ਭਾਰਤ ਨੇ ਖਾਦ ਪਦਾਰਥਾਂ ਦੇ ਉਤਪਾਦਨ 'ਚ ਬਣਾਇਆ ਰਿਕਾਰਡ, ਇਨ੍ਹਾਂ ਫਸਲਾਂ ਨੇ ਚਮਕਾਈ ਕਿਸਾਨਾਂ ਦੀ ਕਿਸਮਤ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਨੇ ਝੋਨਾ, ਕਣਕ, ਮੱਕੀ, ਮੂੰਗਫਲੀ ਤੇ ਸੋਇਆਬੀਨ ਸਮੇਤ ਪ੍ਰਮੁੱਖ ਫਸਲਾਂ ਦੇ ਉਤਪਾਦਨ ਵਿੱਚ ਰਿਕਾਰਡ ਵਾਧਾ ਪ੍ਰਾਪਤ ਕੀਤਾ ਹੈ। ਕੁੱਲ ਮਿਲਾ ਕੇ ਅਨਾਜ ਉਤਪਾਦਨ ਲਗਾਤਾਰ ਵਧ ਰਿਹਾ ਹੈ।
( Image Source : Freepik )
1/5
ਕਿਸਾਨਾਂ ਦੇ ਅਨਾਜ ਪੈਦਾ ਕਰ-ਕਰ ਦੇਸ਼ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਦੇਸ਼ ਵਿੱਚ ਮੁੱਖ ਫਸਲਾਂ ਦੇ ਬੰਪਰ ਝਾੜ ਨੂੰ ਦੇਖਦੇ ਹੋਏ ਸਰਕਾਰ ਨੇ ਬੁੱਧਵਾਰ ਨੂੰ ਫਸਲ ਸਾਲ 2024-25 ਲਈ ਅਨਾਜ ਕਰਵਾ ਅਨੁਮਾਨ ਨੂੰ ਸੋਧ ਕੇ ਰਿਕਾਰਡ 353.9 ਮਿਲੀਅਨ ਟਨ ਕਰ ਦਿੱਤਾ ਹੈ। ਇਸ ਵਿੱਚ ਇਕੱਲੇ ਕਣਕ ਦਾ ਉਤਪਾਦਨ 117.5 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।
2/5
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਨੇ ਝੋਨਾ, ਕਣਕ, ਮੱਕੀ, ਮੂੰਗਫਲੀ ਤੇ ਸੋਇਆਬੀਨ ਸਮੇਤ ਪ੍ਰਮੁੱਖ ਫਸਲਾਂ ਦੇ ਉਤਪਾਦਨ ਵਿੱਚ ਰਿਕਾਰਡ ਵਾਧਾ ਪ੍ਰਾਪਤ ਕੀਤਾ ਹੈ। ਕੁੱਲ ਮਿਲਾ ਕੇ ਅਨਾਜ ਉਤਪਾਦਨ ਲਗਾਤਾਰ ਵਧ ਰਿਹਾ ਹੈ। ਦਾਲਾਂ ਤੇ ਤੇਲ ਬੀਜਾਂ ਦੇ ਉਤਪਾਦਨ ਨੂੰ ਹੋਰ ਵਧਾਉਣਾ ਪਵੇਗਾ, ਜਿਸ ਲਈ ਯਤਨ ਜਾਰੀ ਹਨ।
3/5
ਦੇਸ਼ ਵਿੱਚ ਇਸ ਸਾਲ ਕਣਕ ਦੀ ਬੰਪਰ ਫਸਲ ਹੋਣ ਕਾਰਨ ਸਰਕਾਰੀ ਸਟਾਕ ਭਰ ਰਹੇ ਹਨ। ਇਸ ਕਾਰਨ ਇਸ ਸਾਲ ਕਣਕ ਦੀ ਨਾ ਤਾਂ ਦਰਾਮਦ ਹੋਵੇਗੀ ਤੇ ਨਾ ਹੀ ਬਰਾਮਦ। ਦੇਸ਼ ਦਰਾਮਦ ਤੋਂ ਬਿਨਾਂ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਯੋਗ ਹੈ। ਭਾਰਤ ਨੇ 2022 ਵਿੱਚ ਇਸ ਮੁੱਖ ਅਨਾਜ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨੂੰ 2023 ਤੇ 2024 ਵਿੱਚ ਵਧਾ ਦਿੱਤਾ ਗਿਆ ਸੀ। 2023 ਤੇ 2024 ਵਿੱਚ ਤੇਜ਼ ਗਰਮੀ ਕਾਰਨ ਫਸਲਾਂ ਦੇ ਸੁੱਕਣ ਦਾ ਡਰ ਸੀ, ਜਿਸ ਕਾਰਨ ਭੰਡਾਰ ਵਿੱਚ ਤੇਜ਼ੀ ਨਾਲ ਗਿਰਾਵਟ ਆਉਣ ਦੀ ਉਮੀਦ ਸੀ। ਇਸ ਨਾਲ ਕਣਕ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਸਕਦੀਆਂ ਸਨ। ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਾਰਤ ਨੂੰ 2017 ਤੋਂ ਬਾਅਦ ਪਹਿਲੀ ਵਾਰ ਕਣਕ ਦਰਾਮਦ ਕਰਨ ਦੀ ਲੋੜ ਪੈ ਸਕਦੀ ਹੈ।
4/5
ਦੱਸ ਦਈਏ ਕਿ ਤੀਜੇ ਅਗਾਊਂ ਅਨੁਮਾਨ ਅਨੁਸਾਰ ਫਸਲ ਸਾਲ 2024-25 ਵਿੱਚ ਕਣਕ ਉਤਪਾਦਨ ਦਾ ਅਨੁਮਾਨ ਸੋਧ ਕੇ 117.5 ਮਿਲੀਅਨ ਟਨ ਕਰ ਦਿੱਤਾ ਗਿਆ ਹੈ, ਜਦੋਂਕਿ ਪਹਿਲਾਂ ਇਹ 115.3 ਮਿਲੀਅਨ ਟਨ ਦਾ ਅਨੁਮਾਨ ਸੀ। ਪਿਛਲੇ ਸਾਲ 113.3 ਮਿਲੀਅਨ ਟਨ ਕਣਕ ਦਾ ਉਤਪਾਦਨ ਹੋਇਆ ਸੀ। ਝੋਨੇ ਦਾ ਉਤਪਾਦਨ ਰਿਕਾਰਡ 149 ਮਿਲੀਅਨ ਟਨ ਹੋ ਸਕਦਾ ਹੈ, ਜੋ 2023-24 ਦੇ ਫਸਲੀ ਸਾਲ ਦੇ 137.8 ਮਿਲੀਅਨ ਟਨ ਤੋਂ ਵੱਧ ਹੈ। ਮੱਕੀ ਦਾ ਉਤਪਾਦਨ 4.23 ਕਰੋੜ ਟਨ ਹੋਣ ਦਾ ਅਨੁਮਾਨ ਹੈ। ਮੋਟੇ ਅਨਾਜਾਂ ਦਾ ਉਤਪਾਦਨ 62.1 ਲੱਖ ਟਨ ਹੋ ਸਕਦਾ ਹੈ, ਜੋ ਪਿਛਲੇ ਸਾਲ ਨਾਲੋਂ ਵੱਧ ਹੈ।
5/5
ਦਾਲਾਂ ਦਾ ਉਤਪਾਦਨ 2.52 ਕਰੋੜ ਟਨ ਹੋਣ ਦਾ ਅਨੁਮਾਨ ਹੈ। ਅਰਹਰ ਦਾ ਉਤਪਾਦਨ 35.6 ਲੱਖ ਟਨ, ਹਰੇ ਛੋਲੇ 38.1 ਲੱਖ ਟਨ ਤੇ ਛੋਲੇ 1.13 ਕਰੋੜ ਟਨ ਹੋ ਸਕਦਾ ਹੈ। ਤੇਲ ਬੀਜਾਂ ਦਾ ਉਤਪਾਦਨ 4.26 ਕਰੋੜ ਟਨ ਹੋਣ ਦਾ ਅਨੁਮਾਨ ਹੈ, ਜਦੋਂਕਿ ਪਿਛਲੇ ਸਾਲ ਇਹ 3.96 ਕਰੋੜ ਟਨ ਸੀ। ਮੂੰਗਫਲੀ ਦਾ ਉਤਪਾਦਨ ਰਿਕਾਰਡ 1.19 ਕਰੋੜ ਟਨ ਤੇ ਸੋਇਆਬੀਨ ਦਾ 1.52 ਕਰੋੜ ਟਨ ਹੋਣ ਦਾ ਅਨੁਮਾਨ ਹੈ। ਸਰ੍ਹੋਂ ਦਾ ਉਤਪਾਦਨ 1.26 ਕਰੋੜ ਟਨ ਹੋ ਸਕਦਾ ਹੈ। ਗੰਨੇ ਦਾ ਉਤਪਾਦਨ 45.16 ਲੱਖ ਟਨ ਤੱਕ ਪਹੁੰਚ ਸਕਦਾ ਹੈ।
Published at : 30 May 2025 01:35 PM (IST)