਤ ਲਿੰਗ, ਆਧਾਰ ਕਾਰਡ ਨੰਬਰ। ਜਾਂ ਤੁਸੀਂ ਖਾਤੇ ਦੀ ਜਾਣਕਾਰੀ ਵਿੱਚ ਕੁਝ ਗਲਤੀ ਕੀਤੀ ਹੈ। ਫਿਰ ਤੁਹਾਡੀ ਅਗਲੀ ਕਿਸ਼ਤ ਵਿੱਚ ਦੇਰੀ ਹੋ ਸਕਦੀ ਹੈ।
Published at : 15 Apr 2024 11:36 AM (IST)